PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਾਬਕਾ ਫੌਜੀ ਵੱਲੋਂ ਪਤਨੀ ਅਤੇ ਸੱਸ ਨੂੰ ਗੋਲੀ ਮਾਰਨ ਉਪਰੰਤ ਆਤਮਹੱਤਿਆ

ਗੁਰਦਾਸਪੁਰ- ਪੁਲੀਸ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਖੁੱਥੀ ਵਿੱਚ ਤੜਕਸਾਰ ਤਿੰਨ ਵਜੇ ਇੱਕ ਸਾਬਕਾ ਫੌਜੀ ਨੇ ਆਪਣੀ ਪਤਨੀ ਅਤੇ ਸੱਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਵੱਲੋਂ ਘੇਰਾ ਪਾਏ ਜਾਣ ਉਪਰੰਤ ਮੁਲਜ਼ਮ ਬੀਰ ਸਿੰਘ ਨੇ ਖ਼ੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ। ਜਾਣਕਾਰੀ ਅਨੁਸਾਰ ਬੀਰ ਸਿੰਘ ਮੌਜੂਦਾ ਸਮੇਂ ਪੈਸਕੋ ਕੰਪਨੀ ਵੱਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਗਾਰਡ ਵਜੋਂ ਨੌਕਰੀ ਕਰ ਰਿਹਾ ਸੀ।
ਪਤਨੀ ਅਕਵਿੰਦਰ ਕੌਰ (32) ਅਤੇ ਸੱਸ ਗੁਰਜੀਤ ਕੌਰ (55) ਦੀ ਹੱਤਿਆ ਕਰਨ ਮਗਰੋਂ ਬੀਰ ਸਿੰਘ ਫ਼ਰਾਰ ਹੋ ਗਿਆ ਅਤੇ ਗੁਰਦਾਸਪੁਰ ਸਥਿਤ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 7 ਵਿਚਲੇ ਆਪਣੇ ਫਲੈਟ ਵਿੱਚ ਲੁਕ ਗਿਆ ਸੀ। ਘਟਨਾ ਉਪਰੰਤ ਐੱਸ ਐੱਸ ਪੀ ਗੁਰਦਾਸਪੁਰ ਆਦਿੱਤਯ ਪੁਲੀਸ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਬੀਰ ਸਿੰਘ ਨੂੰ ਘੇਰਾ ਪਾ ਕੇ ਉਸ ਨੂੰ ਆਤਮਸਮਰਪਣ ਕਰਨ ਲਈ ਕਿਹਾ।
ਇਸ ਦੌਰਾਨ ਬੀਰ ਸਿੰਘ ਨੇ ਆਪਣੀ ਏਕੇ 47 ਰਾਈਫ਼ਲ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਐੱਸ ਐੱਸ ਪੀ ਨੇ ਦੱਸਿਆ ਕਿ ਬੀਰ ਸਿੰਘ ਦਾ ਆਪਣੀ ਪਤਨੀ ਨਾਲ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਅਤੇ ਮਾਮਲਾ ਕੋਰਟ ਵਿੱਚ  ਸੀ। ਬੀਰ ਸਿੰਘ ਦੀ ਪਤਨੀ ਅਕਵਿੰਦਰ ਕੌਰ ਕਾਫ਼ੀ ਸਮੇਂ ਤੋਂ ਆਪਣੀ ਮਾਂ ਕੋਲ ਪਿੰਡ ਖੁੱਥੀ ਰਹਿ ਰਹੀ ਸੀ। ਅਧਿਕਾਰੀਆਂਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਉਸ ਕੋਲ ਏਕੇ 47 ਕਿੱਥੋਂ ਆਈ ।

Related posts

ਸਾਬਰਮਤੀ ਹੋਸਟਲ ਵਾਰਡਨ ਆਰ ਮੀਨਾ ਨੇ ਦਿੱਤਾ ਅਸਤੀਫ਼ਾ

On Punjab

ਗੋਆ ਦੇ ਮੁੱਖ ਮੰਤਰੀ ਵੱਲੋਂ ਮਾਮਲੇ ਦੀ ਜਾਂਚ ਦਾ ਐਲਾਨ

On Punjab

Kisan Andolan: ਸੰਯੁਕਤ ਕਿਸਾਨ ਮੋਰਚਾ ਦਾ ਦੇਵਾਂਗੇ ਸਾਥ ਜਾਂ ਪ੍ਰਦਰਸ਼ਨ ਤੋਂ ਹੋਵੇਗੀ ਪੰਜਾਬ ਵਾਪਸੀ, ਨਿਹੰਗ ਅੱਜ ਲੈਣਗੇ ਫੈਸਲਾ

On Punjab