ਸ਼ਿਮਲਾ- ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਅੱਜ ਇਕ ਡਾਕਟਰ ਨੇ ਮਰੀਜ਼ ਦੀ ਕੁੱਟਮਾਰ ਕਰ ਦਿੱਤੀ। ਇਹ ਮਰੀਜ਼ ਐਂਡੋਸਕੋਪੀ ਕਰਵਾਉਣ ਆਇਆ ਸੀ ਤੇ ਐਂਡੋਸਕੋਪੀ ਕਰਵਾਉਣ ਤੋਂ ਬਾਅਦ ਖਾਲੀ ਬੈੱਡ ਦੇਖ ਕੇ ਸੌਂ ਗਿਆ। ਇਸ ਦੌਰਾਨ ਜਦੋਂ ਡਾਕਟਰ ਨੇ ਵਾਰਡ ਵਿਚ ਬਾਹਰਲੇ ਬੰਦੇ ਨੂੰ ਦੇਖਿਆਂ ਤਾਂ ਦੋਵਾਂ ਵਿਚ ਬੋਲ ਬੁਲਾਰਾ ਹੋ ਗਿਆ ਤੇ ਦੋਵਾਂ ਨੇ ਇਕ ਦੂਜੇ ’ਤੇ ਖੂਬ ਲੱਤਾਂ ਚਲਾਈਆਂ ਤੇ ਮੁੱਕੇ ਮਾਰੇ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਡਾਕਟਰ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਜਾਂਚ ਲਈ ਕਮੇਟੀ ਬਣਾ ਦਿੱਤੀ ਹੈ। ਸੂਬੇ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਜੇ ਡਾਕਟਰ ਦੀ ਗਲਤੀ ਸਿੱਧ ਹੁੰਦੀ ਹੈ ਤਾਂ ਉਸ ਨੂੰ ਬਰਖਾਸਤ ਕੀਤਾ ਜਾਵੇਗਾ।
ਇਸ ਕੁੱਟਮਾਰ ਤੋਂ ਬਾਅਦ ਮਰੀਜ਼ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਡਾਕਟਰ ਖ਼ਿਲਾਫ਼ ਸਖਤ ਕਾਰਵਾਈ ਕੀਤੀ। ਮਰੀਜ਼ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਐਂਡੋਸਕੋਪੀ ਕਰਵਾਉਣ ਤੋਂ ਬਾਅਦ ਉਥੋਂ ਦੇ ਡਾਕਟਰ ਨੇ ਹੀ ਮਰੀਜ਼ ਨੂੰ ਆਰਾਮ ਕਰਨ ਲਈ ਕਿਹਾ ਸੀ ਤੇ ਮਰੀਜ਼ ਇਕ ਵਾਰਡ ਵਿਚ ਜਾ ਕੇ ਆਰਾਮ ਕਰਨ ਲੱਗ ਪਿਆ ਤੇ ਇੱਥੇ ਆਏ ਡਾਕਟਰ ਨੇ ਆਉਣ ਸਾਰ ਕੁੱਟਮਾਰ ਸ਼ੁਰੂ ਕਰ ਦਿੱਤੀ।

