PreetNama
ਸਿਹਤ/Health

ਸਬਜ਼ੀਆਂ, ਸਾਬਤ ਅਨਾਜ ਸਟ੍ਰੋਕ ਦੇ ਖ਼ਤਰੇ ਨੂੰ ਕਰਦੇ ਨੇ ਘੱਟ

ਹਰੀਆਂ ਸਬਜ਼ੀਆਂ ਅਤੇ ਸਾਬਤ ਅਨਾਜਾਂ ਦੀ ਵਰਤੋਂ ਦਾ ਇਕ ਹੋਰ ਫ਼ਾਇਦਾ ਸਾਹਮਣੇ ਆਇਆ ਹੈ। ਇਕ ਅਧਿਐਨ ਦਾ ਦਾਅਵਾ ਹੈ ਕਿ ਸਬਜ਼ੀਆਂ, ਫਲਾਂ, ਸਾਬਤ ਅਨਾਜਾਂ ਅਤੇ ਫਲੀਆਂ ਵਰਗੇ ਪੌਸ਼ਟਿਕ ਭੋਜਨ ਦੀ ਵਰਤੋਂ ਸਟ੍ਰੋਕ ਦੇ ਖ਼ਤਰੇ ਤੋਂ ਬਚਾਅ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਤਰ੍ਹਾਂ ਦੇ ਖਾਣਪੀਣ ਨਾਲ ਸਟ੍ਰੋਕ ਦੇ ਜੋਖ਼ਮ ਨੂੰ 10 ਫ਼ੀਸਦੀ ਤਕ ਘੱਟ ਕੀਤਾ ਜਾ ਸਕਦਾ ਹੈ।ਅਧਿਐਨ ਦੇ ਨਤੀਜਿਆਂ ਨੂੰ ਨਿਊਰੋਲਾਜੀ ਪੱਤ੍ਰਕਾ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਧਿਐਨ ਅਨੁਸਾਰ ਘੱਟ ਪੌਸ਼ਟਿਕ ਅਨਾਜਾਂ ਜਾਂ ਸ਼ੂਗਰ ਯੁਕਤ ਖਾਧ ਪਦਾਰਥਾਂ ਦੀ ਵਰਤੋਂ ਵਿਚ ਕਮੀ ਲਿਆਉਣ ਦੇ ਨਾਲ ਖਾਣੇ ਵਿਚ ਸਬਜ਼ੀਆਂ ਅਤੇ ਸਾਬਤ ਅਨਾਜ ਦੀ ਮਾਤਰਾ ਵਧਾਉਣ ਨਾਲ ਫ਼ਾਇਦਾ ਹੋ ਸਕਦਾ ਹੈ। ਇਸ ਤਰ੍ਹਾਂ ਦੇ ਪੌਸ਼ਟਿਕ ਭੋਜਨ ਦੀ ਵਰਤੋਂ ਨਾਲ ਇਸਕੇਮਿਕ ਸਟ੍ਰੋਕ ਦੇ ਖ਼ਤਰੇ ਨੂੰ ਟਾਲਿਆ ਜਾ ਸਕਦਾ ਹੈ। ਇਹ ਸਟ੍ਰੋਕ ਦੀ ਸਭ ਤੋਂ ਆਮ ਕਿਸਮ ਹੈ। ਦਿਮਾਗ਼ ’ਚ ਖ਼ੂਨ ਦੇ ਪ੍ਰਵਾਹ ਵਿਚ ਰੁਕਾਵਟ ਹੋਣ ’ਤੇ ਇਹ ਸਮੱਸਿਆ ਖਡ਼੍ਹੀ ਹੁੰਦੀ ਹੈ। ਅਮਰੀਕਾ ਦੇ ਹਾਵਰਡ ਟੀਐੱਚ ਚੇਨ ਸਕੂਲ ਆਫ ਪਬਲਿਕ ਹੈਲਥ ਦੀ ਖੋਜਕਰਤਾ ਮੇਗੂ ਬਡੇਨ ਨੇ ਕਿਹਾ ਕਿ ਕਈ ਅਧਿਐਨਾਂ ਤੋਂ ਇਹ ਪਹਿਲੇ ਹੀ ਜ਼ਾਹਿਰ ਹੋ ਚੁੱਕਾ ਹੈ ਕਿ ਫਲਾਂ ਅਤੇ ਸਬਜ਼ੀਆਂ ਨਾਲ ਭਰਪੂਰ ਭੋਜਣ ਖਾਣ ਨਾਲ ਦਿਲ ਦੇ ਰੋਗ ਅਤੇ ਸ਼ੂਗਰ ਸਮੇਤ ਕਈ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਸਕਦਾ ਹੈ। ਅਸੀਂ ਇਹ ਜਾਣਨਾ ਚਾਹੁੰਦੇ ਸੀ ਕਿ ਕੀ ਇਸ ਤਰ੍ਹਾਂ ਦੇ ਪੌਸ਼ਟਿਕ ਭੋਜਨ ਅਤੇ ਸਟ੍ਰੋਕ ਦੇ ਖ਼ਤਰੇ ਵਿਚ ਕਮੀ ਵਿਚਕਾਰ ਕੋਈ ਸਬੰਧ ਹੈ। ਇਸ ਅਧਿਐਨ ਵਿਚ 2,09,508 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਕੋਈ ਵੀ ਅਧਿਐਨ ਦੇ ਸ਼ੁਰੂ ਵਿਚ ਦਿਲ ਦੇ ਰੋਗ ਜਾਂ ਕੈਂਸਰ ਤੋਂ ਪੀਡ਼ਤ ਨਹੀਂ ਸੀ। ਇਨ੍ਹਾਂ ’ਤੇ 25 ਸਾਲ ਤੋਂ ਜ਼ਿਆਦਾ ਸਮੇਂ ਤਕ ਗ਼ੌਰ ਕੀਤਾ ਗਿਆ ਸੀ। ਇਨ੍ਹਾਂ ਤੋਂ ਹਰ ਦੋ ਤੋਂ ਚਾਰ ਸਾਲ ’ਤੇ ਇਕ ਪ੍ਰਸ਼ਨਾਵਲੀ ਭਰਵਾਈ ਗਈ ਸੀ। ਇਸ ਵਿਚ ਖਾਣਪੀਣ ਸਬੰਧੀ ਸਵਾਲ ਸਨ।

Related posts

Health Tips: ਸਵੇਰੇ ਨਾਸ਼ਤੇ ‘ਚ ਖਾਓ ਦਹੀਂ ਤੇ ਖੰਡ, ਜਾਣੋ ਕੀ ਹਨ ਫਾਇਦੇ?

On Punjab

Sugar Side Effects : ਜ਼ਿਆਦਾ ਮਿੱਠਾ ਖਾਣ ਕਰਕੇ ਸਰੀਰ ‘ਤੇ ਦਿਖਾਈ ਦਿੰਦੇ ਹਨ ਅਜਿਹੇ 8 ਮਾੜੇ ਪ੍ਰਭਾਵ

On Punjab

ਕੌਫ਼ੀ ‘ਚ ਇਸ ਚੀਜ਼ ਨੂੰ ਮਿਲਾਉਣ ਨਾਲ ਘਟੇਗਾ ਵਜ਼ਨ

On Punjab