51.33 F
New York, US
October 25, 2026
PreetNama
ਫਿਲਮ-ਸੰਸਾਰ/Filmy

ਸੁਪਰਕੂਲ Mom ਹੈ ਕਰੀਨਾ, ਬਰਥਡੇ ‘ਤੇ ਬੇਟੇ ਤੈਮੂਰ ਨਾਲ ਦਿਖਿਆ ਸਪੈਸ਼ਲ Bond

ਕਰੀਨਾ ਕਪੂਰ ਖਾਨ ਬੀ-ਟਾਊਨ ਦੀ ਗਲੈਮਰਸ ਐਕਟ੍ਰੈਸਸ ਵਿੱਚ ਸ਼ੁਮਾਰ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਕਰੀਨਾ ਆਪਣੇ ਕੰਮ ਤੇ ਪੂਰਾ ਫੋਕਸ ਕਰਦੀ ਹੈ ਪਰ ਜਦੋਂ ਫੈਮਿਲੀ ਅਤੇ ਬੱਚੀ ਦੀ ਗੱਲ ਆਉਂਦੀ ਹੈ ਤਾਂ ਕਰੀਨਾ ਕੋਈ ਕੰਪਰੋਮਾਈਜ ਨਹੀਂ ਕਰਦੀ ਹੈ। ਕਰੀਨਾ ਆਪਣੇ ਬੇਟੇ ਤੈਮੂਰ ਦਾ ਪੂਰਾ ਧਿਆਨ ਰੱਖਦੀ ਹੈ। ਉਨ੍ਹਾਂ ਦੇ ਨਾਲ ਪੂਰਾ ਟਾਈਮ ਸਪੈਂਡ ਕਰਦੀ ਹੈ। ਕਰੀਨਾ ਦੇ ਬਰਥਡੇ ਤੇ ਤੈਮੂਰ ਬੈਲੂਨ ਦੇ ਨਾਲ ਮੌਮ ਨੂੰ ਵਿਸ਼ ਕਰਦੇ ਨਜ਼ਰ ਆਏ।ਤਸਵੀਰਾਂ ਵਿੱਚ ਦੇਖੋ ਕਰੀਨਾ-ਤੈਮੂਰ ਦਾ ਬਾਂਡ।ਕਰੀਨਾ ਅਤੇ ਤੈਮੂਰ ਦਾ ਬਾਂਡ ਸਪੈਸ਼ਲ ਹੈ। ਦੋਵੇਂ ਜਦੋਂ ਇੱਕਠੇ ਹੁੰਦੇ ਹਨ ਤਾਂ ਖੂਬ ਮਸਤੀ ਕਰਦੇ ਹਨ। ਮਾਂ-ਬੇਟੇ ਦੀ ਇਹ ਜੋੜੀ ਸੁਪਰਕੂਲ ਹੈ।ਕਰੀਨਾ ਦੇ ਬਰਥਡੇ ਤੇ ਵੀ ਤੈਮੂਰ ਨਾਲ ਉਨ੍ਹਾਂ ਦੀ ਕੈਮਿਸਟਰੀ ਦੇਖਦੇ ਹੀ ਬਣਦੀ ਹੈ।ਦੱਸ ਦੇਈਏ ਕਿ ਕਰੀਨਾ ਕਪੂਰ ਖਾਨ ਸ਼ਨੀਵਾਰ 21 ਸਤੰਬਰ ਨੂੰ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੀ ਹੈ।ਬਰਥਡੇ ਦਾ ਜਸ਼ਨ ਮਨਾਉਣ ਦੇ ਲਈ ਕਰੀਨਾ ਕਪੂਰ ਆਪਣੀ ਫੈਮਿਲੀ ਨਾਲ ਪਟੌਦੀ ਪਹੁੰਚੀ ਹੈ।ਉਨ੍ਹਾਂ ਦੇ ਬਰਥਡੇ ਸੈਲੀਬ੍ਰੇਸ਼ਨ ਦੀ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਛਾਈਆਂ ਹੋਈਆਂ ਹਨ।ਤੈਮੂਰ ਨਾਲ ਕਰੀਨਾ ਦੀ ਤਸਵੀਰ ਵੀ ਇੰਟਰਨੈੱਟ ਤੇ ਵਾਇਰਲ ਹੋ ਰਹੀ ਹੈ। ਫੋਟੋ ਵਿੱਚ ਕਰੀਨਾ ਕਪੂਰ ਨੇ ਤੈਮੂਰ ਨੂੰ ਗੋਦ ਵਿੱਚ ਚੁੱਕਿਆ ਹੈ। ਹੱਥ ਵਿੱਚ ਬੈਲੂਨ ਲਏ ਤੈਮੂਰ ਬੇਹੱਦ ਕਿਊਟ ਲੱਗ ਰਹੇ ਹਨ।