PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਮਾਣਾ ਸੀਟ ’ਤੇ ਫਸਿਆ ਪੇਚ; ਅਕਾਲੀ-ਭਾਜਪਾ ਗਠਜੋੜ ਮਗਰੋਂ ਜੌੜਾਮਾਜਰਾ, ਹਰਿਆਊ ਤੇ ਖੇੜਕੀ ’ਚੋਂ ਕਿਸ ਨੂੰ ਮਿਲੇਗੀ ਟਿਕਟ ?

ਸਮਾਣਾ- ਸਿਆਸਤ ਵੀ ਅਜੀਬ ਖੇਡ ਹੈ। ਕੱਲ੍ਹ ਤੱਕ ਜਿਹੜੇ ਆਗੂ ਵੱਖੋ-ਵੱਖਰੇ ਰਾਹਾਂ ’ਤੇ ਚੱਲਦਿਆਂ ਸਮਾਣਾ ਦੀ ਸਿਆਸੀ ਕੁਰਸੀ ਤੱਕ ਪਹੁੰਚਣ ਦੀਆਂ ਤਿਆਰੀਆਂ ਕਰ ਰਹੇ ਸਨ, ਅੱਜ ਉਨ੍ਹਾਂ ਨੂੰ ਇੱਕੋ ਗਠਜੋੜ ਦੀ ਛੱਤ ਹੇਠ ਆਪਣੀ ਥਾਂ ਲੱਭਣ ਦੀ ਚਿੰਤਾ ਸਤਾਉਣ ਲੱਗੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਹੋਏ ਗਠਜੋੜ ਨੇ ਸਮਾਣਾ ਦੀ ਸਿਆਸਤ ਵਿੱਚ ਅਜਿਹੀ ਗੰਢ ਪਾ ਦਿੱਤੀ ਹੈ, ਜਿਸ ਨੂੰ ਖੋਲ੍ਹਣਾ ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਲਈ ਵੀ ਆਸਾਨ ਨਹੀਂ ਹੋਵੇਗਾ। ਗਠਜੋੜ ਦੀ ਖ਼ਬਰ ਨਾਲ ਜਿੱਥੇ ਪਾਰਟੀਆਂ ਦੇ ਸਮਰਥਕਾਂ ਵਿੱਚ ਚਰਚਾ ਛਿੜ ਗਈ ਹੈ, ਉੱਥੇ ਹੀ ਟਿਕਟ ਦੇ ਚਾਹਵਾਨਾਂ ਲਈ ਸਿਆਸੀ ਗਣਿਤ ਦੇ ਨਵੇਂ ਸਵਾਲ ਖੜ੍ਹੇ ਹੋ ਗਏ ਹਨ।

ਇਸ ਸਾਰੇ ਘਟਨਾਕ੍ਰਮ ਵਿੱਚ ਸਭ ਤੋਂ ਦਿਲਚਸਪ ਸਥਿਤੀ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਚੇਤਨ ਸਿੰਘ ਜੌੜਾਮਾਜਰਾ ਦੀ ਬਣੀ ਹੋਈ ਹੈ। ਜਿਹੜੇ ਜੌੜਾਮਾਜਰਾ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਮਾਣਾ ਤੋਂ ਕਮਲ ਦੇ ਨਿਸ਼ਾਨ ’ਤੇ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਸਨ, ਹੁਣ ਉਨ੍ਹਾਂ ਦੇ ਸਾਹਮਣੇ ਸਵਾਲ ਹੈ ਕਿ ਜੇਕਰ ਸਮਾਣਾ ਦੀ ਸੀਟ ਅਕਾਲੀ ਦਲ ਦੇ ਹਿੱਸੇ ਆ ਗਈ ਤਾਂ ਉਨ੍ਹਾਂ ਦੀ ਸਿਆਸੀ ਮੰਜ਼ਿਲ ਕਿਹੜੇ ਪਾਸੇ ਹੋਵੇਗੀ ? ਪਾਰਟੀ ਤਾਂ ਬਦਲ ਲਈ, ਪਰ ਕੀ ਗਠਜੋੜ ਦੇ ਸਿਆਸੀ ਸਮਝੌਤੇ ਵਿੱਚ ਆਪਣੀ ਸੀਟ ਵੀ ਬਚਾ ਸਕਣਗੇ ?

