PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ਼ਿਮਲਾ ਵਿਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਪਾਰਾ ਕਈ ਦਰਜੇ ਡਿੱਗਿਆ

ਸ਼ਿਮਲਾ- ਤਿੰਨ ਮਹੀਨਿਆਂ ਦੀ ਖ਼ੁਸ਼ਕ ਠੰਢ ਮਗਰੋਂ ਸ਼ਿਮਲਾ ਵਿੱਚ ਸ਼ੁੱਕਰਵਾਰ ਨੂੰ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ। ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਵੀ ਬਰਫ਼ਬਾਰੀ ਹੋ ਰਹੀ ਹੈ, ਜਿਸ ਵਿੱਚ ਰਾਜ ਦਾ ਇੱਕ ਹੋਰ ਪ੍ਰਸਿੱਧ ਸੈਲਾਨੀ ਸਥਾਨ ਮਨਾਲੀ ਵੀ ਸ਼ਾਮਲ ਹੈ। ਸਥਾਨਕ ਮੌਸਮ ਕੇਂਦਰ ਨੇ ਭਾਰੀ ਬਰਫ਼ਬਾਰੀ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਸ਼ਿਮਲਾ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਮੌਸਮ ਸਾਫ਼ ਹੋਣ ਤੱਕ ਗੱਡੀ ਨਾ ਚਲਾਉਣ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਨ ਨੇ ਕਿਹਾ ਕਿ ਚੋਪਾਲ ਸਮੇਤ ਜ਼ਿਲ੍ਹੇ ਦੇ ਉੱਚੇ ਇਲਾਕਿਆਂ ਵਿੱਚ ਵੀ ਬਰਫ਼ਬਾਰੀ ਹੋ ਰਹੀ ਹੈ ਜਿਸ ਕਾਰਨ ਚੋਪਾਲ-ਦੇਹਾ ਸੜਕ ਬੰਦ ਹੋ ਗਈ ਹੈ। ਪਹਾੜਾਂ ਦੀ ਰਾਣੀ ਸ਼ਿਮਲਾ ਵਿਚ ਬਰਫ਼ਬਾਰੀ ਨਾਲ ਰਾਜਧਾਨੀ ਸ਼ਿਮਲਾ ਤੇ ਨੇੜਲੇ ਇਲਾਕਿਆਂ ਵਿਚ ਤਾਪਮਾਨ ਕਈ ਦਰਜੇ ਹੇਠਾਂ ਡਿੱਗ ਗਿਆ ਹੈ। ਸੱਜਰੀ ਬਰਫ਼ਬਾਰੀ ਨੇ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਚਿੱਟੇ ਰੰਗ ਦੀ ਚਾਦਰ ਵਿੱਚ ਢੱਕ ਲਿਆ, ਜਿਸ ਨਾਲ ਪਹਾੜੀ ਸ਼ਹਿਰ ਵਿੱਚ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ। ਮਾਲ ਰੋਡ ਅਤੇ ਰਿਜ ਸਮੇਤ ਪ੍ਰਸਿੱਧ ਥਾਵਾਂ ‘ਤੇ ਤਾਜ਼ਾ ਬਰਫ਼ਬਾਰੀ ਹੋਈ, ਜਦੋਂ ਕਿ ਸਾਵਧਾਨੀ ਵਜੋਂ ਕੁਝ ਰੂਟਾਂ ‘ਤੇ ਵਾਹਨਾਂ ਦੀ ਆਵਾਜਾਈ ਹੌਲੀ ਹੋ ਗਈ।

