PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਮਰਾਲਾ ਦੇ ਪਿੰਡ ਮਾਣਕੀ ’ਚ ਬਾਈਕ ਸਵਾਰਾਂ ਵੱਲੋਂ ਤਿੰਨ ਦੋਸਤਾਂ ’ਤੇ ਫਾਇਰਿੰਗ; ਇਕ ਦੀ ਮੌਤ; ਦੂਜਾ ਗੰਭੀਰ ਜ਼ਖ਼ਮੀ

ਲੁਧਿਆਣਾ- ਸਮਰਾਲਾ ਦੇ ਪਿੰਡ ਮਾਣਕੀ ਵਿੱਚ ਸੋਮਵਾਰ ਰਾਤੀਂ ਹਥਿਆਰਬੰਦ ਬਾਈਕ ਸਵਾਰ ਬਦਮਾਸ਼ਾਂ ਨੇ ਤਿੰਨ ਦੋਸਤਾਂ ’ਤੇ ਫਾਇਰਿੰਗ ਕੀਤੀ। ਇਸ ਦੌਰਾਨ ਦੋ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਦੀ ਚੰਡੀਗੜ੍ਹ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਜਦੋਂ ਕਿ ਦੂਜਾ ਗੰਭੀਰ ਹਾਲਤ ’ਚ ਜ਼ੇਰੇ ਇਲਾਜ ਹੈ। ਇਸ ਕਾਤਲਾਨਾ ਹਮਲੇ ਦੀ ਵਜ੍ਹਾ ਪੁਰਾਣੀ ਦੁਸ਼ਮਣੀ ਦੱਸੀ ਜਾ ਰਹੀ ਹੈ।

ਖੰਨਾ ਦੇ ਐੱਸਪੀ (ਡੀ) ਪਵਨਜੀਤ ਨੇ ਕਿਹਾ ਕਿ ਇਹ ਘਟਨਾ ਸੋਮਵਾਰ ਰਾਤ 9 ਵਜੇ ਦੀ ਹੈ। ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਗੁਰਵਿੰਦਰ ਸਿੰਘ ਗਿੰਦਾ(21), ਧਰਮਪਾਲ ਸਿੰਘ ਧਰਮੂ ਤੇ ਲਵਪ੍ਰੀਤ ਸਿੰਘ ਮਾਣਕੀ ਪਿੰਡ ਦੇ ਪੁਲ ’ਤੇ ਖੜ੍ਹੇ ਸਨ। ਇਸ ਦੌਰਾਨ ਚਾਰ ਬਾਈਕ ਸਵਾਰ ਆਏ ਤੇ ਉਨ੍ਹਾਂ ਹਮਲਾ ਕਰਕ ਦਿੱਤਾ। ਹਮਲਾਵਰਾਂ ਨੇ ਨੌਜਵਾਨਾਂ ’ਤੇ ਗੋਲੀਆਂ ਚਲਾਈਆਂ। ਹਮਲੇ ਵਿਚ ਗੁਰਵਿੰਦਰ ਸਿੰਘ ਦੇ ਪੇਟ ਵਿਚ ਜਦੋਂਕਿ ਧਰਮਪਾਲ ਦੇ ਪੇਟ ਤੋਂ ਹੇਠਾਂ ਗੋਲੀ ਲੱਗੀ। ਹਮਲੇ ਮਗਰੋਂ ਬਾਈਕ ਸਵਾਰ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਐੱਸਪੀ ਨੇ ਕਿਹਾ ਕਿ ਮੌਕੇ ’ਤੇ ਪੁੱਜੀ ਸਮਰਾਲਾ ਪੁਲੀਸ ਨੇ ਦੋਵਾਂ ਜ਼ਖ਼ਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਇਕ ਹਸਪਤਾਲ ਰੈਫਰ ਕਰ ਦਿੱਤਾ ਗਿਆ। ਗੁਰਵਿੰਦਰ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ ਜਦੋਂਕਿ ਧਰਮਪਾਲ ਨੂੰ ਡਾਕਟਰਾਂ ਨੇ ਬਚਾਅ ਲਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਨ੍ਹਾ ਬਾਈਕ ਸਵਾਰ ਹਮਲਾਵਰਾਂ ਨੂੰ ਸਮਰਾਲਾ ਦੇ ਪਿੰਡ ਦਿਆਲਕੇ ਦੇ ਸੰਦੀਪ ਨੇ ਭੇਜਿਆ ਸੀ। ਸੰਦੀਪ ਤੇ ਗੁਰਵਿੰਦਰ ਦੀ ਪੁਰਾਣੀ ਦੁਸ਼ਮਣੀ ਸੀ। ਜਦੋਂ ਹਮਲਾਵਰ ਪਹੁੰਚੇ ਤਾਂ ਉਨ੍ਹਾਂ ਨੇ ਸੰਦੀਪ ਦਾ ਨਾਮ ਲਿਆ ਅਤੇ ਪੀੜਤ ਗੁਰਵਿੰਦਰ ਨੂੰ ਦੱਸਿਆ ਕਿ ਉਸ ਨੂੰ ਸੰਦੀਪ ਨਾਲ ਦੁਸ਼ਮਣੀ ਰੱਖਣ ਦੇ ਨਤੀਜੇ ਭੁਗਤਣੇ ਪੈਣਗੇ। ਪੁਲੀਸ ਨੇ ਪੰਜ ਵਿਅਕਤੀਆਂ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ ਅਤੇ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸਪੀ ਪਵਨਜੀਤ ਨੇ ਕਿਹਾ ਕਿ ਸਾਰੇ ਹਮਲਾਵਰ ਸਮਰਾਲਾ ਦੇ ਇੱਕ ਪਿੰਡ ਨਾਲ ਸਬੰਧਤ ਹਨ ਅਤੇ ਉਨ੍ਹਾਂ ਦਾ ਅਪਰਾਧਿਕ ਪਿਛੋਕੜ ਹੈ।

Related posts

ਅਮਿਤਾਭ ਬੱਚਨ ਦੇ ਹੱਥ ਦੀ ਹੋਈ ਸਰਜਰੀ, 81 ਸਾਲਾ ਅਦਾਕਾਰ ਨੇ ਗੁੱਟ ’ਤੇ ਲਗਾਇਆ ਹੈ ਬੈਂਂਡੇਜ

On Punjab

ਦੂਜੇ ਦੇਸ਼ਾਂ ‘ਚ ਦਵਾਈ ਦੀ ਸਪਲਾਈ ਨੂੰ ਲੈ ਕੇ ਬੋਲੇ ਰਾਹੁਲ, ਕਿਹਾ- ਦੋਸਤੀ ‘ਚ ਕੋਈ ਬਦਲਾ ਨਹੀਂ ਹੁੰਦਾ

On Punjab

ਬਾਇਡਨ ਪ੍ਰਸ਼ਾਸਨ ਨੇ ਚਾਰ ਹੋਰ ਭਾਰਤੀ-ਅਮਰੀਕੀਆਂ ਨੂੰ ਮਹੱਤਵਪੂਰਣ ਅਹੁਦਿਆਂ ‘ਤੇ ਕੀਤਾ ਨਿਯੁਕਤ

On Punjab