PreetNama
ਖੇਡ-ਜਗਤ/Sports News

DDCA ਦੀਆਂ ਵਧੀਆਂ ਮੁਸ਼ਕਿਲਾਂ, ਲੋਕਪਾਲ ਨੇ ਡਾਇਰੇਕਟਰ ਤੇ ਸੰਯੁਕਤ ਸਕੱਤਰ ਨੂੰ ਕੀਤਾ ਮੁਅੱਤਲ

Delhi Cricket Further Turmoil: ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਲੋਕਪਾਲ ਦੀਪਕ ਵਰਮਾ ਨੇ ਵੱਡੀ ਕਾਰਵਾਈ ਕੀਤੀ ਹੈ । ਦੀਪਕ ਵਰਮਾ ਨੇ ਸੰਯੁਕਤ ਸੱਕਤਰ ਰੰਜਨ ਮਨਚੰਦਾ, ਡਾਇਰੈਕਟਰ ਅਪੂਰਵ ਜੈਨ, ਆਲੋਕ ਮਿੱਤਲ, ਨਤਨ ਗੁਪਤਾ ਦੇ ਕਿਸੇ ਵੀ ਪ੍ਰਸ਼ਾਸਕੀ ਕੰਮ ਕਰਨ ‘ਤੇ ਰੋਕ ਲਗਾ ਦਿੱਤੀ ਹੈ । ਇਸ ਤੋਂ ਪਹਿਲਾਂ ਨਵੰਬਰ 2019 ਵਿੱਚ ਸੀਨੀਅਰ ਪੱਤਰਕਾਰ ਰਜਤ ਸ਼ਰਮਾ ਡੀਡੀਸੀਏ ਦੇ ਚੇਅਰਮੈਨ ਵਜੋਂ ਅਸਤੀਫਾ ਦੇ ਚੁੱਕੇ ਹਨ ।

ਰਜਤ ਸ਼ਰਮਾ ਤੋਂ ਇਲਾਵਾ ਡੀਡੀਸੀਏ ਦੇ ਖਜ਼ਾਨਚੀ ਓਪੀ ਸ਼ਰਮਾ ਨੇ ਵੀ ਅਸਤੀਫਾ ਦੇ ਦਿੱਤਾ ਸੀ । ਇਸ ਤਰ੍ਹਾਂ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵਿੱਚ ਪਹਿਲਾਂ ਹੀ ਚੇਅਰਮੈਨ ਅਤੇ ਖਜ਼ਾਨਚੀ ਦਾ ਅਹੁਦਾ ਖਾਲੀ ਹੈ । ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਇੱਕ ਹੁਕਮ ਜਾਰੀ ਕਰਦਿਆਂ ਦੋਨੋ ਉਪ ਪ੍ਰਧਾਨ, ਸੈਕਟਰੀ ਅਤੇ ਸੰਯੁਕਤ ਸਕੱਤਰ ਨੂੰ ਮੁਅੱਤਲ ਕਰ ਦਿੱਤਾ ਹੈ ।

ਦਰਅਸਲ, ਹੁਣ ਡੀਡੀਸੀਏ ਵਿੱਚ 16 ਵਿੱਚੋਂ ਅੱਠ ਅਸਾਮੀਆਂ ਖਾਲੀ ਹਨ ਅਤੇ ਬਾਕੀ ਅੱਠ ਅਹੁਦਿਆਂ ‘ਤੇ ਸਰਕਾਰੀ ਨਾਮਜ਼ਦ ਹਨ । ਡੀਡੀਸੀਏ ਦੇ ਲੋਕਪਾਲ ਵੱਲੋਂ ਪਹਿਲਾਂ ਹੀ ਫੋਰੈਂਸਿਕ ਆਡਿਟ ਦਾ ਆਦੇਸ਼ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਦਿੱਲੀ ਹਾਈ ਕੋਰਟ ਵਿੱਚ ਪ੍ਰਸ਼ਾਸਕ ਦੀ ਨਿਯੁਕਤੀ ਲਈ ਵੱਖਰੀ ਅਪੀਲ ਦਾਇਰ ਕੀਤੀ ਗਈ ਹੈ ।

ਦੱਸ ਦੇਈਏ ਕਿ ਡੀਡੀਸੀਏ ਆਪਣੇ ਅਧਿਕਾਰੀਆਂ ਦੀ ਖਿਚਾਈ ਨੂੰ ਲੈ ਕੇ ਲਗਭਗ ਇੱਕ ਸਾਲ ਤੋਂ ਵਿਵਾਦਾਂ ਵਿੱਚ ਰਿਹਾ ਹੈ. ਜਿਸ ਵਿੱਚ ਸੀਨੀਅਰ ਪੱਤਰਕਾਰ ਰਜਤ ਸ਼ਰਮਾ ਨੇ ਨਵੰਬਰ ਵਿੱਚ ਡੀਡੀਸੀਏ ਦੇ ਚੇਅਰਮੈਨ ਵਜੋਂ ਅਸਤੀਫਾ ਦੇ ਦਿੱਤਾ ਸੀ । ਰਜਤ ਸ਼ਰਮਾ ਨੇ ਸੰਗਠਨ ਵਿਚਕਾਰ ਚੱਲ ਰਹੀ ਤਕਰਾਰ ਅਤੇ ਦਬਾਅ ਨੂੰ ਉਨ੍ਹਾਂ ਦੇ ਅਸਤੀਫੇ ਦਾ ਕਾਰਨ ਕਰਾਰ ਦਿੱਤਾ ਸੀ । ਰਜਤ ਸ਼ਰਮਾ ਦਾ ਕਾਰਜਕਾਲ ਤਕਰੀਬਨ 20 ਮਹੀਨਿਆਂ ਦਾ ਸੀ ।

Related posts

ਚੇਨਈ ਸੁਪਰ ਕਿੰਗਜ਼ ਨੂੰ ਇੱਕ ਹੋਰ ਝਟਕਾ, ਹਰਭਜਨ ਸਿੰਘ ਆਈਪੀਐਲ-13 ‘ਚੋਂ ਹੋਏ ਬਾਹਰ

On Punjab

ਆਰਸੇਨਲ ਨੇ ਚੇਲਸੀ ਨੂੰ 3-1 ਨਾਲ ਹਰਾ ਕੇ ਈਪੀਐੱਲ ਫੁੱਟਬਾਲ ਚੈਂਪੀਅਨਸ਼ਿਪ ਵਿਚ ਪਹਿਲੀ ਜਿੱਤ ਦਰਜ ਕੀਤੀ

On Punjab

World Cup 2019: ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਦਿੱਤਾ 242 ਦੌੜਾਂ ਦਾ ਟੀਚਾ

On Punjab