PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਾਗਰਾ ਪਾੜੇ ’ਚ ਪਏ ਪਾੜ ਨੂੰ ਕਿਸਾਨਾਂ ਨੇ ਪੂਰਿਆ; ਪ੍ਰਸ਼ਾਸਨ ਗਾਇਬ

ਸਾਗਰਾ-  ਘੱਗਰ ਦਰਿਆ ਤੇ ਸਾਗਰਾ ਪਾੜਾ ਪਿਛਲੇ 12 ਦਿਨ ਤੋਂ ਨੱਕੋ ਨੱਕ ਭਰ ਕੇ ਚੱਲ ਰਹੇ ਹਨ । ਅੱਜ ਰਸੌਲੀ ਹੱਦ ਤੋਂ ਘੱਗਰ ਵਿੱਚ ਰਲਦੇ ਸਾਗਰਾ ਪਾੜੇ ਵਿੱਚ ਦੁਪਹਿਰ ਸਮੇਂ 20 ਫੁੱਟ ਤੋਂ ਵਧੇਰੇ ਪਾੜ ਪੈ ਗਿਆ। ਕਿਸਾਨਾਂ ਨੇ ਪਿੰਡਾਂ ਵਿੱਚ ਅਨਾਊਂਸਮੈਂਟ ਕਰਾ ਕੇ ਇਕੱਠਾ ਕੀਤਾ ਤੇ 2 ਟਰਾਲੀਆਂ ਮੁਧੀਆ ਮਾਰਕੇ ਮੁਸ਼ੱਕਤ ਨਾਲ ਪਾੜ ਨੂੰ ਪੂਰਨ ਵਿੱਚ ਸਫ਼ਲਤਾ ਵਿੱਚ ਹਾਸਲ ਕੀਤੀ।

ਦੂਜੇ ਪਾਸੇ ਖਨੌਰੀ ਹੈੱਡਵਰਕਸ ’ਤੇ ਬੁਰਜੀ ਨੰਬਰ ਆਰਡੀ 460 ਉੱਤੇ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ 748 ਨੂੰ ਪਾਰ 750.5 ਤੇ ਚੱਲ ਰਿਹਾ ਹੈ। ਭਾਵੇਂ ਕਿ ਸਰਕਾਰੀ ਰਿਪੋਰਟ ਅਨੁਸਾਰ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਦੋ ਇੰਚ ਘਟਿਆ ਦੱਸਿਆ ਜਾ ਰਿਹਾ ਹੈ ਪਰ ਲੋਕ ਵੱਲੋਂ ਲਾਈਆਂ ਨਿਸ਼ਾਨੀਆਂ ਤਹਿਤ ਅਜੇ ਪਾਣੀ ਘਟਣਾ ਸ਼ੁਰੂ ਨਹੀਂ ਹੋਇਆ। ਉਹ ਅਜੇ ਵੀ ਬੰਨਿਆਂ ਦੀ ਮਜ਼ਬੂਤੀ ਵਿੱਚ ਜੁਟੇ ਨਿਗਰਾਨੀ ਕਰ ਰਹੇ ਹਨ। ਸੈਂਕੜੇ ਲੋਕਾਂ ਨੇ ਦੋ ਟਰਾਲੀਆਂ ਪਾੜ ਵਿੱਚ ਸੁੱਟ ਕੇ ਪਾਣੀ ਦਾ ਵਹਾਅ ਰੋਕਿਆ ਅਤੇ ਕਿਸਾਨਾਂ ਮਨੁੱਖੀ ਚੇਨ ਬਣਾ ਕੇ ਪਾਣੀ ਨੂੰ ਘਟਾ ਕੇ ਮਿੱਟੀ ਦੇ ਥੈਲੇ ਭਰ ਭਰ ਸੁੱਟੇ। ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਜਾਂ ਡਰੇਨੇਜ਼ ਵਿਭਾਗ ਦਾ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪੁਜਿਆ।

Related posts

ਰਾਹੁਲ ਗਾਂਧੀ ਦਾ ਮਹਿੰਗਾਈ ਨੂੰ ਲੈ ਕੇ ਤਨਜ਼, ਬੋਲੇ – ‘ਤਿਉਹਾਰ ਦਾ ਮੌਸਮ ਕਰ ਦਿੱਤਾ ਫਿੱਕਾ… ਧੰਨਵਾਦ ਹੈ ਮੋਦੀ ਜੀ ਦਾ’

On Punjab

ਆਸਟਰੇਲੀਆ ਨੇ ਭਾਰਤ ਨੂੰ 184 ਦੌੜਾਂ ਨਾਲ ਹਰਾਇਆ

On Punjab

Agricultural bills: ਜੰਤਰ-ਮੰਤਰ ਧਰਨੇ ‘ਤੇ ਇਕੱਠੇ ਹੋਏ ਸੀਐੱਮ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ

On Punjab