PreetNama
ਰਾਜਨੀਤੀ/Politics

ਸਿਆਚਿਨ ‘ਚ ਬਰਫ਼ ਹੇਠਾਂ ਦੱਬੇ ਜਾਣ ਕਾਰਨ ਸ਼ਹੀਦ ਹੋਏ ਜਵਾਨਾਂ ਨੂੰ ਆਰਮੀ ਕਮਾਂਡਰ ਨੇ ਦਿੱਤੀ ਸ਼ਰਧਾਂਜਲੀ

ਫ਼ੌਜ ਦੀ ਉੱਤਰੀ ਕਮਾਨ ਦੇ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਵਾਈਕੋ ਜੋਸ਼ੀ ਨੇ ਸਿਆਚਿਨ ‘ਚ ਦੇਸ਼ਦੀ ਸੇਵਾ ਕਰਦੇ ਸ਼ਹੀਦ ਹੋਏ ਫ਼ੌਜ ਦੀ ਪੰਜਾਬ ਰੈਜੀਮੈਂਟ ਦੇ ਦੋ ਜਵਾਨਾਂ ਨੂੰ ਮੰਗਲਵਾਰ ਨੂੰ ਸ਼ਰਧਾਂਜਲੀ ਦਿੱਤੀ। ਐਤਵਾਰ ਨੂੰ ਸਿਆਚਿ ‘ਚ ਪੈਟਰੋਲਿੰਗ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਦੋ ਜਵਾਨਾਂ ਨੂੰ ਸਿਆਚਿਨ ਦੇ ਬੇਸ ਕੈਂਪ ਚ ਸਲਾਮੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਲੇਹ ਲਿਆਂਦਾ ਗਿਆ। ਹੁਣ ਸਾਰੀ ਕਾਗ਼ਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਬੁੱਧਵਾਰ ਨੂੰ ਫ਼ੌਜੀ ਜਹਾਜ਼ ਰਾਹੀਂ ਚੰਡੀਗੜ੍ਹ ਭੇਜੀਆਂ ਜਾਣਗੀਆਂ। ਉੱਥੋਂ ਸੜਕ ਮਾਰਗ ਰਾਹੀਂ ਦੇਹਾਂ ਘਰਾਂ ਤਕ ਪਹੁੰਚਾਈਆਂ ਜਾਣਗੀਆਂ।
ਸ਼ਹੀਦ ਹੋਏ ਫ਼ੌਜ ਦੀ 21 ਪੰਜਾਬ ਰੈਜੀਮੈਂਟ ਦੇ ਇਨ੍ਹਾਂ ਜਵਾਨਾਂ ‘ਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਹਕਮਵਾਲਾ ਪਿੰਡ ਦੇ ਸਿਪਾਹੀ ਪ੍ਰਭਜੀਤ ਸਿੰਘ ਤੇ ਬਰਨਾਲਾ ਜ਼ਿਲ੍ਹੇ ਦੇ ਕਰਮਗੜ੍ਹ ਦੇ ਸਿਪਾਹੀ ਅਮਰਦੀਪ ਸਿੰਘ ਨੂੰ ਆਰਮੀ ਕਮਾਂਡਰ ਦੇ ਨਾਲ ਫ਼ੌਜ ਦੀ 14 ਕੋਰ ਕਮਾਂਡਰ ਨੇ ਵੀ ਸ਼ਰਧਾਂਜਲੀ ਦਿੱਤੀ। ਆਰਮੀ ਕਮਾਂਡਰ ਨੇ ਇਨ੍ਹਾਂ ਫੌਡੀਜਾਂ ਦੀ ਸ਼ਹਾਦ ਨੂੰ ਸਲਾਮ ਕਰਨ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੁੱਖ ਦੀ ਘੜੀ ਨਾਲ ਨਜਿੱਠਣ ਲਈ ਹਮਦਰਦੀ ਵੀ ਪ੍ਰਗਟਾਈ ਹੈ।

ਐਤਵਾਰ ਨੂੰ ਪੈਟਰੋਲਿੰਗ ਦੌਰਾਨ ਬਰਫ਼ ਦਾ ਪਹਾੜ ਖਿਸਕਣ ਕਾਰਨ ਫ਼ੌਜ ਦੇ ਛੇ ਜਵਾਨ ਬਰਫ਼ ਹੇਠਾਂ ਦੱਬੇ ਗਏ ਸਨ। ਫ਼ੌਜ ਦੇ ਐਵਲਾਂਚ ਪੈਂਥਰਜ਼ ਤੇ ਮਾਊਂਟਕੇਨ ਰੈਸਕਿਊ ਟੀਮਾਂ ਨੇ ਸਿਆਚਿਨ ਦੇ ਹਨੀਫ ਸਬ ਇੰਸਪੈਕਟਰ ‘ਚ ਵੱਡੇ ਪੱਧਰੇ ‘ਤੇ ਮੁਹਿੰਮ ਚਲਾ ਕੇ ਇਨ੍ਹਾਂ ਜਵਾਨਾਂ ਨੂੰ ਬਰਫ਼ ‘ਚੋਂ ਬਾਹਰ ਕੱਢਿਆ ਸੀ।

Related posts

ਪਾਕਿਸਤਾਨ ਨੂੰ ਸੂਡਾਨ ਬਣਾਈ ਚਾਹੁੰਦੀ ਹੈ PTI ਦੀ ਸੋਸ਼ਲ ਮੀਡੀਆ ਸੈਲ, ਕੇਂਦਰੀ ਮੰਤਰੀ ਨੇ ਇਮਰਾਨ ਖ਼ਾਨ ‘ਤੇ ਲਾਏ ਗੰਭੀਰ ਇਲਜ਼ਾਮ

On Punjab

ਕਰੀਬ 54 ਸਾਲ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਵੇਲੇ ਬੱਤੀਆਂ ਬੁਝਾਈਆਂ ਗਈਆਂ

On Punjab

ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਜੱਜ ਵੱਲੋਂ ਸੁਣਨ ਤੋਂ ਇਨਕਾਰ

On Punjab