PreetNama
ਸਿਹਤ/Health

ਸ਼ੂਗਰ ਦੇ ਮਰੀਜ਼ਾਂ ਨੂੰ ਕੋਰੋਨਾ ਦਾ ਹੈ ਵਧੇਰੇ ਖਤਰਾ ਜਾਣੋ ਕਿਵੇਂ

diabetes patients: ਕੋਰੋਨਾ ਵਾਇਰਸ ਤੋਂ ਬਜ਼ੁਰਗ, ਬੱਚੇ ਅਤੇ ਕਮਜ਼ੋਰ ਪਾਚਣ ਪ੍ਰਣਾਲੀ ਵਾਲੇ ਲੋਕ ਆਸਾਨੀ ਨਾਲ ਚਪੇਟ ‘ਚ ਆ ਰਹੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਦਮਾ, ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਦਿਲ ਦੀ ਬਿਮਾਰੀ ਹੈ ਨੂੰ ਵੀ ਕੋਰੋਨਾ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਮਾਹਰਾਂ ਦੇ ਅਨੁਸਾਰ ਕੋਰੋਨਾ ਵਾਇਰਸ ਟਾਈਪ -1 ਜਾਂ ਟਾਈਪ -2 ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ ਹੈ। ਸ਼ੂਗਰ ਦੇ ਮਰੀਜ਼ਾਂ ਦੀ ਇਮਿਊਨਟੀ ਕਮਜ਼ੋਰ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਕੋਰੋਨਾ ਦਾ ਖ਼ਤਰਾ ਵਧੇਰੇ ਹੁੰਦਾ ਹੈ।
ਅੰਕੜਿਆਂ ਅਨੁਸਾਰ ਸ਼ੂਗਰ ਦੀ ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧੇਰੇ ਹੈ। ਹਾਲ ਹੀ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕ ਪਹਿਲਾਂ ਹੀ ਸ਼ੂਗਰ ਦੇ ਮਰੀਜ਼ ਸਨ। ਹਰ ਅੱਧੇ ਘੰਟੇ ‘ਚ ਥੋੜ੍ਹਾ ਜਿਹਾ ਪਾਣੀ ਪੀਓ। ਖੁਰਾਕ ‘ਚ ਸਿਹਤਮੰਦ ਚੀਜ਼ਾਂ ਸ਼ਾਮਲ ਕਰੋ ਅਤੇ ਗ਼ੈਰ-ਸਿਹਤਮੰਦ ਭੋਜਨ ਤੋਂ ਦੂਰ ਰਹੋ। ਅਜਿਹੀਆਂ ਚੀਜ਼ਾਂ ਖਾਓ, ਜੋ ਸ਼ੂਗਰ ਕੰਟਰੋਲ ਅਤੇ ਇਮਿਊਨ ਸਿਸਟਮ ਨੂੰ ਵਧਾਉਣ ‘ਚ ਮਦਦਗਾਰ ਹੋਣ।

ਜੇ ਬੁਖਾਰ, ਗਲ਼ੇ ‘ਚ ਦਰਦ ਜਾਂ ਜੋੜਾਂ ਦੇ ਦਰਦ ਦੀ ਸ਼ਿਕਾਇਤ ਹੈ, ਤਾਂ ਦਵਾਈ ਲੈਣ ਦੀ ਬਜਾਏ, ਡਾਕਟਰ ਤੋਂ ਜਾਂਚ ਕਰਵਾਓ। ਤਣਾਅ ਤੋਂ ਬਚੋ ਕਿਉਂਕਿ ਇਹ ਹਾਰਮੋਨ ਦੇ ਕਾਰਨ ਸਰੀਰ ਵਿੱਚ ਗਲੂਕੋਜ਼ ਦੇ ਪੱਧਰ ਨੂੰ ਵਧਾ ਸਕਦਾ ਹੈ ਅਤੇ ਇਮਿਊਨਿਟੀ ਘਟਾ ਸਕਦਾ ਹੈ। ਨਕਾਰਾਤਮਕ ਖਬਰਾਂ ਤੋਂ ਦੂਰ ਰਹੋ। ਗੁੱਸਾ ਨਾ ਕਰੋ ਅਤੇ ਸਕਾਰਾਤਮਕ ਸੋਚੋ। ਆਪਣੇ ਆਪ ਨੂੰ ਕਿਸੇ ਕੰਮ ‘ਚ ਰੁੱਝੇ ਰਹੋ।

Related posts

ਅੱਖਾਂ ਦੀ ਰੋਸ਼ਨੀ ਨੂੰ ਕਰਨਾ ਹੈ ਤੇਜ਼ ਤਾਂ ਖਾਓ ਹਰੀ ਮਿਰਚ !

On Punjab

Weight Loss : 20 ਮਿੰਟ ਰੱਸੀ ਟੱਪਣ ਨਾਲ ਘਟੇਗਾ 500 ਗ੍ਰਾਮ ਵਜ਼ਨ, ਸੋਨਾਕਸ਼ੀ ਤੋਂ ਸਿੱਖੋ ਰੱਸੀ ਟੱਪਣ ਦੇ ਫਾਇਦੇ

On Punjab

Long Life Tips : ਲੰਬੀ ਉਮਰ ਤੇ ਕੈਂਸਰ ਦਾ ਖ਼ਤਰਾ ਘਟਾਉਣ ਲਈ ਡਾਈਟ ‘ਚ ਲਓ ਇਹ 3 ਮਸਾਲੇ

On Punjab