PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਿੱਕਮ ਢਿੱਗਾਂ ਡਿੱਗਣ ਕਾਰਨ 3 ਮੌਤਾਂ, 6 ਸੁਰੱਖਿਆ ਕਰਮੀ ਲਾਪਤਾ

ਕੋਲਕਾਤਾ-  ਸਿੱਕਮ ਦੇ ਛੱਤੇਨ ਵਿਖੇ ਇੱਕ ਫੌਜੀ ਕੈਂਪ ’ਤੇ ਢਿੱਗਾਂ ਡਿੱਗਣ ਕਾਰਨ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਸੁਰੱਖਿਆ ਕਰਮਚਾਰੀ ਲਾਪਤਾ ਹੋ ਗਏ ਹਨ। ਇੱਕ ਰੱਖਿਆ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਹਾਦਸਾ ਐਤਵਾਰ ਸ਼ਾਮ 7 ਵਜੇ ਭਾਰੀ ਬਾਰਿਸ਼ ਕਾਰਨ ਵਾਪਰਿਆ। ਰੱਖਿਆ ਅਧਿਕਾਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਚਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਨਾਲ ਬਚਾਇਆ ਗਿਆ ਹੈ। ਉਨ੍ਹਾਂ ਕਿਹਾ, ‘‘ਬਚਾਅ ਟੀਮਾਂ ਛੇ ਲਾਪਤਾ ਕਰਮਚਾਰੀਆਂ ਨੂੰ ਲੱਭਣ ਲਈ ਚੁਣੌਤੀਪੂਰਨ ਹਾਲਤਾਂ ਵਿੱਚ ਦਿਨ-ਰਾਤ ਕੰਮ ਕਰ ਰਹੀਆਂ ਹਨ।’’ ਸਿੱਕਮ ਪਿਛਲੇ ਕੁਝ ਦਿਨਾਂ ਵਿੱਚ ਭਾਰੀ ਬਾਰਿਸ਼ ਨਾਲ ਕਾਫ਼ੀ ਪ੍ਰਭਾਵਿਤ ਹੋਇਆ ਹੈ।

Related posts

ਹੁਣ ਪ੍ਰਿਅੰਕਾ ਦੇ ਹੱਥ ਨਵਜੋਤ ਸਿੱਧੂ ਦੀ ਡੋਰ, ਮਿਲੇਗੀ ਵੱਡੀ ਜ਼ਿੰਮੇਵਾਰੀ?

On Punjab

ਬੇਮਿਸਾਲ: ਨਾ ਲਾਕ ਡਾਊਨ, ਨਾ ਬਾਜ਼ਾਰ ਬੰਦ, ਫਿਰ ਵੀ ਇਸ ਦੇਸ਼ ਨੇ ਇੰਝ ਦਿੱਤੀ Covid-19 ਨੂੰ ਮਾਤ

On Punjab

ਅੱਗ ਲੱਗਣ ਕਾਰਨ ਮਹਾਰਾਸ਼ਟਰ ਦੇ ਸੈਲਾਨੀ ਦੀ ਮੌਤ, 2 ਜ਼ਖਮੀ

On Punjab