51.82 F
New York, US
October 26, 2026
PreetNama
ਖਾਸ-ਖਬਰਾਂ/Important News

ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ, ਜਾਕਿਰ ਮੂਸਾ ਨੂੰ ਕੀਤਾ ਢੇਰ

ਸ਼੍ਰੀਨਗਰ: ਅਲਕਾਈਦਾ ਦੀ ਕਸ਼ਮੀਰ ਇਕਾਈ ਅੰਸਾਰ ਗਜਵਤ ਉਲ ਹਿੰਦ ਦਾ ਮੁੱਖੀ ਜਾਕਿਰ ਮੂਸਾ ਦੱਖਣੀ ਕਸ਼ਮੀਰ ਦੇ ਤ੍ਰਾਲ ‘ਚ ਮੁਕਾਬਲੇ ਦੌਰਾਨ ਮਾਰਿਆ ਗਿਆ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾ ਦੱਸਿਆ ਕਿ ਮੂਸਾਂ ਦੀ ਲਾਸ਼ ਵੀ ਬਰਾਮਦ ਕਰ ਲਈ ਗਈ ਹੈ ਅਤੇ ਮੁਕਾਬਲੇ ‘ਚ ਏਕੇ 47 ਅਤੇ ਰਾਕੇਟ ਲੌਂਚਰ ਬਰਾਮਦ ਕੀਤੇ ਗਏ ਹਨ।

ਮੂਸਾ ਦੇ ਮਾਰੇ ਜਾਣ ਦੀ ਖ਼ਬਰ ਫੇਲਦੇ ਹੀ ਸ਼ੋਪੀਆਂ, ਪੁਲਵਾਮਾ, ਅਵੰਤੀਪੋਰਾ ਅਤੇ ਸ਼੍ਰੀਨਗਰ ‘ਚ ਮੂਸਾ ਦੇ ਸਮਰੱਥਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਖਾਸ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ‘ਚ ਦਦਸਾਰਾ ‘ਚ ਸੁਰੱਖਿਆਬਲਾਂ ਨੇ ਘੇਰਾਬੰਦੀ ਕੀਤੀ। ਜਿਸ ਤੋਂ ਬਾਅਧ ਅੱਤਵਾਦੀਆਂ ਨੇ ਸੁਰੱਖਿਆਬਲਾਂ ‘ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ।

ਸੈਨਾ ਨੇ ਸੁਰੱਖਿਆ ਦੇ ਮੱਦੇਨਜ਼ਰ ਕਈ ਇਲਾਕਿਆਂ ਦੀ ਸੁਰੱਖਿਆ ਵੱਧਾ ਦਿੱਤੀ ਅਤੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ। ਜਾਕਿਰ ਮੂਸਾ ਹਿਜਬੁਲ ਮੁਜਾਹਿਦੀਨ ਤੋਂ ਵੱਖ ਹੋ ਕੇ 2017 ਤੋਂ ਅੰਸਾਰ ਗਜਵਲ ਉਲ ਹਿੰਦ ਨਾਲ ਜੁੜੀਆ ਸੀ। ਮੂਸਾ ‘ਤੇ ਲੱਖਾਂ ਦਾ ਇਨਾਮ ਰੱਖਿਆ ਗਿਆ ਸੀ।

Related posts

ਅਮਰੀਕਾ ਵਿੱਚ ਸਿੱਖ ਬਜ਼ੁਰਗ ’ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ

On Punjab

ਇੰਡੀਗੋ ਨੇ ਯਾਤਰੀਆਂ ਤੋਂ ਮੁਆਫ਼ੀ ਮੰਗੀ

On Punjab

Ballistic Missile : ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਸਿਓਲ ਦੌਰੇ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਦੋ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ

On Punjab