PreetNama
ਖਾਸ-ਖਬਰਾਂ/Important News

ਸਾਊਦੀ ਅਰਬ ਦੇ ਪ੍ਰਿੰਸ ਸਲਮਾਨ ‘ਤੇ ਇਲਜ਼ਾਮ, ਸਾਬਕਾ ਖੁਫੀਆ ਅਧਿਕਾਰੀ ਨੂੰ ਮਰਵਾਉਣ ਦਾ ਯਤਨ

ਸਾਊਦੀ ਅਰਬ ਦੇ ਪ੍ਰਿੰਸ ਸਲਮਾਨ ‘ਤੇ ਸਾਬਕਾ ਸਾਊਦੀ ਖੁਫੀਆ ਅਧਿਕਾਰੀ ਨੂੰ ਮਰਵਾਉਣ ਲਈ ਕੈਨੇਡਾ ‘ਚ ਆਪਣੇ ਬੰਦੇ ਭੇਜਣ ਦੇ ਇਲਜ਼ਾਮ ਲੱਗੇ ਹਨ। ਅਮਰੀਕਾ ਦੀ ਅਦਾਲਤ ‘ਚ ਦਾਇਰ ਸ਼ਿਕਾਇਤ ‘ਚ ਇਲਜ਼ਾਮ ਲਾਇਆ ਗਿਆ ਕਿ ਡਾ. ਸਾਦ ਅਲ-ਜਾਬਰੀ ਨੂੰ ਮਾਰਨ ਦੀ ਇਹ ਸਾਜ਼ਿਸ਼ ਪੱਤਰਕਾਰ ਜ਼ਮਾਲ ਖਾਸ਼ੋਜੀ ਦੀ ਹੱਤਿਆ ਤੋਂ ਬਾਅਦ ਕੀਤੀ ਗਈ ਸੀ। ਇਸ ਤੋਂ ਪਹਿਲਾਂ ਪ੍ਰਿੰਸ ਸਲਮਾਨ ‘ਤੇ ਜਮਾਲ ਖਾਸ਼ੋਜੀ ਦੀ ਹੱਤਿਆ ਦੇ ਵੀ ਇਲਜ਼ਾਮ ਲੱਗੇ ਸਨ।

ਸਾਊਦੀ ਅਰਬ ਦੇ ਇਕ ਸੀਨੀਅਰ ਅਧਿਕਾਰੀ ਰਹੇ ਸਾਦ ਅਲ ਜਾਬਰੀ ਤਿੰਨ ਸਾਲ ਪਹਿਲਾਂ ਕੈਨੇਡਾ ਚਲੇ ਗਏ ਸਨ ਤੇ ਉਸ ਤੋਂ ਬਾਅਦ ਉਹ ਟੋਰਾਂਟੋ ‘ਚ ਹੀ ਰਹਿ ਰਹੇ ਹਨ। ਵਾਸ਼ਿਗਟਨ ਡੀਸੀ ‘ਚ ਦਾਇਰ 106 ਸਫ਼ਿਆਂ ਦੇ ਸ਼ਿਕਾਇਤਨਾਮੇ ‘ਚ ਕਿਹਾ ਗਿਆ ਕਿ ਪ੍ਰਿੰਸ ਸਲਮਾਨ ਜਾਬਰੀ ਨੂੰ ਚੁੱਪ ਕਰਵਾਉਣ ਲਈ ਮਰਵਾਉਣਾ ਚਾਹੁੰਦੇ ਸਨ।
ਇਹ ਸਾਜ਼ਿਸ਼ ਅਸਫਲ ਰਹੀ ਕਿਉਂਕਿ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਜਾਂਚ ਅਧਿਕਾਰੀਆਂ ਨੂੰ ਕੈਨੇਡਾ ਜਾਣ ਵਾਲੇ ਹਿੱਟ ਸਕੁਐਡ ਦੇ ਲੋਕਾਂ ‘ਤੇ ਸ਼ੱਕ ਹੋਇਆ। ਇਸੇ ਕਾਰਨ ਇਹ ਯੋਜਨਾ ਸਿਰੇ ਨਾ ਚੜ ਸਕੀ।

61 ਸਾਲਾ ਜਾਬਰੀ ਕਈ ਸਾਲ ਬ੍ਰਿਟੇਨ ਦੀ MI6 ਤੇ ਸਾਊਦੀ ਅਰਬ ‘ਚ ਪੱਛਮੀ ਦੇਸ਼ਾਂ ਦੀਆਂ ਕਈ ਜਾਸੂਸੀ ਏਜੰਸੀਆਂ ਦੇ ਮਹੱਤਵਪੂਰਨ ਮਦਦਗਾਰ ਰਹੇ ਸਨ।

Related posts

Amazing: ਨਾਸਾ ਦੇ ਰੋਵਰ ਪਰਸਿਵਰੇਂਸ ਨੇ ਮਾਰਸ ‘ਤੇ ਦੇਖੀ ਧਰਤੀ ‘ਤੇ ਮੌਜੂਦ ਵਾਲਕੇਨਿਕ ਰੌਕ ਜਿਹੀ ਚੱਟਾਨ

On Punjab

ਪੁਰਾਣੀ ਵੀਜ਼ਾ ਨਵੀਨੀਕਰਨ ਪ੍ਰਕਿਰਿਆ ਮੁੜ ਬਹਾਲ ਕਰੇਗਾ ਅਮਰੀਕਾ, ਐੱਚ-1ਬੀ ਵੀਜ਼ਾ ਧਾਰਕਾਂ ਲਈ ਇਸੇ ਸਾਲ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਯੋਜਨਾ

On Punjab

ਸਰਕਾਰ ਨੇ ਆਈ.ਟੀ. ਨਿਯਮਾਂ ਵਿੱਚ ਬਦਲਾਅ ਦਾ ਪ੍ਰਸਤਾਵ ਰੱਖਿਆ; AI ਸਮੱਗਰੀ ਲਈ ਲੇਬਲਿੰਗ, ਮਾਰਕਿੰਗ ਦੀ ਤਜਵੀਜ਼

On Punjab