PreetNama
ਫਿਲਮ-ਸੰਸਾਰ/Filmy

ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਕੀਤਾ ਵੱਡਾ ਖੁਲਾਸਾ, ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤੋਂ ਹੋਏ ਮੁਕਤ!

ਚੰਡੀਗੜ੍ਹ: ‘ਬਿੱਗ ਬੌਸ 13’ ਦੇ ਪ੍ਰਸਿੱਧੀ ਤੇ ਮਸ਼ਹੂਰ ਪੰਜਾਬੀ ਗਾਇਕਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੇ ਆਪਣੇ ਆਪ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚਕਾਰ ਆਪਣੀਆਂ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਸ ‘ਤੇ ਉਨ੍ਹਾਂ ਨੇ ਲਿਖਿਆ ‘ਸੱਚਾਈ ਜਿੱਤ ਗਈ’। ਸੰਤੋਖ ਸਿੰਘ ਦੇ ਇਸ ਕੈਪਸ਼ਨ ਤੋਂ ਲੱਗਦਾ ਹੈ ਕਿ ਉਸ ‘ਤੇ ਲੱਗੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਇਸ ਮਾਮਲੇ ‘ਤੇ ਅਜਿਹੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।

ਸੰਤੋਖ ਸਿੰਘ ਨੇ ਦੋ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਸੈਲਫੀ ਸ਼ੇਅਰ ਕੀਤੀ, ਜਿਸ ਵਿਚ ਉਹ ਜਿੱਤ ਦੇ ਨਿਸ਼ਾਨ ਦਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਫੋਟੋ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ,’ਥੋੜ੍ਹਾ ਸਮਾਂ ਲਿਆ ਪਰ ਸੱਚਾਈ ਜਿੱਤ ਗਈ।’
ਇਸ ਤੋਂ ਬਾਅਦ ਸ਼ਨੀਵਾਰ 8 ਜੂਨ ਨੂੰ ਸੰਤੋਖ ਸਿੰਘ ਨੇ ਆਪਣੇ ਦੋਸਤ ਲੱਕੀ ਸੰਧੂ ਨਾਲ ਸੈਲਫੀ ਸਾਂਝੀ ਕੀਤੀ। ਇਸ ਫੋਟੋ ‘ਤੇ ਸੰਤੋਖ ਨੇ ਲਿਖਿਆ, ‘ਇਹ ਮੇਰਾ ਦੋਸਤ ਲੱਕੀ ਸੰਧੂ ਹੈ।’ ਲੱਕੀ ਸੰਧੂ ਉਹੀ ਵਿਅਕਤੀ ਹੈ ਜਿਸ ਨੂੰ ਮਿਲਣ ਲੜਕੀ ਸੰਤੋਖ ਸਿੰਘ ਦੇ ਘਰ ਆਈ ਸੀ। ਇਲਜ਼ਾਮਾਂ ਮੁਤਾਬਕ ਸੰਤੋਖ ਨੇ ਫਿਰ ਲੜਕੀ ਨੂੰ ਕਾਰ ਵਿੱਚ ਬੈਠਾ ਲਿਆ ਤੇ ਉਸ ਨਾਲ ਜਬਰ ਜਨਾਹ ਕੀਤਾ।ਤੀਜੀ ਤਸਵੀਰ ਵਿੱਚ ਸੰਤੋਖ ਸਿੰਘ ਆਪਣੀ ਪਤਨੀ ਨਾਲ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਸੰਤੋਖ ਸਿੰਘ ਨੇ ਲਿਖਿਆ, ‘ਜਿਨ੍ਹਾਂ ਨੇ ਮੇਰੇ ‘ਤੇ ਵਿਸ਼ਵਾਸ ਕੀਤਾ ਕਿ ਮੈਂ ਬੇਕਸੂਰ ਹਾਂ…ਉਨ੍ਹਾਂ ਦਾ ਧੰਨਵਾਦ’।
ਕੁਝ ਦਿਨ ਪਹਿਲਾਂ ਇੱਕ ਕੁੜੀ ਨੇ ਸੰਤੋਖ ਸਿੰਘ ‘ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਲੜਕੀ ਨੇ ਦੋਸ਼ ਲਗਾਇਆ ਕਿ ਸੰਤੋਖ ਸਿੰਘ ਨੇ ਬੰਦੂਕ ਦੀ ਨੋਕ ‘ਤੇ ਉਸ ਦਾ ਸ਼ੋਸ਼ਣ ਕੀਤਾ ਤੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ ਸੀ।

Related posts

Shehnaaz Gill Video : ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦਾ ਗੀਤ ‘ਦਿਲ ਕੋ ਕਰਾਰ ਆਇਆ’ ਗਾਇਆ, ਪ੍ਰਸ਼ੰਸਕਾਂ ਦੀਆਂ ਅੱਖਾਂ ਹੋਈਆਂ ਨਮ

On Punjab

‘ਬ੍ਰਹਮਾਸਤਰ’ ਦੀ ਰਿਲੀਜ਼ ਤੋਂ ਪਹਿਲਾਂ ਇਹ 18 ਵੈੱਬਸਾਈਟਾਂ ਦਿੱਲੀ ਹਾਈ ਕੋਰਟ ਨੇ ਕਰਵਾਈਆਂ ਬੰਦ, ਫਿਲਮ ਲੀਕ ਹੋਣ ਦੇ ਡਰੋਂ ਮੇਕਰਸ ਪਹੁੰਚੇ ਕੋਰਟ

On Punjab

Bigg Boss OTT : ਕਰਨ ਜੌਹਰ ਨੇ ਸਲਮਾਨ ਖਾਨ ਦੇ ਮਸ਼ਹੂਰ ਰਿਐਲਿਟੀ ਸ਼ੋਅ ਨੂੰ ਹੋਸਟ ਕਰਨ ਤੋਂ ਕੀਤਾ ਇਨਕਾਰ, ਹੁਣ ਇਸ ਸੈਲੀਬ੍ਰਿਟੀ ਦਾ ਨਾਮ ਆਇਆ ਸਾਹਮਣੇ

On Punjab