PreetNama
ਫਿਲਮ-ਸੰਸਾਰ/Filmy

ਸਰਗੁਣ ਮਹਿਤਾ ਤੇ ਹਾਰਡੀ ਸੰਧੂ ਦੀ ਜੋੜੀ ਅਫਸਾਨਾ ਦੇ ਗੀਤ ‘ਚ ਆਏਗੀ ਨਜ਼ਰ

ਕੋਰੋਨਾਵਾਇਰਸ ਕਾਰਨ ਲੌਕਡਾਊਨ ਲੱਗਦਿਆਂ ਵੀ ਪੰਜਾਬੀ ਗਾਇਕਾਂ ਨੇ ਲੋਕਾਂ ਦਾ ਮਨੋਰੰਜਨ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਅਫਸਾਨਾ ਖਾਨ ਨੇ ਇਸ ਦੌਰਾਨ ਕਈ ਗੀਤ ਪੇਸ਼ ਕੀਤੇ। ਕੁਝ ਸਮੇਂ ਪਹਿਲਾਂ ਅਫਸਾਨਾ ਦਾ ਰਿਲੀਜ਼ ਹੋਇਆ ਗੀਤ ਬਾਜ਼ਾਰ ਵੀ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

ਉਸ ਗੀਤ ‘ਚ ਯੁਵਰਾਜ ਹੰਸ ਤੇ ਹਿਮਾਂਸ਼ੀ ਖੁਰਾਣਾ ਨੇ ਅਦਾਕਾਰੀ ਕੀਤੀ ਸੀ ਤੇ ਵੀਡੀਓ ਨੂੰ ਖੂਬ ਪਿਆਰ ਮਿਲਿਆ। ਹੁਣ ਅਫਸਾਨਾ ਖਾਨ ਦੇ ਗੀਤ ‘ਚ ਇਕ ਖਾਸ ਜੋੜੀ ਦਿਖੇਗੀ। ਅਫਸਾਨਾ ਦੇ ਗੀਤ ‘ਚ ਹਾਰਡੀ ਸੰਧੂ ਤੇ ਸਰਗੁਣ ਮਹਿਤਾ ਫੀਚਰ ਕਰਣਗੇ।ਇਸ ਦੀ ਜਾਣਕਾਰੀ ਅਫਸਾਨਾ ਨੇ ਇਕ ਪੋਸਟ ਰਾਹੀਂ ਦਿੱਤੀ। ਇਸ ਗੀਤ ਨੂੰ ਅਫਸਾਨਾ ਗਾਏਗੀ ਜਿਸ ਦਾ ਨਾਂ ਤਿਤਲੀਆਂ ਹੈ। ਜਾਨੀ ਤੇ ਐਵੀ ਸਰਾ ਨੇ ਮਿਲਕੇ ਇਸ ਗੀਤ ਨੂੰ ਤਿਆਰ ਕੀਤਾ ਹੈ ਤੇ ਵੀਡੀਓ ਨੂੰ ਰਵਿੰਦਰ ਖੈਰ ਡਾਇਰੈਕਟ ਕਰਨਗੇ।

Related posts

ਯੂਟਿਊਬ ‘ਤੇ ਰਿਲੀਜ਼ ਹੁੰਦਿਆਂ ਹੀ ਹਿੱਟ ਹੋਇਆ ਫਿਲਮ ਨਿੱਕਾ ਜ਼ੈਲਦਾਰ -3 ਦਾ ਟ੍ਰੇਲਰ

On Punjab

ਹਾਈਕੋਰਟ ਵੱਲੋਂ ਭਾਰਤੀ,ਰਵੀਨਾ ਤੇ ਫਰਾਹ ਖਾਨ ਨੂੰ ਮਿਲੀ ਵੱਡੀ ਰਾਹਤ

On Punjab

ਹਜੂਮੀ ਕਤਲ ਤੇ ‘ਜੈ ਸ੍ਰੀ ਰਾਮ’ ‘ਤੇ ਸਿਤਾਰੇ ਆਹਮੋ ਸਾਹਮਣੇ, ਹੁਣ 62 ਹਸਤੀਆਂ ਨੇ ਲਿਖੀ ਖੁੱਲ੍ਹੀ ਚਿੱਠੀ

On Punjab