62.67 F
New York, US
August 27, 2025
PreetNama
ਖਬਰਾਂ/News

ਸੁਖਪਾਲ ਖਹਿਰਾ ਨੇ ਬਣਾਈ ‘ਪੰਜਾਬੀ ਏਕਤਾ ਪਾਰਟੀ’,

ਮੰਗਲਵਾਰ ਨੂੰ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਨਵੀਂ ਪਾਰਟੀ ‘ਪੰਜਾਬੀ ਏਕਤਾ ਪਾਰਟੀ’ ਦਾ ਰਸਮੀ ਐਲਾਨ ਕਰ ਦਿੱਤਾ ਹੈ।  ਖਹਿਰਾ ਨੇ ਪੰਜਾਬੀ ਏਕਤਾ ਪਾਰਟੀ ਦਾ ਐਲਾਨ ਪ੍ਰੈੱਸ ਕਲੱਬ ਵਿੱਚ ਕੀਤਾ। ਦੀਪਕ ਬੰਸਲ ਨੇ ਸੁਖਪਾਲ ਖਹਿਰਾ ਦਾ ਨਾਂ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਵਜੋਂ ਪੇਸ਼ ਕੀਤਾ ਸੀ। ਇਸ ਮੌਕੇ ਖਹਿਰਾ ਨੇ ਕਿਹਾ ਕਿ ਪੰਜਾਬ ਨੂੰ ਅਕਾਲੀ ਦਲ ਅਤੇ ਕਾਂਗਰਸ ਨੇ ਲੁੱਟਿਆ ਪੁੱਟਿਆ ਅਤੇ ਕੁੱਟਿਆ ਹੈ ਜਿਸ ਕਾਰਨ ਪੰਜਾਬ ਸਿਰ ਢਾਈ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ…ਇਸ ਦੀ ਕਿਸ਼ਤ ਭਰਨੀ ਵੀ ਮੁਸ਼ਕਿਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਵੀ ਇਕ ਲੱਖ ਕਰੋੜ ਰੁਪਏ ਦਾ ਕਰਜ਼ਾਈ ਹੈ ਲੋਕਾਂ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਕਿਸਾਨ ਅੱਜ ਮੁਸੀਬਤਾਂ ਝੱਲ ਰਹੇ ਹਨ।

Related posts

ਮੇਅਰ ਵੱਲੋਂ ਨਿਗਮ ਦੇ ਸ਼ਿਕਾਇਤ ਕੇਂਦਰਾਂ ਦਾ ਜਾਇਜ਼ਾ

On Punjab

ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲ ਸਮਾਪਤ

On Punjab

ਮਹਾਰਾਸ਼ਟਰ ’ਚ ਹਾਕਮ ਮਾਹਯੁਤੀ ਗੱਠਜੋੜ ਮਹਾਂ-ਜਿੱਤ ਵੱਲ

On Punjab