PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਰਨਾ ਭਰਾਵਾਂ ਤੇ ਜੀ ਕੇ ਦੀ ਮੈਂਬਰਸ਼ਿਪ ਰੱਦ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵੱਲੋਂ 3 ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸ. ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ.ਕੇ. ਦੀ ਮੈਂਬਰਸ਼ਿਪ ਕੀਤੀ ਰੱਦ ਕਰ ਦਿੱਤੀ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਉਕਤ ਤਿੰਨਾਂ ਆਗੂਆਂ ਦੇ ਖ਼ਿਲਾਫ਼ ਜੋ ਸ਼ਿਕਾਇਤਾਂ ਸਨ, ਉਨ੍ਹਾਂ ਬਾਰੇ ਕਾਰਵਾਈ ਕਰਦੇ ਹੋਏ ਇਹ ਫੈਸਲਾ ਸਰਬ ਸੰਮਤੀ ਨਾਲ ਜਨਰਲ ਹਾਊਸ ਵਿੱਚ ਲਿਆ ਗਿਆ ਹੈ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ DSGMC ਦੇ ਅੱਜ ਦੇ ਜਨਰਲ ਇਜਲਾਸ ਨੂੰ ਗੈਰ-ਕਾਨੂੰਨੀ, ਮਨਮਾਨਾ ਤੇ ਇਕਤਰਫਾ ਦੱਸਦੇ ਹੋਏ ਜਨਰਲ ਇਜਲਾਸ ’ਤੇ ਰੋਕ ਲਗਾ ਦਿੱਤੀ ਸੀ। ਇਸ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਰਮਿਆਨ ਮੁੜ ਟਕਰਾਅ ਵਾਲੇ ਹਾਲਤ ਬਣ ਗਏ ਹਨ।

Related posts

ਮੈਂ ਤਾਂ ਖਾਕ ਸੀ ਮੇਰੇ ਸੱਜਣ

Pritpal Kaur

America-China War: ਚੀਨ ਦੀ ਅਮਰੀਕਾ ਨੂੰ ਸਿੱਧੀ ਚੁਣੌਤੀ, ਕਿਹਾ- ਯੁੱਧ ਹੋਇਆ ਤਾਂ ਹਾਰ ਜਾਓਗੇ

On Punjab

6 ਵਿਆਹ ਤੇ 16 ਬੱਚਿਆਂ ਤੋਂ ਬਾਅਦ ਤਲਾਕ, ਪਤਨੀ ਨੂੰ ਦੇਵੇਗਾ 5500 ਕਰੋੜ, ਜਾਣੋ ਕੌਣ ਹੈ ਸ਼ੇਖ ਮੁਹੰਮਦ ਬਿਨ ਰਾਸ਼ਿਦ

On Punjab