PreetNama
ਖਬਰਾਂ/News

ਸਰਕਾਰੀ ਕੰਨਿਆ ਸਕੂਲ ਬਾਘਾ ਪੁਰਾਣਾ ਵਿਖੇ ਵਿਦਿਆਰਥਣਾਂ ਅਤੇ ਸਕੂਲ ਸਟਾਫ਼ ਦੀ ਚੜ੍ਹਦੀਕਲਾ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ

ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ (ਮੋਗਾ) ਵਿਖੇ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਕੂਲ ਸਟਾਫ਼ ਦੀ ਚੜ੍ਹਦੀਕਲਾ, ਸੁੱਖਸ਼ਾਂਤੀ ਅਤੇ ਆ ਰਹੀਆਂ ਸਲਾਨਾ ਪ੍ਰੀਖਿਆਵਾਂ ਵਿਚ ਸਫ਼ਲਤਾ ਦੀ ਅਰਦਾਸ ਕਰਦੇ ਹੋਏ ਅਤੇ ਨਵੇਂ ਆਉਣ ਵਾਲੇ ਸ਼ੈਸਨ ਦੇ ਅਗਾਜ ਨੂੰ ਜੀ ਆਇਆ ਕਹਿਣ ਲਈ ਪ੍ਰਮਾਤਮਾ ਪਾਸੋਂ ਬਖਸ਼ੀਆਂ ਅਪਾਰ ਬਖਸ਼ਿਸ਼ਾਂ ਦੇ ਸ਼ੁਕਰਾਨੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ।

ਇਸ ਮੌਕੇ ‘ਤੇ ਸਮਾਗਮ ਵਿਚ ਐਸ ਡੀ ਐਮ ਬਾਘਾ ਪੁਰਾਣਾ ਸ਼੍ਰੀਮਤੀ ਸਵਰਨਜੀਤ ਕੌਰ, ਸ਼੍ਰੀਮਤੀ ਅਮਰਜੀਤ ਕੌਰ ਬਰਾੜ ਧਰਮ ਪਤਨੀ ਦਰਸ਼ਨ ਸਿੰਘ ਬਰਾੜ ਵਿਧਾਇਕ ਬਾਘਾ ਪੁਰਾਣਾ, ਬੀਬੀ ਸਤਵਿੰਦਰ ਕੌਰ ਖੋਟੇ, ਅਨੂ ਮਿੱਤਲ ਪ੍ਰਧਾਨ ਨਗਰ ਕੌਂਸਲ, ਡਿਪਟੀ ਡੀਈਓ ਰਕੇਸ਼ ਮੱਕੜ, ਬੀਪੀਓ ਬਾਘਾ ਪੁਰਾਣਾ ਜਸਕਰਨ ਸਿੰਘ ਆਦਿ ਮੁਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ, ਜਦੋਂਕਿ ਵਿਸੇਸ਼ ਮਹਿਮਾਨ ਦੇ ਤੌਰ ‘ਤੇ ਡਾਈਟ ਪ੍ਰਿੰਸੀਪਲ ਸੁਖਚੈਨ ਸਿੰਘ ਹੀਰਾ, ਅਵਤਾਰ ਸਿੰਘ ਕਰੀਰ ਪ੍ਰਿੰਸੀਪਲ ਨਵਾਂ ਚੰਦ, ਵਹਿਗੁਰੂ ਪਾਲ ਸਿੰਘ ਸਾਬਕਾ ਪ੍ਰਿੰਸੀਪਲ ਸਿੰਘਾਵਾਲਾ, ਸੁਰਿੰਦਰ ਕੁਸਾ, ਸੁਰਜੀਤ ਸਿੰਘ ਬਰਾੜ, ਮੁੱਖ ਅਧਿਆਪਕ ਬੁੱਧ ਸਿੰਘ ਵਾਲਾ, ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਕਾਲੇ ਕੇ, ਬਨਾਰਸੀ ਦਾਸ, ਸ਼ੁਕੇਸ਼ ਕੁਮਾਰ ਆਦਿ ਹਾਜ਼ਰ ਹੋਏ। ਇਸ ਮੌਕੇ ‘ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦੇ ਪ੍ਰਿੰਸੀਪਲ ਅਮਨਦੀਪ ਸਿੰਘ ਪੀਈਐਸ-1(ਪੀਪੀਐਸਸੀ) ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ।

ਐਸਡੀਐਮ ਸ਼੍ਰੀਮਤੀ ਸਵਰਨਜੀਤ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਚੀ ਕੋਈ ਸਿੱਖਿਆ ਨਹੀਂ ਹੈ। ਅਸੀਂ ਆਪਣੇ ਜੀਵਨ ਵਿਚ ਇਥੋਂ ਹੀ ਸੇਧ ਪ੍ਰਾਪਤ ਕਰਦੇ ਹਾਂ। ਉਨ੍ਹਾਂ ਨੇ ਬੱਚਿਆਂ ਨੂੰ ਗੁਰੂ ਦੇ ਉੱਚੇ ਸੁੱਚੇ ਮਾਰਗ ‘ਤੇ ਚੱਲਣ ਦਾ ਸੰਦੇਸ਼ ਦਿੱਤਾ।

ਇਸ ਮੌਕੇ ‘ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦੀ ਵਾਈਸ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ, ਸਕੂਲ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ। ਵਾਈਸ ਪ੍ਰਿੰਸੀਪਲ ਪਰਮਜੀਤ ਕੌਰ ਨੇ ਸਕੂਲ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਗੁਰੂ ਜੀ ਵਲੋਂ ਬਖਸ਼ੀਆਂ ਅਪਾਰ ਬਖਸ਼ਿਸ਼ਾਂ ਦਾ ਸ਼ੁਕਰਾਨਾ ਕੀਤਾ। ਬਾਬਾ ਮਲਕੀਤ ਸਿੰਘ ਜੀ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਬਾਣੀ ਸੇਧ ਲੈ ਕੇ ਅੱਗੇ ਵਧਣ ਲਈ ਕਿਹਾ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

Related posts

ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਗੋਲਡਨ ਐਰੋ ਆਸ਼ਾ ਸਕੂਲ ਦੇ ਬੱਚਿਆਂ ਨਾਲ ਮਨਾਈ ਨਵੇਂ ਸਾਲ ਦੀ ਖ਼ੁਸ਼ੀ

Pritpal Kaur

ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਕਾਰਨ ਕੜਾਕੇ ਦੀ ਠੰਢ

On Punjab

ਪਟਿਆਲਾ ਪੈਰਾ-ਓਲੰਪਿਕ ’ਚ ਸੋਨ ਤਗ਼ਮਾ ਜਿੱਤ ਕੇ ਪਰਤੇ ਹਰਵਿੰਦਰ ਸਿੰਘ ਦਾ ਨਿੱਘਾ ਸਵਾਗਤ

On Punjab