21.07 F
New York, US
January 30, 2026
PreetNama
ਰਾਜਨੀਤੀ/Politics

ਸਿੰਘੂ ਬਾਰਡਰ ਮਰਡਰ : 3 ਧੀਆਂ ਦਾ ਪਿਓ ਤੇ ਨਸ਼ੇ ਦੀ ਆਦੀ ਸੀ ਤਰਨਤਾਰਨ ਦਾ ਲਖਬੀਰ, ਪਤਨੀ ਛੱਡ ਕੇ ਚਲੀ ਗਈ ਸੀ ਪੇਕੇ

ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ‘ਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸ਼ਨਿਚਰਵਾਰ ਸਵੇਰੇ ਸਿੰਘੂ ਬਾਰਡਰ ‘ਤੇ ਨਿਹੰਗ ਸਿੰਘਾਂ ਨੇ ਇਕ ਵਿਅਕਤੀ ਨੂੰ ਬੰਨ੍ਹ ਕੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਤੇ ਫਿਰ ਹੱਥ ਤੇ ਲੱਤ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਨੌਜਵਾਨ ਪੰਜਾਬ ਦਾ ਦੱਸਿਆ ਜਾ ਰਿਹਾ ਸੀ ਪਰ ਬਾਅਦ ਵਿਚ ਉਸ ਦੀ ਪਛਾਣ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਨਿਵਾਸੀ ਲਖਬੀਰ ਸਿੰਘ ਉਰਫ਼ ਟੀਟੂ ਵਜੋਂ ਹੋਈ ਹੈ। ਇੱਧਰ, ਡੀਐੱਸਪੀ ਤਰਨਤਾਰਨ ਸੂਚਾ ਸਿੰਘ ਬਲ ਨੇ ਦੱਸਿਆ ਕਿ ਮਰਨ ਵਾਲੇ ਦਾ ਪੁਲਿਸ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਉੱਥੇ ਹੀ ਪਿੰਡ ਵਾਲੇ ਕਹਿ ਰਹੇ ਹਨ ਕਿ ਲਖਬੀਰ ਬੇਅਦਬੀ ਕਰਨ ਵਾਲਾ ਵਿਅਕਤੀ ਨਹੀਂ ਸੀ। ਹੋ ਸਕਦੈ ਉਸ ਨੇ ਕਿਸੇ ਦੇ ਕਹਿਣ ‘ਤੇ ਅਜਿਹਾ ਕੀਤਾ ਹੋਵੇ। ਇਸ ਲਈ ਇਸ ਮਾਮਲੇ ਦੀ ਪੂਰੀ ਜਾਂਚ ਹੋਵੇ।

ਨਸ਼ੇ ਦਾ ਆਦੀ ਸੀ ਲਖਬੀਰਲਖਬੀਰ ਸਿੰਘ ਟੀਟੂ ਦੇ ਫੁੱਫੜ ਹਰਨਾਮ ਸਿੰਘ ਪੁੱਤਰ ਜੀਉਣ ਸਿੰਘ ਦੇ ਦੇਹਾਂਤ ਤੋਂ ਬਾਅਦ ਉਸਦੇ ਘਰ ਵਿਚ ਕੋਈ ਨਹੀਂ ਬਚਿਆ ਤਾਂ ਟੀਟੂ ਆਪਣੀ ਪਤਨੀ ਜਸਪ੍ਰੀਤ ਕੌਰ ਤੋਂ ਇਲਾਵਾ ਤਿੰਨ ਕੁੜੀਆਂ ਤਾਨੀਆ (12), ਸੋਨੀਆ (10) ਅਤੇ ਕੁਲਦੀਪ ਕੌਰ (8) ਨਾਲ ਫੁੱਫੜ ਦੇ ਘਰ ਰਹਿਣ ਲੱਗਾ। ਉਸਦੀ ਇਕ ਭੈਣ ਰਾਜ ਕੌਰ ਦਾ ਵਿਆਹ ਪਿੰਡ ਕਸੇਲ ਵਾਸੀ ਮੰਗਲ ਸਿੰਘ ਨਾਲ ਹੋਇਆ ਸੀ ਅਤੇ ਉਹ ਵੀ ਆਪਣੇ ਪਤੀ ਸਮੇਤ ਪਿੰਡ ਚੀਮਾਂ ਕਲਾਂ ਵਿਖੇ ਟੀਟੂ ਹੁਰਾਂ ਦੇ ਨਾਲ ਹੀ ਰਹਿ ਰਹੀ ਸੀ। ਜਸਪ੍ਰੀਤ ਕੌਰ ਕੁਝ ਦਿਨ ਪਹਿਲਾਂ ਹੀ ਲਖਬੀਰ ਸਿੰਘ ਟੀਟੂ ਨਾਲ ਝਗੜ ਕੇ ਪੇਕੇ ਪਿੰਡ ਲੱਧੇਵਾਲ ਚਲੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਟੀਟਾ ਪਹਿਲਾਂ ਵੀ ਕਈ ਵਾਰ ਘਰੋਂ ਚਲਾ ਜਾਂਦਾ ਸੀ ਅਤੇ ਕਈ ਕਈ ਦਿਨ ਵਾਪਸ ਨਹੀਂ ਸੀ ਆਉਦਾ। ਇਹ ਸਿੰਘੂ ਬਾਰਡਰ ’ਤੇ ਕਦੋਂ ਪੁੱਜਾ ਇਸ ਬਾਰੇ ਤਾਂ ਕੋਈ ਵਿਅਕਤੀ ਹਾਲੇ ਜਾਣਕਾਰੀ ਨਹੀਂ ਦੇ ਸਕਿਆ ਪਰ ਬੇਅਦਬੀ ਕਰਨ ਦੇ ਸ਼ੱਕ ਹੇਠ ਟੀਟੂ ਦੇ ਕਤਲ ਦੀ ਖਬਰ ਜਦੋਂ ਪਿੰਡ ਵਿਚ ਪਹੁੰਚੀ ਤਾਂ ਸਭ ਹੈਰਾਨ ਹੋ ਗਏ। ਇਹ ਵੀ ਪਤਾ ਚੱਲਿਆ ਹੈ ਕਿ ਉਹ ਨਸ਼ੇ ਦਾ ਆਦੀ ਸੀ। ਇਸ ਦੇ ਪਿਤਾ ਦਰਸ਼ਨ ਸਿੰਘ ਦੀ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਮਾਂ ਦੀ ਵੀ ਮੌਤ ਹੋ ਗਈ ਸੀ। ਉਹ ਆਪਣੇ ਭੂਆ ਰਾਜਬੀਰ ਕੌਰ ਰਾਜ ਕੋਲ ਹੀ ਰਹਿੰਦਾ ਸੀ। ਨਸ਼ੇ ਦੀ ਲੱਤ ਕਾਰਨ ਉਸ ਦੀ ਪਤਨੀ ਚਾਰ ਸਾਲ ਪਹਿਲਾਂ ਉਸ ਨੂੰ ਛੱਡ ਕੇ ਪੇਕੇ ਚਲੀ ਗਈ ਸੀ।

