64.6 F
New York, US
September 29, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਸਵੈ-ਰੱਖਿਆ ਲਈ ਏਅਰ ਪਿਸਤੌਲ ਰੱਖਣ ਕੁੜੀਆਂ..’; ਬਿਹਾਰ ਘਟਨਾ ਤੋਂ ਬਾਅਦ Disha Patani ਦੀ ਭੈਣ Khushboo Patani ਦਾ ਬਿਆਨ

ਚੰਡੀਗੜ੍ਹ-  ਮਹਿਲਾਵਾਂ ਨਾਲ ਹੁੰਦੀ ਛੇੜਛਾੜ ਅਤੇ ਜਿਸਮਾਨੀ ਸ਼ੋਸ਼ਣ ਦੀਆਂ ਲਗਾਤਾਰ ਵਧਦੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਬੌਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਦੀ ਭੈਣ ਮੇਜਰ ਖ਼ੁਸ਼ਬੂ ਪਾਟਨੀ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਆਪਣੇ ਇੰਸਟਾਗ੍ਰਾਮ ’ਤੇ ਏਅਰ ਪਿਸਤੌਲ (CO2) ਨਾਲ ਨਜ਼ਰ ਆ ਰਹੀ ਖ਼ੁਸ਼ਬੂ ਪਾਟਨੀ ਨੇ ਦੇਸ਼ ਦੀਆਂ ਕੁੜੀਆਂ ਨੂੰ ਆਪਣੀ ਸੁਰੱਖਿਆ ਖ਼ੁਦ ਕਰਨ ਦਾ ਹੋਕਾ ਦਿੱਤਾ ਹੈ।

ਬਿਹਾਰ ਦੇ ਜਮੂਈ ਵਿੱਚ ਇੱਕ ਨਾਬਾਲਗ ਲੜਕੀ ਨਾਲ ਹੋਈ ਛੇੜਛਾੜ ਅਤੇ ਕੁੱਟਮਾਰ ਦੀ ਘਟਨਾ ਤੋਂ ਬਾਅਦ ਸਾਹਮਣੇ ਆਈ ਇਸ ਵੀਡੀਓ ਵਿੱਚ ਖ਼ੁਸ਼ਬੂ ਨੇ ਆਖਿਆ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਲੜਕੀਆਂ ਨੂੰ ਪੂਰੀ ਤਰ੍ਹਾਂ ਦੂਜਿਆਂ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਸਲਾਹ ਦਿੱਤੀ ਕਿ ਸਾਰੀਆਂ ਕੁੜੀਆਂ ਨੂੰ ਆਪਣੇ ਨੇੜਲੇ ਸ਼ੂਟਿੰਗ ਰੇਂਜ ਵਿੱਚ ਜਾ ਕੇ ਪਿਸਤੌਲ ਚਲਾਉਣ ਦੀ ਸਿਖਲਾਈ ਲੈਣੀ ਚਾਹੀਦੀ ਹੈ ਅਤੇ ਆਤਮ-ਰੱਖਿਆ ਵਾਸਤੇ ਏਅਰ ਪਿਸਤੌਲ ਕੋਲ ਰੱਖਣੀ ਚਾਹੀਦੀ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕੋਈ ਅਸਲ ਹਥਿਆਰ ਨਹੀਂ ਹੈ, ਸਗੋਂ ਇਸ ਦੀ ਮੈਗਜ਼ੀਨ ਵਿੱਚ ਅਸਲ ਗੋਲੀਆਂ ਦੀ ਥਾਂ ਛੱਰ੍ਹੇ ਭਰੇ ਜਾਂਦੇ ਹਨ, ਜਿਸ ਨੂੰ ਵੀਡੀਓ ਵਿੱਚ ਉਨ੍ਹਾਂ ਖ਼ੁਦ ਚਲਾ ਕੇ ਵੀ ਦਿਖਾਇਆ। ਖ਼ੁਸ਼ਬੂ ਮੁਤਾਬਕ ਇਸ ਏਅਰ ਪਿਸਤੌਲ ਨੂੰ ਰੱਖਣ ਲਈ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਲਾਇਸੈਂਸ ਦੀ ਲੋੜ ਨਹੀਂ ਹੁੰਦੀ, ਪਰ ਸੰਕਟ ਦੇ ਸਮੇਂ ਬਚਾਅ ਲਈ ਇਹ ਬਹੁਤ ਕਾਰਗਰ ਸਾਬਤ ਹੋ ਸਕਦੀ ਹੈ। ਬਾਜ਼ਾਰ ਵਿੱਚ ਇਸ ਦੀ ਕੀਮਤ ਲਗਭਗ 70 ਹਜ਼ਾਰ ਰੁਪਏ ਦੱਸੀ ਗਈ ਹੈ। ਜ਼ਿਕਰਯੋਗ ਹੈ ਕਿ ਮੇਜਰ ਖ਼ੁਸ਼ਬੂ ਪਾਟਨੀ ਅਕਸਰ ਦੇਸ਼ ਦੇ ਭਖਦੇ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ। ਉਨ੍ਹਾਂ ਦਾ ਇਹ ਵੀਡੀਓ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਔਰਤਾਂ ਦੀ ਸੁਰੱਖਿਆ ਅਤੇ ਆਤਮ-ਰੱਖਿਆ ਦੇ ਤੌਰ-ਤਰੀਕਿਆਂ ਬਾਰੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।

Related posts

ਪਰਿਸ਼ਦ ਨਤੀਜੇ: 63 ਫ਼ੀਸਦੀ ਜ਼ੋਨਾਂ ’ਤੇ ‘ਆਪ’ ਕਾਬਜ਼

On Punjab

ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਣ ਦੀ ਧਮਕੀ, ਲੰਡਨ ‘ਚ ਉਤਾਰਿਆ

On Punjab

ਅਮਰੀਕੀ ਦਖ਼ਲ ਤੋਂ ਬਾਅਦ ਯੂਏਈ ’ਚ ਚੀਨ ਦੇ ਫ਼ੌਜੀ ਅੱਡੇ ਦਾ ਕੰਮ ਰੁਕਿਆ, ਯੂਏਈ ਦੇ ਅਧਿਕਾਰੀ ਸਨ ਅਣਜਾਣ

On Punjab