ਦੂਜੇ ਪਾਸੇ ਭਾਜਪਾ ਦੇ ਪੁਰਾਣੇ ਦਾਅਵੇਦਾਰ ਸੁਰਿੰਦਰ ਸਿੰਘ ਖੇੜਕੀ ਵੀ ਆਪਣੀਆਂ ਚੋਣ ਤਿਆਰੀਆਂ ਵਿੱਚ ਜੁਟੇ ਹੋਏ ਸਨ। ਹੁਣ ਇੱਕੋ ਪਾਰਟੀ ਵਿੱਚ ਦੋ ਦਾਅਵੇਦਾਰ ਅਤੇ ਸੀਟ ਦੀ ਵੰਡ ਦਾ ਅਣਸੁਲਝਿਆ ਸਵਾਲ ਭਾਜਪਾ ਲਈ ਵੀ ਸਿਆਸੀ ਪ੍ਰੀਖਿਆ ਬਣ ਸਕਦਾ ਹੈ। ਅਜਿਹੇ ਵਿੱਚ ਟਿਕਟ ਕਿਸ ਨੂੰ ਮਿਲੇਗੀ ਅਤੇ ਕੌਣ ਪਾਰਟੀ ਦੇ ਫ਼ੈਸਲੇ ਨੂੰ ਸਿਰ-ਮੱਥੇ ਮੰਨੇਗਾ, ਇਹ ਦੇਖਣਾ ਦਿਲਚਸਪ ਹੋਵੇਗਾ।

ਉੱਧਰ ਅਕਾਲੀ ਦਲ ਵੱਲੋਂ ਜਗਮੀਤ ਸਿੰਘ ਹਰਿਆਊ ਨੂੰ ਪਹਿਲਾਂ ਹੀ 2027 ਲਈ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ ਅਤੇ ਉਹ ਕਈ ਮਹੀਨਿਆਂ ਤੋਂ ਹਲਕੇ ਵਿੱਚ ਚੋਣ ਮੁਹਿੰਮ ਚਲਾ ਰਹੇ ਹਨ। ਅਜਿਹੇ ਵਿੱਚ ਅਕਾਲੀ ਦਲ ਦੇ ਸਮਰਥਕਾਂ ਦਾ ਵੀ ਇਹ ਸਵਾਲ ਸੁਭਾਵਿਕ ਹੈ ਕਿ ਜਦੋਂ ਉਮੀਦਵਾਰ ਦਾ ਐਲਾਨ ਅਤੇ ਪ੍ਰਚਾਰ ਪਹਿਲਾਂ ਹੀ ਹੋ ਚੁੱਕਾ ਹੈ ਤਾਂ ਗਠਜੋੜ ਦੀ ਸਿਆਸਤ ਵਿੱਚ ਸਮਾਣਾ ਦੀ ਸੀਟ ਦੀ ਕੁਰਬਾਨੀ ਕੌਣ ਦੇਵੇਗਾ ? 2022 ਦੀਆਂ ਚੋਣਾਂ ਵਿੱਚ ਜੌੜਾਮਾਜਰਾ ਨੇ 39,713 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ, ਪਰ ਸਿਆਸਤ ਵਿੱਚ ਪੁਰਾਣੀ ਜਿੱਤ ਹਮੇਸ਼ਾ ਨਵੀਂ ਟਿਕਟ ਦੀ ਗਾਰੰਟੀ ਨਹੀਂ ਹੁੰਦੀ। ਇੱਥੇ ਤਾਂ ਹਾਲਾਤ ਹੀ ਬਦਲ ਗਏ ਹਨ—ਪਾਰਟੀ ਨਵੀਂ, ਗਠਜੋੜ ਨਵਾਂ ਅਤੇ ਟਿਕਟ ਦਾ ਸਵਾਲ ਵੀ ਨਵਾਂ।

