PreetNama
ਰਾਜਨੀਤੀ/Politics

ਸੁਮੇਧ ਸੈਣੀ ਨੂੰ ਝਟਕਾ, ਕੋਰਟ ਵਲੋਂ ਅਗਾਊਂ ਜ਼ਮਾਨਤ ਅਰਜ਼ੀ ਰੱਦ

ਮੁਹਾਲੀ: ਸਾਬਕਾ DGP ਸੁਮੇਧ ਸਿੰਘ ਸੈਣੀ ਦੀਆਂ ਵਧੀਆਂ ਮੁਸ਼ਕਲਾਂ ਵਧ ਗਈਆਂ ਹਨ ਕਿਉਂਕਿ ਮੁਹਾਲੀ ਕੋਰਟ ਨੇ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। 29 ਸਾਲ ਪੁਰਾਣੇ ਕੇਸ ‘ਚ ਮੁਹਾਲੀ ਦੇ ਮਟੌਰ ਥਾਣੇ ‘ਚ 6 ਮਈ ਨੂੰ ਸੁਮੇਧ ਸੈਣੀ ਖਿਲਾਫ FIR ਦਰਜ ਹੋਈ ਸੀ।

ਸੈਣੀ ਖਿਲਾਫ ਪਹਿਲਾਂ ਅਗਵਾ, ਸਬੂਤ ਮਿਟਾਉਣ ਤੇ ਹੋਰ ਧਾਰਾਵਾਂ ਲੱਗੀਆਂ ਸਨ ਪਰ ਬਾਅਦ ‘ਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਸੀ। ਪਿਛਲੀ ਦਿਨੀਂ ਮੁਹਾਲੀ ਪੁਲਿਸ ਵੱਲੋਂ ਬਣਾਈ ਗਈ SIT ਨੇ ਸੈਣੀ ਦੇ ਚੰਡੀਗੜ੍ਹ ਸਥਿਤ ਘਰ ਤੇ ਹਿਮਾਚਲ ਪ੍ਰਦੇਸ਼ ਦੇ Orchard ‘ਤੇ ਵੀ ਰੇਡ ਕੀਤੀ ਸੀ।

ਹੁਣ ਸੁਮੇਧ ਕੋਲ ਉੱਚ ਅਦਾਲਤ ਵਿੱਚ ਜਾਣ ਦਾ ਵਿਕਲਪ ਹੈ। ਸਰਕਾਰੀ ਵਕੀਲ ਨੇ ਬਲਵੰਤ ਸਿੰਘ ਮੁਲਤਾਨੀ ਦੀ ਕਥਿਤ ਹੱਤਿਆ ਦੀ ਜਾਂਚ ਲਈ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

Related posts

ਭਾਰਤੀ ਫ਼ੌਜ ਨੇ ਬਦਲੇ ‘ਅਗਨੀਵੀਰ’ ਭਰਤੀ ਦੇ ਨਿਯਮ, ਹੁਣ ਆਨਲਾਈਨ ਸੀਈਈ ਲਾਜ਼ਮੀ

On Punjab

ਅਲਾਹਾਬਾਦ ਹਾਈਕੋਰਟ ਨੇ ਫੈਸਲਾ ਰਾਖਵਾਂ ਰੱਖਿਆ

On Punjab

ਹੜ੍ਹ ਦੌਰਾਨ ਲਾਪਤਾ ਵਿਅਕਤੀ ਦੀ ਲਾਸ਼ ਮਿਲੀ

On Punjab