68.56 F
New York, US
June 18, 2026
PreetNama
ਸਮਾਜ/Social

ਸਰਦ ਰੁੱਤ ਇਜਲਾਸ ‘ਚ ਗੂੰਜੇਗਾ ਵ੍ਹੱਟਸਐਪ ਜਾਸੂਸੀ ਮੁੱਦਾ, ਉੱਠੇਗੀ ਰਾਸ਼ਟਰਪਤੀ ਦੇ ਦਖਲ ਦੀ ਮੰਗ

ਨਵੀਂ ਦਿੱਲੀ: 18 ਨਵੰਬਰ ਤੋਂ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਵ੍ਹੱਟਸਐਪ ਜਾਸੂਸੀ ਮੁੱਦੇ ਨੂੰ ਲੈ ਕੇ ਚਰਚਾ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਇਸ ਲਈ ਹੁਣ ਵਿਰੋਧੀ ਧਿਰਾਂ ਰਾਸ਼ਟਰਪਤੀ ਕੋਲ ਵੀ ਜਾਣ ਦੀ ਤਿਆਰੀ ਕਰ ਰਹੀਆਂ ਹਨ। ਇਸ ਦੇ ਨਾਲ ਹੀ ਵਿਰੋਧੀ ਧਿਰ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਕਰਵਾਉਣ ਦੀ ਮੰਗ ਕਰੇਗੀ।

ਵਿਰੋਧੀ ਦਲ ਦਾ ਕਹਿਣਾ ਹੈ ਕਿ ਇਜਲਾਸ ਦੌਰਾਨ ਮੁੱਦੇ ਨੂੰ ਸੰਸਦ ‘ਚ ਵੀ ਚੁੱਕਿਆ ਜਾਵੇਗਾ। ਸੋਮਵਾਰ ਨੂੰ ਕਾਂਗਰਸ ਵੱਲੋਂ ਕੀਤੀ ਵਿਰੋਧੀ ਨੇਤਾਵਾਂ ਨਾਲ ਬੈਠਕ ‘ਚ ਇਸ ਨੂੰ ਲੈ ਕੇ ਨੋਟਿਸ ‘ਤੇ ਦਸਤਖ਼ਤ ਵੀ ਕੀਤੇ ਗਏ, ਜੋ ਹੁਣ ਰਾਸ਼ਟਰਪਤੀ ਨੂੰ ਸੌਂਪਿਆ ਜਾਵੇਗਾ। ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਬੈਠਕ ‘ਚ ਦੱਸਿਆ ਕਿ ਜਲਦੀ ਹੀ ਰਾਸ਼ਟਰਪਤੀ ਤੋਂ ਮਿਲਣ ਦਾ ਸਮਾਂ ਲਿਆ ਜਾਵੇਗਾ।

ਦੱਸ ਦਈਏ ਕਿ ਵ੍ਹੱਟਸਐਪ ਜਾਸੂਸੀ ਮਾਮਲੇ ਨੂੰ ਲੈ ਕੇ ਸਾਰੀਆਂ ਵਿਰੋਧੀ ਧਿਰਾਂ ਇਕੱਠੇ ਸਰਕਾਰ ਨੂੰ ਨਿਸ਼ਾਨੇ ‘ਤੇ ਲੈ ਰਹੀਆਂ ਹਨ। ਕਾਂਗਰਸ ਕੇਂਦਰ ਸਰਕਾਰ ‘ਤੇ ਵਿਰੋਧੀ ਨੇਤਾਵਾਂ, ਪੱਤਰਕਾਰਾਂ ਤੇ ਮੱਨੁਖੀ ਅਧਿਕਾਰ ਵਰਕਰਾਂ ਦੀ ਜਾਸੂਸੀ ਦਾ ਇਲਜ਼ਾਮ ਲਾ ਰਹੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਲਈ ਇਜ਼ਰਾਈਲੀ ਸਪਾਈਵੇਅਰ ਪੈਗਾਸਸ ਦਾ ਇਸਤੇਮਾਲ ਕੀਤਾ ਗਿਆ।

Related posts

20,000 ਅਫਗਾਨ ਸ਼ਰਨਾਰਥੀਆਂ ਦਾ ਕੈਨੇਡਾ ‘ਚ ਹੋਵੇਗਾ ਮੁੜ-ਵਸੇਬਾ

On Punjab

GDP ਦੇ ਨਾਲ-ਨਾਲ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵੀ ਝਟਕਾ

On Punjab

ਰਿਜ਼ਰਵ ਬੈਂਕ ਨੇ ਨੀਤੀਗਤ ਦਰ ਨੂੰ ਬਰਕਰਾਰ ਰੱਖਿਆ

On Punjab