ਕਰੀਨਾ ਕਪੂਰ ਖਾਨ ਤੈਮੂਰ ਨੂੰ ਅਕਸਰ ਇੱਕਠੇ ਦੇਖਿਆ ਜਾਂਦਾ ਹੈ। ਦੋਹਾਂ ਦੀ ਇੱਕਠੇ ਲਗਭਗ ਹਰ ਤਸਵੀਰ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ। ਤੈਮੂਰ ਕਰੀਨਾ ਕਪੂਰ ਖਾਨ ਦੇ ਸੈੱਟ ਤੇ ਵੀ ਜਾਂਦੇ ਹਨ।ਤੈਮੂਰ ਕਰੀਨਾ ਦੇ ਇੰਨੇ ਕਲੋਜ ਹਨ ਕਿ ਉਨ੍ਹਾਂ ਦੇ ਬਿਨ੍ਹਾਂ ਉਹ ਰਹਿ ਨਹੀਂ ਪਾਉਂਦੇ। ਇੱਕ ਇੰਟਰਵਿਊ ਦੌਰਾਨ ਕਰੀਨਾ ਨੇ ਦੱਸਿਆ ਕਿ ਜਦੋਂ ਵੀ ਉਹ ਕੰਮ ਦੇ ਲਈ ਘਰ ਤੋਂ ਨਿਕਲਦੀ ਹੈ ਤਾਂ ਤੈਮੂਰ ਉਸ ਤੋਂ ਕਹਿੰਦਾ ਹੈ, ਅੰਮਾ ਨਾ ਜਾਓ’।ਦੱਸ ਦੇਈਏ ਕਿ ਮਹਿਜ ਦੋ ਸਾਲ ਦੀ ਉਮਰ ਵਿੱਚ ਤੈਮੂਰ ਦੀ ਤਗੜੀ ਫੈਨ ਫੋਲੋਈਂਗ ਹੈ। ਉਨ੍ਹਾਂ ਦੇ ਨਾਮ ਤੋਂ ਸੋਸ਼ਲ ਮੀਡੀਆ ਤੇ ਕਈ ਫੈਨ ਪੇਜ ਬਣੇ ਹੋਏ ਹਨ।ਇਸ ਨਾਲ ਜੇਕਰ ਕਰੀਨਾ ਕਪੂਰ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁੱਝ ਸਮੇਂ ਪਹਿਲਾਂ ਹੀ ਫਿਲਮ ਗੁਡ ਨਿਊਜ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਵਿੱਚ ਉਹ ਅਕਸ਼ੇ ਕੁਮਾਰ ਦੇ ਓਪੋਜਿਟ ਨਜ਼ਰ ਆਵੇਗੀ।ਇਸਦੇ ਇਲਾਵਾ ਕਰੀਨਾ ਤਖ਼ਤ, ਅੰਗ੍ਰੇਜੀ ਮੀਡੀਅਮ, ਲਾਲ ਸਿੰਘ ਚੱਡਾ ਵਰਗੀਆਂ ਫਿਲਮਾਂ ਵਿੱਚ ਕੰਮ ਕਰਦੀ ਦਿਖਾਈ ਦੇਵੇਗੀ।

Related posts

Boycott Pathan: ਅਯੁੱਧਿਆ ਦੇ ਮਹੰਤ ਰਾਜੂ ਦਾਸ ਨੇ ਕਿਹਾ, ਜਿਸ ਥੀਏਟਰ ‘ਚ ਲੱਗੇ ਸ਼ਾਹਰੁਖ ਦੀ ਫਿਲਮ , ਉਸ ਨੂੰ ਸਾੜ ਦਿਓ

On Punjab

ਇਨ੍ਹਾਂ ਕਾਰਨਾਂ ਕਰਕੇ ਰਾਤ ਨੂੰ ਨਹੀਂ ਆਉਂਦੀ ਨੀਂਦ

On Punjab

55 ਸਾਲ ਦੀ ਉਮਰ ‘ਚ ਈਸ਼ਾਨ ਖੱਟਰ ਦੇ ਪਿਤਾ ਬਣੇ ਡੈਡੀ, ਵੇਖੋ ਤਸਵੀ

On Punjab