PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੁਰੱਖਿਆ ਮਾਮਲਾ: ਨਿੱਜੀ ਮਾਮਲੇ ’ਚ ਪੁਲੀਸ ਦਾ ਧਿਆਨ ਖਿੱਚਣ ਲਈ ਨੌਜਵਾਨ ਨੇ ਰਚਿਆ ਹੰਗਾਮਾ

ਨਵੀਂ ਦਿੱਲੀ- ਦਿੱਲੀ ਪੁਲੀਸ ਦੇ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਸਰਬਜੀਤ ਸਿੰਘ ਨਾਂ ਦੇ ਵਿਅਕਤੀ ਨੇ ਆਪਣੇ ਲਾਪਤਾ ਭਤੀਜੇ ਦੇ ਮਾਮਲੇ ਵੱਲ ਦਿੱਲੀ ਪੁਲਿਸ ਦਾ ਧਿਆਨ ਖਿੱਚਣ ਲਈ ਕਾਰ ਰਾਹੀਂ ਦਿੱਲੀ ਵਿਧਾਨ ਸਭਾ ਦੇ ਅੰਦਰ ਜ਼ਬਰਦਸਤੀ ਦਾਖਲ ਹੋ ਕੇ ਸੁਰੱਖਿਆ ਵਿੱਚ ਸੰਨ੍ਹ ਲਗਾਈ। ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਪੁਲੀਸ ਅਨੁਸਾਰ ਉਸ ਦਾ ਭਤੀਜਾ 1 ਅਪਰੈਲ ਤੋਂ ਲਾਪਤਾ ਸੀ, ਜਿਸ ਦੀ ਰਿਪੋਰਟ ਹਰੀ ਨਗਰ ਥਾਣੇ ਵਿੱਚ ਦਰਜ ਹੈ। ਸਰਬਜੀਤ ਦਾ ਮੰਨਣਾ ਸੀ ਕਿ ਵਿਧਾਨ ਸਭਾ ਵਿੱਚ ਕੋਈ ਉੱਚ ਅਧਿਕਾਰੀ ਮੌਜੂਦ ਹੋਵੇਗਾ ਜੋ ਉਸ ਦੀ ਗੱਲ ਸੁਣੇਗਾ।
ਦਿੱਲੀ ਦੇ ਰਸਤਿਆਂ ਤੋਂ ਜਾਣੂ ਨਾ ਹੋਣ ਕਾਰਨ, ਉਸ ਨੇ ਦੋ ਟੈਕਸੀ ਚਾਲਕਾਂ ਨੂੰ 2,000 ਰੁਪਏ ਦੇ ਕੇ ਆਪਣੀ ਕਾਰ ਵਿੱਚ ਬਿਠਾਇਆ ਹੋਇਆ ਸੀ ਤਾਂ ਜੋ ਉਹ ਵਿਧਾਨ ਸਭਾ ਤੋਂ ਬਾਅਦ ਉਸ ਨੂੰ ਸੰਸਦ ਭਵਨ ਦਾ ਰਸਤਾ ਦਿਖਾ ਸਕਣ। ਹਾਲਾਂਕਿ ਉਸ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ ਅਤੇ ਉਸਦੀ ਪਤਨੀ ਨੇ ਸ਼ਾਹਜਹਾਂਪੁਰ ਤੋਂ ਉਸਦੇ ਇਲਾਜ ਦੀ ਪਰਚੀ ਵੀ ਪੇਸ਼ ਕੀਤੀ ਹੈ, ਜਿਸ ਦੀ ਪੁਲੀਸ ਜਾਂਚ ਕਰ ਰਹੀ ਹੈ।
ਪੁਲੀਸ ਮੁਤਾਬਕ ਸਰਬਜੀਤ ਨੇ ਥਾਣੇ ਵਿੱਚ ਬੇਹੱਦ ਹਿੰਸਕ ਵਿਵਹਾਰ ਦਿਖਾਇਆ ਅਤੇ ਸਾਰੀ ਰਾਤ ਹੰਗਾਮਾ ਕੀਤਾ। ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੇ ਰਹਿਣ ਵਾਲੇ 37 ਸਾਲਾ ਸਰਬਜੀਤ ਸਿੰਘ ਵਿਰੁੱਧ ਇਰਾਦਾ-ਏ-ਕਤਲ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਘਟਨਾ ਸੋਮਵਾਰ ਦੁਪਹਿਰ ਕਰੀਬ 2:10 ਵਜੇ ਵਾਪਰੀ ਜਦੋਂ ਇੱਕ ਚਿੱਟੇ ਰੰਗ ਦੀ ਟਾਟਾ ਸਿਏਰਾ ਕਾਰ ਗੇਟ ਨੰਬਰ 2 ਰਾਹੀਂ ਜ਼ਬਰਦਸਤੀ ਅੰਦਰ ਦਾਖਲ ਹੋ ਗਈ ਸੀ, ਜਿਸ ਨੂੰ ਬਾਅਦ ਵਿੱਚ ਰੂਪ ਨਗਰ ਇਲਾਕੇ ਤੋਂ ਕਾਬੂ ਕਰ ਲਿਆ ਗਿਆ। ਪੁਲੀਸ ਹੁਣ ਉਸ ਦੇ ਕਾਲ ਡਿਟੇਲ ਰਿਕਾਰਡ (CDR) ਦੀ ਜਾਂਚ ਕਰ ਰਹੀ ਹੈ।

Related posts

Dussehra 2020 Special: ਦੁਸਹਿਰੇ ‘ਤੇ ਭਾਰਤ ਤੋਂ ਲੈ ਕੇ ਅਮਰੀਕਾ ਤਕ ਹੋਵੇਗਾ ਸੁੰਦਰਕਾਂਡ ਪਾਠ, ਆਨਲਾਈਨ ਰਜਿਸਟ੍ਰੇਸ਼ਨ ਜਾਰੀ

On Punjab

ਭਾਰਤ-ਚੀਨ ਵਿਚਾਲੇ ਮੁੜ ਹੋ ਸਕਦਾ ਟਕਰਾਅ, ਸਮਝੌਤੇ ਮਗਰੋਂ ਵੀ ਨਹੀਂ ਟਿਕਿਆ ਚੀਨ

On Punjab

ਆਪਣੇ ਦਮ ‘ਤੇ ਲੋਹਾ ਮਨਵਾਉਣ ਵਾਲੀਆਂ 80 ਅਮਰੀਕੀ ਔਰਤਾਂ ‘ਚ ਭਾਰਤੀ ਮਹਿਲਾਵਾਂ ਵੀ ਛਾਈਆਂ

On Punjab