83.21 F
New York, US
September 18, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੁਪਰੀਮ ਕੋਰਟ ਵੱਲੋਂ ਜਣੇਪਾ ਛੁੱਟੀ ਬਾਰੇ ਪੱਖਪਾਤੀ ਕਾਨੂੰਨ ਰੱਦ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਜਣੇਪਾ ਛੁੱਟੀ ਬਾਰੇ ਕਾਨੂੰਨ ਨੂੰ ਪੱਖਪਾਤੀ ਦੱਸ ਕੇ ਖ਼ਾਰਜ ਕਰ ਦਿੱਤਾ ਹੈ ਜਦੋਂਕਿ ਵਲਦੀਅਤ ਛੁੱਟੀ (ਪਿਤਾ ਨੂੰ ਬੱਚੇ ਦੇ ਜਨਮ ਮੌਕੇ ਕੰਮ ਤੋਂ ਮਿਲਣ ਵਾਲੀ ਛੁੱਟੀ) ਨੂੰ ਮਾਨਤਾ ਦਿੰਦਾ ਕਾਨੂੰਨ ਲਿਆਉਣ ਵਾਸਤੇ ਕਿਹਾ ਹੈ। ਕੋਰਟ ਨੇ ਕਿਹਾ ਕਿ ਅਜਿਹਾ ਕਾਨੂੰਨ ਪੂਰੀ ਤਰ੍ਹਾਂ ਪੱਖਪਾਤੀ ਹੈ ਜੋ ਕਹਿੰਦਾ ਹੈ ਕਿ ਮਹਿਲਾ ਜਣੇਪਾ ਛੁੱਟੀ ਲਈ ਉਦੋਂ ਹੀ ਯੋਗ ਹੈ ਜਦੋਂ ਉਹ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕਾਨੂੰਨੀ ਤੌਰ ’ਤੇ ਗੋਦ ਲੈਂਦੀ ਹੈ। ਕੋਰਟ ਨੇ ਕਿਹਾ ਕਿ ਬੱਚਾ ਗੋਦ ਲੈਣ ਦਾ ਹੱਕ ਜਣੇਪਾ ਖ਼ੁਦਮੁਖ਼ਤਾਰੀ ਦਾ ਹਿੱਸਾ ਹੈ।

ਜਸਟਿਸ ਜੇ ਬੀ ਪਾਰਦੀਵਾਲਾ ਅਤੇ ਜਸਟਿਸ ਆਰ ਮਹਾਦੇਵਨ ਦੇ ਬੈਂਚ ਨੇ ਸਮਾਜਿਕ ਸੁਰੱਖਿਆ ਕੋਡ 2020 ਦੀ ਧਾਰਾ 60(4) ਤਹਿਤ ਉਮਰ ਆਧਾਰਿਤ ਵਰਗੀਕਰਨ ਨੂੰ ਸੰਵਿਧਾਨ ਦੀਆਂ ਧਾਰਾਵਾਂ 14 ਤੇ 21 ਦੀ ਉਲੰਘਣਾ ਦੱਸਿਆ। ਬੈਂਚ ਨੇ ਕਿਹਾ ਕਿ ਗੋਦ ਲਏ ਬੱਚੇ ਦੀ ਉਮਰ ਕੁਝ ਵੀ ਹੋਵੇ, ਬੱਚਾ ਗੋਦ ਲੈਣ ਵਾਲੀ ਮਾਂ 12 ਹਫ਼ਤਿਆਂ ਲਈ ਜਣੇਪਾ ਛੁੱਟੀ ਦੀ ਹੱਕਦਾਰ ਹੋਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਜਣੇਪਾ ਲਾਭ ਦੀ ਸੁਰੱਖਿਆ ਬੱਚੇ ਦੀ ਉਮਰ ਨੂੰ ਧਿਆਨ ਵਿੱਚ ਰੱਖਣ ਤੱਕ ਸੀਮਤ ਨਹੀਂ ਹੋ ਸਕਦੀ। ਅਦਾਲਤ ਨੇ ਕਿਹਾ ਕਿ ਬੱਚਾ ਗੋਦ ਲੈਣ ਵਾਲੀ ਮਾਂ ਦੇ ਬੱਚੇ ਪ੍ਰਤੀ ਅਧਿਕਾਰ ਤੇ ਜ਼ਿੰਮੇਵਾਰੀਆਂ ਕੁਦਰਤੀ ਮਾਂ ਵਾਲੀਆਂ ਹੋਣਗੀਆਂ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵਲਦੀਅਤ ਛੁੱਟੀ ਨੂੰ ਮਾਨਤਾ ਦਿੰਦਾ ਕਾਨੂੰਨ ਲੈ ਕੇ ਆਏ। ਕੋਰਟ ਨੇ ਕਿਹਾ ਕਿ ਮਾਪੇਪੁਣਾ (ਪੇਰੈਂਟਹੁੱਡ) ਕੋਈ ਇਕੱਲਾ ਕੰਮ ਨਹੀਂ ਹੈ। ਬੱਚੇ ਦੀ ਪਰਵਰਿਸ਼ ’ਚ ਮਾਂ ਦੀ ਭੂਮਿਕਾ ਕੇਂਦਰੀ ਹੁੰਦੀ ਹੈ, ਪਰ ਪਿਤਾ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

Related posts

Twitter ‘ਤੇ ਵੱਡੀ ਕਾਰਵਾਈ, ਭਾਰਤ ਦਾ ਗ਼ਲਤ ਨਕਸ਼ਾ ਦਿਖਾਉਣ ‘ਤੇ Twitter India ਦੇ ਐੱਮਡੀ ਖਿਲਾਫ਼ ਕੇਸ ਦਰਜ, ਟ੍ਰੈਂਡ ਹੋਇਆ #Section505

On Punjab

ਚੀਨ ਦੀ ਤਰ੍ਹਾਂ ਰੂਸ ਦੀ ਲੈਬ ਤੋਂ ਵੀ 42 ਸਾਲ ਪਹਿਲਾਂ ਨਿਕਲਿਆ ਸੀ ਵਾਇਰਸ, ਕੀਟਨਾਸ਼ਕਾਂ ਨਾਲ ਦਫਨਾਈਆਂ ਗਈਆਂ ਸਨ ਲੋਕਾਂ ਦੀਆਂ ਲਾਸ਼ਾਂ

On Punjab

ਉਮੀਦਵਾਰਾਂ ਦੀ ਕਿਸਮਤ ਸੁਰੱਖਿਅਤ ਸਟਰਾਂਗ ਰੂਮ ਵਿੱਚ ਰੱਖੇ ਗਏ ਬੈਲਟ ਬਕਸਿਆਂ ਵਿੱਚ ਸੀਲ

On Punjab