PreetNama
ਖਾਸ-ਖਬਰਾਂ/Important News

ਸਾਬਕਾ ਰਾਜਦੂਤ ਨੇ ਬਗੈਰ ਕਿਸੇ ਦੀ ਇਜਾਜ਼ਤ ਅੰਬੈਸੀ ਦੀ ਇਮਾਰਤ ਕੌਢੀਆਂ ਦੇ ਭਾਅ ਵੇਚੀ, ਹੁਣ ਚੱਲੇਗਾ ਕੇਸ

ਨਵੀਂ ਦਿੱਲੀ: ਪਾਕਿਸਤਾਨ ਵਿੱਚ ਸੈਨਿਕ ਸ਼ਕਤੀ ਦੀ ਮਦਦ ਨਾਲ ਸੱਤਾ ਦੀ ਦੁਰਵਰਤੋਂ ਕਰਨ ਦਾ ਇੱਕ ਹੋਰ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਕੌਮੀ ਜਵਾਬਦੇਹੀ ਬਿਊਰੋ ਨੇ ਇੰਡੋਨੇਸ਼ੀਆ ਵਿੱਚ ਸਾਬਕਾ ਰਾਜਦੂਤ ਨੂੰ ਬਗੈਰ ਕਿਸੇ ਇਜਾਜ਼ਤ ਦੇ ਪਾਕਿਸਤਾਨੀ ਕੌਂਸਲੇਟ ਦੀ ਇਮਾਰਤ ਵੇਚਣ ਲਈ ਜਵਾਬਦੇਹ ਠਹਿਰਾਇਆ ਹੈ। ਉਨ੍ਹਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪਾਕਿਸਤਾਨ ਵਿੱਚ ਉੱਚ ਅਹੁਦਿਆਂ ‘ਤੇ ਲੋਕਾਂ ਦੀ ਜਵਾਬਦੇਹੀ ਤੇ ਭ੍ਰਿਸ਼ਟਾਚਾਰ ਨਿਯੰਤਰਣ ਲਈ ਕੰਮ ਕਰਨ ਵਾਲੇ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਇੰਡੋਨੇਸ਼ੀਆ ਵਿੱਚ 2001-2002 ਦੇ ਵਿਚਕਾਰ ਰਾਜਦੂਤ ਰਹੇ ਮੇਜਬ ਜਨਰਲ ਸਯਦ ਮੁਸਤਫਾ ਅਨਵਰ ਵਿਰੁੱਧ 19 ਅਗਸਤ ਨੂੰ ਜਵਾਬਦੇਹੀ ਅਦਾਲਤ ਇੱਕ ਸ਼ਿਕਾਇਤ ਦਾਇਰ ਕੀਤਾ।
ਦੱਸ ਦਈਏ ਕਿ ਅਨਵਰ ਨੂੰ ਪਾਕਿਸਤਾਨ ਦੇ ਫੌਜੀ ਤਾਨਾਸ਼ਾਹ ਤੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਦਾ ਕਰੀਬੀ ਮੰਨਿਆ ਜਾਂਦਾ ਸੀ। ਮੁਸ਼ਰਫ ਨੇ ਉਨ੍ਹਾਂ ਨੂੰ ਨਾ ਸਿਰਫ ਪਾਕਿਸਤਾਨ ਦੇ ਰਾਜਦੂਤ ਦੇ ਤੌਰ ‘ਤੇ ਇੰਡੋਨੇਸ਼ੀਆ ਭੇਜਿਆ, ਬਲਕਿ 2008 ਵਿੱਚ ਰਾਸ਼ਟਰਪਤੀ ਬਣਨ ਤੱਕ ਉਨ੍ਹਾਂ ਨੇ ਆਪਣਾ ਓਐਸਡੀ ਬਣਾਏ ਰੱਖਿਆ।

ਇੱਕ ਹੋਰ ਪਾਕਿਸਤਾਨੀ ਅਖਬਾਰ ਮੁਤਾਬਕ, ਜਿੱਥੇ ਮੁਸ਼ਰਫ ਨੇ ਦੂਤਘਰ ਦੀ ਵਿਕਰੀ ਮਾਮਲੇ ਵਿੱਚ ਮੇਜਰ ਜਨਰਲ ਸਯਦ ਮੁਸਤਫਾ ਅਨਵਰ ਨੂੰ ਬਚਾ ਲਿਆ, ਉਸ ਨੇ ਸ਼ਿਕਾਇਤ ਕਰ ਰਹੇ ਅਧਿਕਾਰੀ ਦਾ ਵੀ ਤਬਾਦਲਾ ਕਰ ਦਿੱਤਾ। ਅਖ਼ਬਾਰ ਮੁਤਾਬਕ, ਇੱਕ ਦੂਰ-ਦੁਰਾਡੇ ਦੇ ਖੇਤਰ ਵਿੱਚ ਵੱਡੀ ਇਮਾਰਤ ਨੂੰ ਪੱਕਾ ਦੂਤਘਰ ਦੀ ਇਮਾਰਤ ਅਤੇ ਜਕਾਰਤਾ ਦੇ ਪ੍ਰਮੁੱਖ ਸਥਾਨ ‘ਤੇ ਸਥਿਤ ਰਾਜਦੂਤ ਨਿਵਾਸ ਨੂੰ ਸਿਰਫ 30 ਲੱਖ ਡਾਲਰ ਵਿੱਚ ਵੇਚ ਕੇ ਖਰੀਦਿਆ ਗਿਆ। ਅਨਵਰ, ਮੁਸ਼ਰਫ ਦੀ ਪਤਨੀ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ।

Related posts

Punjab Election Result 2022: ਪੰਜਾਬ ‘ਚ ਸਿੱਧੂ ਦਾ ਹੰਕਾਰੀ ਸੁਭਾਅ ਕਾਂਗਰਸ ਨੂੰ ਲੈ ਡੁੱਬਿਆ

On Punjab

ਰੂਸ ਵੱਲੋਂ ਯੂਕਰੇਨ ’ਤੇ ਡਰੋਨ ਤੇ ਮਿਜ਼ਾਈਲ ਹਮਲਾ; ਕਈ ਜ਼ਖ਼ਮੀ

On Punjab

IPL 2024: ਕੀ ਲੋਕਸਭਾ ਚੋਣਾਂ ਕਰਕੇ ਭਾਰਤ ‘ਚ ਨਹੀਂ ਹੋਵੇਗਾ IPL ਦਾ ਅਗਲਾ ਸੀਜ਼ਨ? ਚੇਅਰਮੈਨ ਨੇ ਦਿੱਤਾ ਅਪਡੇਟ

On Punjab