83.21 F
New York, US
September 18, 2026
PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੂੰ ਝਟਕਾ, ਹਾਈਕੋਰਟ ਨੇ SSR ‘ਤੇ ਬਣੀ ਫ਼ਿਲਮ ‘ਤੇ ਰੋਕ ਲਾਉਣ ਤੋਂ ਕੀਤਾ ਇਨਕਾਰ

ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਜੀਵਨ ‘ਤੇ ਆਧਾਰਿਤ ਫਿਲਮ -‘ਨਿਆਂ : ਦਿ ਜਸਟਿਸ’ ਦੀ ਰਿਲੀਜ਼ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਰਾਜਪੂਤ ਨੇ ਪਿਛਲੇ ਸਾਲ ਮੁੰਬਈ ਸਥਿਤ ਆਪਣੇ ਫਲੈਟ ‘ਤੇ ਖ਼ੁਦਕੁਸ਼ੀ ਕਰ ਲਈ ਸੀ।

ਹਾਈਕੋਰਟ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕ੍ਰਿਸ਼ਣ ਕਿਸ਼ੋਰ ਸਿੰਘ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਪਟੀਸ਼ਨ ‘ਚ ਦਾਅਵਾ ਕੀਤਾ ਗਿਆ ਸੀ ਕਿ ਫਿਲਮ ਨੂੰ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਸ਼ੂਟ ਕੀਤਾ ਗਿਆ ਹੈ ਤੇ ਰਾਜਪੂਤ ਦੀ ਮੌਤ ਦੀ ਭੂਮਿਕਾ ਦੇ ਇਕ ਅਹਿਮ ਦੋਸ਼ੀ ਨੂੰ ਆਰਕਸਟ੍ਰੇਟਿਡ ਤਰੀਕੇ ਨਾਲ ਲਾਂਚ ਕੀਤਾ ਗਿਆ ਹੈ।

 

ਜਸਟਿਸ ਸੰਜੀਵ ਨਰੂਲਾ ਦੀ ਅਗਵਾਈ ਵਾਲੀ ਬੈਂਚ ਨੇ ਫਿਲਮ ਨਿਰਮਾਤਾਵਾਂ ਨੂੰ ਖਰਚ ਦਾ ਹਿਸਾਬ ਰੱਖਣ ਨੂੰ ਵੀ ਕਿਹਾ ਹੈ। ਅਪ੍ਰੈਲ ‘ਚ ਹਾਈਕੋਰਟ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦੀ ਪਟੀਸ਼ਨ ‘ਤੇ ਉਸ ਸਮੇਂ ਫਿਲਮਾਈ ਜਾ ਰਹੇ ਫਿਲਮਾਂ ਦੇ ਨਿਰਮਾਤਾਵਾਂ ਨੂੰ ਜਵਾਬ ਦੇਣ ਨੂੰ ਕਿਹਾ ਸੀ। ਸੁਸ਼ਾਂਤ ਦੇ

ਪਿਤਾ ਕੇਕੇ ਸਿੰਘ ਨੇ ਆਪਣੇ ਬੇਟੇ ਦਾ ਨਾਂ ਜਾਂ ਉਸ ਨਾਲ ਮਿਲਦੇ ਜੁਲਦੇ ਨਾਂ ਦਾ ਇਸਤੇਮਾਲ ਸਿਲਵਰ ਸਕਰੀਨ ‘ਤੇ ਕਰਨ ਤੋਂ ਰੋਕਣ ਦੀ ਮੰਗ ਕੀਤੀ ਸੀ।

 

Related posts

Priyanka Chopra at UNGA : ਸੰਯੁਕਤ ਰਾਸ਼ਟਰ ਮਹਾਸਭਾ ‘ਚ ਪ੍ਰਿਅੰਕਾ ਚੋਪੜਾ ਨੇ ਦਿੱਤੀ ਜ਼ਬਰਦਸਤ ਸਪੀਚ, ਪੜ੍ਹੋ ਅਦਾਕਾਰਾ ਨੇ ਕੀ ਕਿਹਾ

On Punjab

ਸਲਮਾਨ ਦੇ ਜਨਮਦਿਨ ‘ਤੇ ਭੈਣ ਅਰਪਿਤਾ ਦੇਵੇਗੀ ਇਹ ਸਪੈਸ਼ਲ ਸਰਪ੍ਰਾਈਜ਼

On Punjab

Indian Idol ਦੇ ਮੇਕਰਜ਼ ‘ਤੇ ਭੜਕੇ ਅਭਿਜੀਤ ਸਾਵੰਤ, ਬੋਲੇ-ਸ਼ੋਅ ਟੈਲੇਂਟ ਤੋਂ ਜ਼ਿਆਦਾ ਗ਼ਰੀਬੀ ਦਿਖਾਈ ਜਾ ਰਹੀ ਗ਼ਰੀਬੀ

On Punjab