ਹੁਣ ਸਮਾਣਾ ਦੀ ਸਿਆਸਤ ਵਿੱਚ ਸਭ ਤੋਂ ਵੱਡੀ ਚਰਚਾ ਇਹ ਨਹੀਂ ਕਿ ਕੌਣ ਚੋਣ ਜਿੱਤੇਗਾ, ਸਗੋਂ ਇਹ ਹੈ ਕਿ ਕੌਣ ਚੋਣ ਲੜਨ ਦਾ ਮੌਕਾ ਹਾਸਲ ਕਰੇਗਾ। ਗਠਜੋੜ ਦੀ ਸਾਂਝ ਵਿੱਚ ਕਿਸ ਦੀ ਦਾਅਵੇਦਾਰੀ ਕਾਇਮ ਰਹੇਗੀ ਅਤੇ ਕਿਸ ਦੇ ਸਿਆਸੀ ਸੁਪਨਿਆਂ ਨੂੰ ਸਮਝੌਤੇ ਦੀ ਮੇਜ਼ ’ਤੇ ਬੈਠ ਕੇ ਨਵਾਂ ਮੋੜ ਲੈਣਾ ਪਵੇਗਾ, ਇਸ ਦਾ ਜਵਾਬ ਆਉਣ ਵਾਲੇ ਦਿਨਾਂ ਵਿੱਚ ਮਿਲੇਗਾ। ਫਿਲਹਾਲ ਸਮਾਣਾ ਵਿੱਚ ਇੱਕੋ ਚਰਚਾ ਹੈ—ਗਠਜੋੜ ਤਾਂ ਹੋ ਗਿਆ, ਪਰ ਟਿਕਟ ਦੀ ਗੰਢ ਕੌਣ ਖੋਲ੍ਹੇਗਾ ?

Related posts

ਸੂਤਰਾਂ ਨੇ ਦਾਅਵਾ ਕੀਤਾ ਕਿ ਹੁੱਡਾ ਨੂੰ ਗੜ੍ਹੀ ਸਾਂਪਲਾ ਕਿਲੋਈ ਹਲਕੇ ਤੋਂ ਉਮੀਦਵਾਰ ਬਣਾਇਆ ਜਾਵੇਗਾ, ਜਦਕਿ ਸੂਬਾ ਪ੍ਰਧਾਨ ਉਦੈਭਾਨ ਨੂੰ ਹੋਡਲ ਹਲਕੇ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਮੀਟਿੰਗ ਦੌਰਾਨ ਪਾਰਟੀ ਨੇ ਵਿਨੇਸ਼ ਫੋਗਾਟ ਅਤੇ ਰਾਜ ਸਭਾ ਮੈਂਬਰ ਕੁਮਾਰੀ ਸ਼ੈਲਜਾ ਅਤੇ ਰਣਦੀਪ ਸੁਰਜੇਵਾਲਾ ਦੀਆਂ ਸੰਭਾਵਿਤ ਉਮੀਦਵਾਰੀਆਂ ਬਾਰੇ ਕੋਈ ਚਰਚਾ ਨਹੀਂ ਕੀਤੀ ਗਈ। ਸੀਈਸੀ ਦੀ ਮੀਟਿੰਗ ਵਿੱਚ ਕਾਂਗਰਸ ਨੇ ਰਾਜ ਦੀਆਂ ਸਾਰੀਆਂ 90 ਸੀਟਾਂ ਦੇ ਉਮੀਦਵਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ 49 ਸੀਟਾਂ ‘ਤੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਨੇ ਅਜੇ ਬਾਕੀ 41 ਸੀਟਾਂ ਲਈ ਉਮੀਦਵਾਰਾਂ ਦੇ ਨਾਮ ਨੂੰ ਅੰਤਿਮ ਰੂਪ ਦੇਣਾ ਹੈ।

On Punjab

ਪਾਕਿਸਤਾਨ ਨੇ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਮਾਲਕਾਂ ਦੇ ਬੈਂਕ ਖਾਤੇ ਸੀਲ ਕਰਨ ਦੇ ਦਿੱਤੇ ਹੁਕਮ

On Punjab

ਆਈਫਾ4-2025: ਫ਼ਿਲਮ ‘ਸ਼ੋਲੇ’ ਦੀ ਵਿਸ਼ੇਸ਼ ਸਕਰੀਨਿੰਗ ’ਚ ਸ਼ਾਮਲ ਹੋਇਆ ਰਮੇਸ਼ ਸਿੱਪੀ

On Punjab