59.09 F
New York, US
May 21, 2024
PreetNama
ਰਾਜਨੀਤੀ/Politics

ਰਾਹੁਲ ਗਾਂਧੀ ਦਾ ਮਹਿੰਗਾਈ ਨੂੰ ਲੈ ਕੇ ਤਨਜ਼, ਬੋਲੇ – ‘ਤਿਉਹਾਰ ਦਾ ਮੌਸਮ ਕਰ ਦਿੱਤਾ ਫਿੱਕਾ… ਧੰਨਵਾਦ ਹੈ ਮੋਦੀ ਜੀ ਦਾ’

ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਵਧ ਕੀਮਤਾਂ ਨੇ ਮਹਿੰਗਾਈ ਦੀ ਮਾਰ ਸਹਿ ਰਹੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ। ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ’ ਤੇ ਪਹੁੰਚ ਗਈਆਂ ਹਨ। ਇਸ ਦੌਰਾਨ ਖਾਣ ਵਾਲੇ ਸਾਮਾਨ ਤੇ ਰਸੋਈ ਗੈਸ ਦੇ ਵਧੇ ਭਾਅ ਨੇ ਹੋਰ ਬੇਹਾਲ ਕਰ ਦਿੱਤਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਕੀਮਤਾਂ ਵਿਚ ਤੇਜ਼ੀ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੇ ਮਹਿੰਗਾਈ ਲਈ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿਚ ਲਿਖਿਆ, ‘ਰੇਟ ਵਧਦਾ ਜਾ ਰਿਹਾ ਹੈ ਪੈਟਰੋਲ-ਡੀਜ਼ਲ-ਖਾਣ ਵਾਲੀਆਂ ਚੀਜ਼ਾਂ ਸਣੇ ਐੱਲ਼ਪੀਜੀ ਦਾ… ਤਿਉਹਾਰ ਦਾ ਮੌਸਮ ਕਰ ਦਿੱਤਾ ਫਿੱਕਾ ਦਿੱਤਾ ਧੰਨਵਾਦ ਹੈ ਤੁਹਾਡਾ ਮੋਦੀ ਜੀ!’

ਪੈਟਰੋਲ ਤੇ ਡੀਜ਼ਲ ਵਿਚ ਵਾਧਾ ਇਸ ਤਰ੍ਹਾਂ ਦਾ ਹੈ ਕਿ ਪਿਛਲੇ 8 ਦਿਨਾਂ ਵਿਚ ਤੇਲ ਦੀਆਂ ਕੀਮਤਾਂ 5 ਗੁਣਾ ਵਧ ਗਈਆਂ ਹਨ। ਤੇਲ ਦੀਆਂ ਕੀਮਤਾਂ ਸ਼ੁੱਕਰਵਾਰ ਨੂੰ ਲਗਾਤਾਰ ਚੌਥੇ ਦਿਨ ਵਧੀਆਂ। ਦਿੱਲੀ ਵਿਚ ਪੈਟਰੋਲ 20 ਪੈਸੇ ਪ੍ਰਤੀ ਲੀਟਰ ਵਧਾਇਆ ਗਿਆ ਹੈ, ਜਦੋਂ ਕਿ ਡੀਜ਼ਲ ਅੱਜ ਫਿਰ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਰਾਸ਼ਟਰੀ ਰਾਜਧਾਨੀ ਵਿੱਚ ਪੈਟਰੋਲ 103.54 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 92.12 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਇਸੇ ਤਰ੍ਹਾਂ ਬੁੱਧਵਾਰ ਨੂੰ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿਚ 15 ਰੁਪਏ ਦਾ ਵਾਧਾ ਕੀਤਾ ਗਿਆ ਸੀ। ਦਿੱਲੀ ਵਿਚ ਰਸੋਈ ਗੈਸ ਸਿਲੰਡਰ ਦੀ ਕੀਮਤ ਹੁਣ 899.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਇਸ ਸਾਲ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ ਲਗਭਗ 205 ਰੁਪਏ ਦਾ ਵਾਧਾ ਹੋਇਆ ਹੈ। ਪੰਜ ਕਿਲੋ ਸਿਲੰਡਰ 502 ਹੋ ਗਿਆ ਹੈ।

Related posts

ਰਾਹੁਲ ਦੇ ਅਸਤੀਫੇ ਮਗਰੋਂ ਕਾਂਗਰਸ ‘ਚ ਭੂਚਾਲ, ਮਰਨ ਵਰਤ ਦਾ ਐਲਾਨ, ਖ਼ੂਨ ਨਾਲ ਲਿਖੀ ਚਿੱਠੀ

On Punjab

ਹਿਮਾਚਲ: ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖ ਰਾਮ ਦਾ ਦਿਹਾਂਤ, ਦਿੱਲੀ ਦੇ ਏਮਜ਼ ‘ਚ ਲਿਆ ਆਖਰੀ ਸਾਹ

On Punjab

ਮੋਦੀ ਸਰਕਾਰ ਦੀ ਵੱਡੀ ਕਾਮਯਾਬੀ, ਤਿੰਨ ਤਲਾਕ ਬਿੱਲ ਪਾਸ

On Punjab