ਮੁੰਬਈ- ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 704.37 ਅੰਕ ਵੱਧ ਕੇ 84,656.56 ’ਤੇ ਪੁੱਜ ਗਿਆ ਹੈ ਜਦਕਿ ਨਿਫਟੀ ਵਿੱਚ 216.35 ਅੰਕਾਂ ਦਾ ਵਾਧਾ ਹੋਇਆ ਹੈ ਤੇ ਇਹ 25,926.20 ਅੰਕਾਂ ’ਤੇ ਪਹੁੰਚ ਗਿਆ ਹੈ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਭਾਰਤੀ ਸਟਾਕ ਦੀ ਦਿਸ਼ਾ ਮੌਜੂਦਾ ਕਾਰਪੋਰੇਟ ਨਤੀਜਿਆਂ ਅਤੇ ਮੁੱਖ ਗਲੋਬਲ ਕੇਂਦਰੀ ਬੈਂਕਾਂ ਦੇ ਨੀਤੀਗਤ ਫੈਸਲਿਆਂ ਤੋਂ ਪ੍ਰਭਾਵਿਤ ਹੋਵੇਗੀ। ਭਾਰਤ-ਅਮਰੀਕਾ ਵਪਾਰ ਸੌਦੇ ਦੀਆਂ ਗੱਲਬਾਤਾਂ ਵੀ ਇਸ ਨੂੰ ਪ੍ਰਭਾਵਿਤ ਕਰਨਗੀਆਂ। ਮਾਹਰਾਂ ਨੇ ਕਿਹਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਿਕਰੀ ਵਧਣ ਦੀਆਂ ਖ਼ਬਰਾਂ ਕਾਰਨ ਬਾਜ਼ਾਰ ਵਿੱਚ ਤੇਜ਼ੀ ਰਹੇਗੀ ਤੇ ਗਤੀ ਹੋਰ ਸਕਾਰਾਤਮਕ ਰਹਿ ਸਕਦੀ ਹੈ। ਇਸ ਦੌਰਾਨ HDFC ਬੈਂਕ ਅਤੇ RIL ਦੇ ਸ਼ੇਅਰ ਵੀ ਵਧੇ ਹਨ।