PreetNama
ਖੇਡ-ਜਗਤ/Sports News

ਸਾਲ 2021 ‘ਚ ਖੇਡੀ ਜਾਵੇਗੀ ਇੰਗਲੈਂਡ ਨਾਲ ਰੱਦ ਹੋਈ ਟੈਸਟ ਸੀਰੀਜ਼ : ਸ਼੍ਰੀਲੰਕਾ ਕ੍ਰਿਕਟ ਬੋਰਡ

England Sri Lanka tour: ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿੱਚ ਸਥਿਤੀ ਬਹੁਤ ਗੰਭੀਰ ਹੈ । ਕੋਰੋਨਾ ਕਾਰਨ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਜਾਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਰੱਦ ਕਰ ਦਿੱਤੀ ਗਈ ਸੀ । ਜਿਸ ਤੋਂ ਬਾਅਦ ਹੁਣ ਸ੍ਰੀਲੰਕਾ ਕ੍ਰਿਕਟ ਬੋਰਡ ਨੇ ਐਲਾਨ ਕੀਤਾ ਹੈ ਕਿ ਇੰਗਲੈਂਡ ਨਾਲ ਟੈਸਟ ਲੜੀ ਜਨਵਰੀ 2021 ਵਿੱਚ ਖੇਡੀ ਜਾਵੇਗੀ । ਇੰਗਲੈਂਡ ਅਤੇ ਸ਼੍ਰੀਲੰਕਾ ਦੀ ਇਹ ਟੈਸਟ ਲੜੀ ਮੌਜੂਦਾ ਟੈਸਟ ਚੈਂਪੀਅਨਸ਼ਿਪ ਪ੍ਰੋਗਰਾਮ ਦਾ ਹਿੱਸਾ ਹੈ ।

ਇੰਗਲੈਂਡ ਦੀ ਬਿਨ੍ਹਾਂ ਟੈਸਟ ਮੈਚ ਖੇਡੇ ਹੀ ਮਾਰਚ ਦੇ ਤੀਜੇ ਹਫ਼ਤੇ ਵਾਪਸ ਆਪਣੇ ਦੇਸ਼ ਆ ਗਈ ਸੀ । ਇਸ ਸਬੰਧੀ ਸ੍ਰੀਲੰਕਾ ਕ੍ਰਿਕਟ ਬੋਰਡ ਦੇ ਮੁੱਖੀ ਨੇ ਕਿਹਾ, “ਅਸੀਂ ਦੌਰੇ ਦੇ ਕਾਰਜਕ੍ਰਮ ਨੂੰ ਮੁੜ ਬਣਾਉਣ ਦੀ ਪ੍ਰਕਿਰਿਆ ਵਿੱਚ ਹਾਂ ਜੋ ਮੁਲਤਵੀ ਕਰ ਦਿੱਤਾ ਗਿਆ ਸੀ ।” ਉਨ੍ਹਾਂ ਦੱਸਿਆ ਕਿ ਇੰਗਲੈਂਡ ਨੇ ਅਗਲੇ ਸਾਲ ਜਨਵਰੀ ਵਿੱਚ ਇਸ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ, ਪਰ ਤਰੀਕਾਂ ਦਾ ਅਜੇ ਫੈਸਲਾ ਨਹੀਂ ਹੋਇਆ ਹੈ ।”

ਡੀ ਸਿਲਵਾ ਨੇ ਕਿਹਾ, “ਇਸ ਦੇ ਨਾਲ ਹੀ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਿਹੜੇ ਦੌਰੇ ਦਾ ਸਮਾਂ ਕਿਸ ਸਮੇਂ ਤਹਿ ਕੀਤਾ ਜਾ ਸਕਦਾ ਹੈ । ਅਸੀਂ ਸਾਰੇ ਮੈਚਾਂ ਦੇ ਵਿਕਲਪਾਂ ‘ਤੇ ਵਿਚਾਰ ਕਰ ਰਹੇ ਹਾਂ । ਦੱਖਣੀ ਅਫਰੀਕਾ ਦੇ ਦੌਰੇ ਨੂੰ ਮੁੜ ਤਹਿ ਕਰਨ ਬਾਰੇ ਵੀ ਅਸੀਂ ਸੋਚ ਰਹੇ ਹਾਂ । ਅਸੀਂ ਇਸ ਬਾਰੇ ਗੱਲ ਕਰ ਰਹੇ ਹਾਂ ਕਿ ਇਹ ਕਦੋਂ ਹੋ ਸਕਦਾ ਹੈ ।”

ਜ਼ਿਕਰਯੋਗ ਹੈ ਕਿ ਕੋਰੋਨਾ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਇੰਗਲੈਂਡ ਕ੍ਰਿਕਟ ਬੋਰਡ ਨੇ ਜੁਲਾਈ ਤੱਕ ਕ੍ਰਿਕਟ ਦਾ ਆਯੋਜਨ ਨਾ ਕਰਨ ਦਾ ਫੈਸਲਾ ਕੀਤਾ ਸੀ । ਇੰਗਲੈਂਡ ਕ੍ਰਿਕਟ ਬੋਰਡ ਨੇ ਵੀ ਜੂਨ ਵਿੱਚ ਵੈਸਟਇੰਡੀਜ਼ ਨਾਲ ਹੋਣ ਵਾਲੀ ਟੈਸਟ ਸੀਰੀਜ਼ ਨੂੰ ਰੱਦ ਕਰ ਦਿੱਤਾ ਹੈ ।

Related posts

ਫਾਫ ਡੂਪਲੇਸਿਸ ਨੇ ਦੱਸਿਆ, IPL ਤੇ PSL ’ਚ ਕੀ ਹੈ ਸਭ ਤੋਂ ਵੱਡਾ ਅੰਤਰ

On Punjab

ICC T20 Rankings:ਬਾਬਰ ਆਜ਼ਮ T20I ਦੇ ਨੰਬਰ ਇਕ ਬੱਲੇਬਾਜ਼ ਬਣੇ, ਹੁਣ ਉਹ ਨਵੇਂ ਨੰਬਰ ਇਕ ਗੇਂਦਬਾਜ਼ ਹਨ

On Punjab

ਵਰਲਡ ਕੱਪ 2019: ਦੱਖਣੀ ਅਫਰੀਕਾ ਨੂੰ ਦੋ ਵੱਡੇ ਝਟਕੇ, ਦੋਵੇਂ ਵਿਕਟ ਬੁਮਰਾਹ ਦੀ ਝੋਲੀ

On Punjab