ਇਸ ਬਰਫਬਾਰੀ ਦਾ ਸੈਲਾਨੀਆਂ ਨੇ ਰਿੱਜ ’ਤੇ ਖੂਬ ਆਨੰਦ ਮਾਣਿਆ। ਇਸ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੀ ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ। ਇਸ ਮੀਂਹ ਨਾਲ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲੇਗੀ। ਸ਼ਿਮਲਾ ਮੌਸਮ ਵਿਗਿਆਨ ਕੇਂਦਰ ਨੇ 23 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫ਼ਬਾਰੀ ਅਤੇ ਮੀਂਹ ਦੀ ਪੇਸ਼ੀਨਗੋਈ ਦੇ ਨਾਲ ਤਿੰਨ ਜ਼ਿਲ੍ਹਿਆਂ ਲਈ ‘ਸੰਤਰੀ ਚੇਤਾਵਨੀ’ ਅਤੇ ਨੌਂ ਲਈ ‘ਯੈਲੋ ਚੇਤਾਵਨੀ’ ਜਾਰੀ ਕੀਤੀ ਸੀ। ਕੁੱਲੂ, ਚੰਬਾ, ਲਾਹੌਲ ਅਤੇ ਸਪਿਤੀ ਲਈ ‘ਸੰਤਰੀ ਚੇਤਾਵਨੀ’ ਜਾਰੀ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਨਾਲ ਭਾਰੀ ਬਰਫ਼ਬਾਰੀ ਦੇ ਨਾਲ-ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸ਼ਿਮਲਾ, ਕਾਂਗੜਾ, ਮੰਡੀ, ਸੋਲਨ, ਸਿਰਮੌਰ, ਬਿਲਾਸਪੁਰ, ਹਮੀਰਪੁਰ, ਕਿਨੌਰ ਅਤੇ ਊਨਾ ਜ਼ਿਲ੍ਹਿਆਂ ਲਈ ‘ਯੈਲੋ ਚੇਤਾਵਨੀ’ ਜਾਰੀ ਕੀਤੀ ਗਈ ਹੈ, ਵੱਖ-ਵੱਖ ਥਾਵਾਂ ‘ਤੇ ਭਾਰੀ ਬਾਰਿਸ਼ ਦੇ ਨਾਲ-ਨਾਲ ਗੜੇਮਾਰੀ ਅਤੇ ਬਿਜਲੀ ਡਿੱਗਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਮੌਸਮ ਵਿਭਾਗ ਨੇ 24 ਜਨਵਰੀ ਨੂੰ ਰਾਜ ਦੇ ਦਰਮਿਆਨੇ ਇਲਾਕਿਆਂ ਤੇ ਉੱਚੀਆਂ ਪਹਾੜੀਆਂ ਵਿੱਚ ਬਰਫ਼ਬਾਰੀ ਅਤੇ ਮੀਂਹ, 25 ਜਨਵਰੀ ਨੂੰ ਰਾਜ ਭਰ ਵਿੱਚ ਖੁਸ਼ਕ ਮੌਸਮ ਅਤੇ 26 ਜਨਵਰੀ ਤੋਂ 28 ਜਨਵਰੀ ਤੱਕ ਭਾਰੀ ਬਰਫ਼ਬਾਰੀ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਭਾਰਤ ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ ਮੈਦਾਨੀ ਇਲਾਕਿਆਂ ਵਿਚ ਵੱਖ-ਵੱਖ ਥਾਵਾਂ ‘ਤੇ ਗਰਜ, ਬਿਜਲੀ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਪੂਰੇ ਖੇਤਰ ਵਿੱਚ ਸੀਤ ਲਹਿਰ ਮੁੜ ਜ਼ੋਰ ਫੜ ਸਕਦੀ ਹੈ।

Related posts

ਮੁਹਾਲੀ ’ਚ Mercedes ਕਾਰ ਦੀ ਟੱਕਰ ਕਾਰਨ Food-delivery man ਦੀ ਮੌਤ, ਇਕ ਜ਼ਖ਼ਮੀ

On Punjab

ਮਾਪਿਆਂ ਦੇ ਬੱਚਿਆਂ ਪ੍ਰਤੀ ਫਰਜ਼…

Pritpal Kaur

ਵਿਦੇਸ਼ ਮੰਤਰਾਲੇ ਵੱਲੋਂ ਨਾਗਰਿਕਾਂ ਨੂੰ ਸੀਰੀਆ ਦੀ ਯਾਤਰਾ ਤੋਂ ਬਚਣ ਦੀ ਸਲਾਹ

On Punjab