PreetNama
ਖਾਸ-ਖਬਰਾਂ/Important News

ਸਿੰਗਰ ਹਾਰਡ ਕੌਰ ਨੇ ਛੇੜਿਆ ਵਿਵਾਦ, ਮੋਹਨ ਭਾਗਵਤ ਨੂੰ ਕਿਹਾ ਅੱਤਵਾਦੀ, ਯੋਗੀ ਲਈ ਵਰਤੀ ਭੱਦੀ ਸ਼ਬਦਾਵਲੀ

ਨਵੀਂ ਦਿੱਲੀਸਿੰਗਰ ਹਾਰਡ ਕੌਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐਸਐਸ ਦੇ ਸੰਚਾਲਕ ਮੋਹਨ ਭਾਗਵਤ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਉਸ ਨੇ ਮੋਹਨ ਭਾਗਵਤ ਨੂੰ ਅੱਤਵਾਦੀ ਤੱਕ ਕਿਹਾ ਹੈ। ਸਿੰਗਰ ਹਾਰਡ ਕੌਰ ਨੇ ਉਨ੍ਹਾਂ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ ਜਿਸ ਤੋਂ ਬਾਅਦ ਗਾਇਕਾ ਨੂੰ ਹੀ ਟ੍ਰੋਲ ਕੀਤਾ ਜਾ ਰਿਹਾ ਹੈ।

ਉਸ ਨੇ ਆਪਣੇ ਵੈਰੀਫਾਈਡ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਤੋਂ ਬਾਅਦ ਇੱਕ ਕਈ ਅਜਿਹੇ ਪੋਸਟ ਕੀਤੇ ਹਨ। ਇਸ ‘ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਤੇ ਆਰਐਸਐਸ ਮੁਖੀ ਮੋਹਨ ਭਾਗਵਤ ਖਿਲਾਫ ਗਲਤ ਸ਼ਬਦਾਵਲੀ ਤੇ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਹੈ।

ਅਜਿਹਾ ਪਹਿਲੀ ਵਾਰ ਨਹੀਂਉਹ ਪਹਿਲਾਂ ਵੀ ਅਜਿਹੇ ਵਿਵਾਦਤ ਬਿਆਨ ਪੋਸਟ ਕਰ ਚੁੱਕੀ ਹੈ। ਇਸ ਵਾਰ ਸਿੰਗਰ ਹਾਰਡ ਨੂੰ ਉਸ ਦੀ ਪੋਸਟ ਕਰਕੇ ਯੂਜ਼ਰਸ ਕਰਕੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਉਸ ਵੱਲੋਂ ਕੀਤੇ ਵੱਖਵੱਖ ਪੋਸਟ ਤੁਸੀਂ ਹੇਠ ਵੀ ਦੇਖ ਸਕਦੇ ਹੋ।

Related posts

ਮਸਲੇ ਹੱਲ ਨਾ ਹੋਣ ’ਤੇ ਪੈਪਸੀਕੋ ਵਰਕਰਜ਼ ਯੂਨੀਅਨ ਵੱਲੋਂ ਪ੍ਰਦਰਸ਼ਨ

On Punjab

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਗਲੇ ਹੁਕਮਾਂ ਤੱਕ ਕਰਤਾਰਪੁਰ ਲਾਂਘਾ ਬੰਦ

On Punjab

ਜੰਗ ਤੋਂ ਬਾਅਦ ਅਚਾਨਕ ਬਾਰਿਸ਼ ’ਚ ਡੁੱਬਿਆ ਇਹ ਦੇਸ਼, ਚਾਰੇ ਪਾਸੇ ਮੱਚੀ ਤਰਾਹੀਮਾਮ… 33 ਲੋਕਾਂ ਦੀ ਮੌਤ!

On Punjab