PreetNama
ਸਿਹਤ/Health

ਸਾਵਧਾਨ! ਕੋਰੋਨਾ ਤੋਂ ਠੀਕ ਹੋਏ ਲੋਕ ਦੂਜੀ ਵਾਰ ਪੌਜ਼ੇਟਿਵ, ਵਿਗਿਆਨੀ ਹੈਰਾਨ

ਬੈਲਜੀਅਮ ਅਤੇ ਨੀਦਰਲੈਂਡ ‘ਚ ਇਕ-ਇਕ ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਹੋਣ ਮਗਰੋਂ ਮੁੜ ਤੋਂ ਕੋਰੋਨਾ ਦਾ ਸ਼ਿਕਾਰ ਹੋਇਆ ਹੈ। ਇਸ ਤੋਂ ਪਹਿਲਾਂ ਹਾਂਗਕਾਂਗ ‘ਚ ਕੋਰੋਨਾ ਨਾਲ ਇਕ ਵਿਅਕਤੀ ਦੇ ਦੂਜੀ ਵਾਰ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।

ਨੀਦਰਲੈਂਡ ‘ਚ ਦੂਜੀ ਵਾਰ ਇਨਫੈਕਟਡ ਹੋਣ ਵਾਲੇ ਬਜ਼ੁਰਗ ਦਾ ਇਮਿਊਨ ਸਿਸਟਮ ਕਮਜ਼ੋਰ ਦੱਸਿਆ ਗਿਆ। ਵਾਇਰਸ ਵਿਗਿਆਨੀ ਮਰਿਓਨ ਕੁਪਨਾਮਸ ਨੇ ਦੱਸਿਆ, ‘ਮਾਮੂਲੀ ਲੱਛਣਾਂ ਨਾਲ ਲੰਬੇ ਸਮੇਂ ਤਕ ਲੋਕਾਂ ਦਾ ਇਨਫੈਕਟਡ ਰਹਿਣਾ ਆਮ ਗੱਲ ਹੈ। ਕੁਝ ਮਾਮਲਿਆਂ ‘ਚ ਇਨਫੈਕਸ਼ਨ ਵਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਲਾਗ ਦੇ ਦੋਵੇਂ ਮਾਮਲਿਆਂ ‘ਚ ਜੈਨੇਟਿਕ ਟੈਸਟਿੰਗ ਦੀ ਲੋੜ ਹੈ। ਜਿਸ ਤੋਂ ਪਤਾ ਲਾਇਆ ਜਾ ਸਕੇ ਕਿ ਕੀ ਵਰਤਮਾਨ ਦੇ ਵਾਇਰਸ ‘ਚ ਕੋਈ ਅੰਤਰ ਹੈ।

ਇਕ ਹੋਰ ਵਾਇਰਸ ਵਿਗਿਆਨੀ ਮਾਰਕ ਵਾਨ ਨੇ ਦੱਸਿਆ, ‘ਬੈਲਜੀਅਮ ਦੇ ਮਰੀਜ਼ ‘ਚ ਵਿਕਸਿਤ ਐਂਟੀ ਬੌਡੀਜ਼ ਬਹੁਤ ਜ਼ਿਆਦਾ ਮਜ਼ਬੂਤ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਚੰਗੀ ਖ਼ਬਰ ਨਹੀਂ ਹੈ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੋਇਆ ਕਿ ਕੀ ਇਹ ਦੁਰਲੱਭ ਮਾਮਲਾ ਹੈ ਜਾਂ ਫਿਰ ਕੋਵਿਡ ਤੋਂ ਠੀਕ ਹੋ ਚੁੱਕੇ ਲੋਕਾਂ ਦੀ ਵੱਡੀ ਗਿਣਤੀ ਨੂੰ ਮੁੜ ਤੋਂ ਇਨਫੈਕਟਡ ਹੋਣ ਦਾ ਖਤਰਾ ਹੈ।

ਹਾਂਗਕਾਂਗ ‘ਚ ਇਕ ਹੀ ਵਿਅਕਤੀ ਦੇ ਦੂਜੀ ਵਾਰ ਕੋਰੋਨਾ ਪੌਜ਼ੇਟਿਵ ਹੋਣ ‘ਤੇ ਵਿਗਿਆਨੀ ਹੈਰਾਨ ਰਹਿ ਗਏ ਸਨ। 33 ਸਾਲਾ ਸ਼ਖ਼ਸ ਮੱਧ ਅਗਸਤ ‘ਚ ਸਪੇਨ ਦੀ ਯਾਤਰਾ ਤੋਂ ਹਾਂਗਕਾਂਗ ਪਰਤਿਆ ਸੀ। ਇਸ ਦੌਰਾਨ ਜੈਨੇਟਿਕ ਟੈਸਟ ‘ਚ ਕੋਰੋਨਾ ਵਾਇਰਸ ਦੇ ਵੱਖ ਸਟ੍ਰੇਨ ਦਾ ਖੁਲਾਸਾ ਹੋਇਆ।

ਮਾਹਿਰਾਂ ਨੇ ਚੇਤਾਵਨੀ ਦਿੱਤੀ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਲਾਪਰਵਾਹੀ ਨਹੀਂ ਵਰਤੀ ਜਾਣੀ ਚਾਹੀਦੀ। ਕਿਉਂਕਿ ਨੀਦਰਲੈਂਡ ਅਤੇ ਬੈਲਜ਼ੀਅਮ ‘ਚ ਇਕ ਵੀ ਵਿਅਕਤੀ ਜੇ ਮੁੜ ਤੋਂ ਇਨਫੈਕਟਡ ਹੋਣ ਤੋਂ ਪਤਾ ਲੱਗਦਾ ਹੈ ਕਿ ਕੋਰੋਨਾ ਖਿਲਾਫ ਲੰਬੇ ਸਮੇਂ ਤਕ ਇਮਿਊਨਿਟੀ ਨਹੀਂ ਰਹਿੰਦੀ।

Related posts

Dhanteras 202Dhanteras 2020: ਧਨਤੇਰਸ ‘ਤੇ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਤੋਂ ਕਰੋ ਪਰਹੇਜ਼, ਜਾਣੋ ਪੂਜਾ ਦਾ ਸਹੀ ਸਮਾਂ

On Punjab

ਖੋਜ ‘ਚ ਦਾਅਵਾ : ਸੇਬ ਤੇ ਨਾਸ਼ਪਤੀ ਖਾਣ ਨਾਲ ਬਿਹਤਰ ਹੋ ਸਕਦੈ ਬੀਪੀ

On Punjab

ਜਾਣੋ ਉਹਨਾਂ ਲਾਹੇਵੰਦ ਫਲਾਂ ਬਾਰੇ ਜਿਨ੍ਹਾਂ ਨੂੰ ਖਾਣ ਨਾਲ ਘੱਟਦਾ ਹੈ ਵਜ਼ਨ

On Punjab