ਕਿਹਾ ਜਾਂਦਾ ਹੈ ਕਿ ਮੌਕੇ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦਾ ਪਤਾ ਚੱਲਿਆ ਸੀ। ਇਸ ਤੋਂ ਬਾਅਦ ਧਰਨੇ ‘ਚ ਸ਼ਾਮਲ ਹੋਏ ਨਿਹੰਗ ਸਿੰਘਾਂ ਨੇ ਬੇਅਦਬੀ ਕਰਨ ਵਾਲੇ ਦੀ ਖ਼ੁਦ ਪਛਾਣ ਲਖਬੀਰ ਦੇ ਤੌਰ ‘ਤੇ ਕੀਤੀ ਤੇ ਤੜਕੇ ਉਸ ਨੂੰ ਸਿੰਘੂ ਬਾਰਡਰ ‘ਤੇ ਬੰਨ੍ਹ ਕੇ ਕੁੱਟਮਾਰ ਕੀਤੀ। ਇਸ ਦੀ ਬਾਕਾਇਦਾ ਵੀਡੀਓ ਬਣਾਈ ਗਈ। ਇਕ ਨਿਹੰਗ ਨੇ ਤਲਵਾਰ ਨਾਲ ਲਖਬੀਰ ਦਾ ਹੱਥ ਤੇ ਲੱਤ ਕੱਟ ਦਿੱਤੀ। ਨੌਜਵਾਨ ਨੇ ਮੌਕੇ ‘ਤੇ ਤੜਫ-ਤੜਫ ਕੇ ਜਾਨ ਦੇ ਦਿੱਤੀ। ਲਖਬੀਰ ਸਿੰਘ ਉਰਫ਼ ਟੀਟੂ ਪੁੱਤਰ ਦਰਸ਼ਨ ਸਿੰਘ ਨਿਵਾਸੀ ਪਿੰਡ ਚੀਮਾ ਕਲਾਂ ਥਾਣਾ ਸਰਾਏ ਅਮਾਨਤ ਖ਼ਾਂ ਦੇ ਮਾਂ-ਬਾਪ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਟੀਟੂ ਦੀ ਹੱਤਿਆ ਕਰਨ ਦੇ ਮੁਲਜ਼ਮ ਨਿਹੰਗ ਸਿੰਘਾਂ ਨੇ ਬਾਕਾਇਦਾ ਇੰਟਰਨੈੱਟ ਮੀਡੀਆ ‘ਤੇ ਵੀਡੀਓ ਅਪਲੋਡ ਕਰ ਕੇ ਹੱਤਿਆ ਦੀ ਗੱਲ ਕਬੂਲ ਕੀਤੀ ਹੈ।

Related posts

Atiq Ahmed: ਟਾਂਗੇਵਾਲੇ ਦੇ ਬੇਟੇ ਅਤੀਕ ਅਹਿਮਦ ਦੇ ਮਾਫੀਆ ਬਣਨ ਦੀ ਕਹਾਣੀ, 17 ਸਾਲ ਦੀ ਉਮਰ ‘ਚ ਲੱਗਾ ਸੀ ਕਤਲ ਦਾ ਦੋਸ਼

On Punjab

ਕੋਰੋਨਾ ਕਾਲ ਦੌਰਾਨ ਚੌਕਸੀ ਦੀ ਲੋੜ, ਮੋਦੀ ਵਧ ਰਹੀ ਲਾਪ੍ਰਵਾਹੀ ਤੋਂ ਫਿਕਰਮੰਦ

On Punjab

‘ਕਿਸੇ ਗ਼ਰੀਬ ਨੂੰ ਭੁੱਖਾ ਨਹੀਂ ਸੌਣ ਦਿਆਂਗਾ’, PM ਮੋਦੀ ਨੇ ਸਾਗਰ ‘ਚ ਕਿਹਾ- ਮੈਂ ਸਮਝਦਾ ਹਾਂ ਤੁਹਾਡਾ ਦਰਦ

On Punjab