77.61 F
New York, US
August 6, 2025
PreetNama
ਫਿਲਮ-ਸੰਸਾਰ/Filmy

ਸਟਾਰ ਕਿਡਜ਼ ‘ਤੇ ਫਿਰ ਭੜਕੀ ਕੰਗਨਾ, #Boycott_kangana ਦਾ ਦਿੱਤਾ ਠੋਕਵਾਂ ਜਵਾਬ

ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੰਦਰ ਸਟਾਰ ਕਿੱਡਜ਼ ਨੂੰ ਲੈ ਕੇ ਇਨ੍ਹਾਂ ਗੁੱਸਾ ਹੈ, ਕਿ ਉਸ ਨੇ ਸਟਾਰ ਕਿੱਡਜ਼ ਨੂੰ ਹੁਣ ਵਾਇਰਸ ਤੱਕ ਕਿਹਾ ਦਿੱਤਾ। ਦਰਅਸਲ ਟਵਿੱਟਰ ਤੇ #Boycott_ kangana ਟ੍ਰੈਂਡ ਕਰ ਰਿਹਾ ਹੈ ਜਿਸ ਦਾ ਜਵਾਬ ਦਿੰਦੇ ਹੋਏ ਕੰਗਨਾ ਨੇ ਸੋਸ਼ਲ ਮੀਡੀਆ ਤੇ ਲਿਖਿਆ, #Boycott trend ਕਰਨ ਨਾਲ ਉਸ ਨੂੰ ਡਰ ਨਹੀਂ ਲੱਗਦਾ, ਜਾ ਕੇ ਕੁਝ ਹੋਰ ਟ੍ਰਾਈ ਕਰੋ।

ਇਸ ਦੇ ਨਾਲ ਹੀ ਕੰਗਨਾ ਨੇ ਰਣਬੀਰ ਕਪੂਰ, ਵਰੁਣ ਧਵਨ, ਆਲੀਆ ਭੱਟ ਤੇ ਕਰਨ ਜੌਹਰ ਦੀ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਵਾਇਰਸ ਲਿਖਿਆ ਸੀ। ਦੂਜੇ ਪਾਸੇ ਉਸ ਨੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਉਸ ‘ਤੇ ਸੈਨੇਟਾਇਜ਼ਰ ਲਿਖਿਆ ਹੈ ਪਰ ਕੁਝ ਯੂਜ਼ਰਸ ਕੰਗਨਾ ਨੂੰ ਵੀ ਬਾਈਕਾਟ ਕਰਨ ਦੀ ਗੱਲ ਕਰ ਰਹੇ ਹਨ।
ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਕੰਗਨਾ ਨੇ ਲਗਾਤਾਰ ਸਟਾਰ ਕਿੱਡਜ਼ ਤੇ ਨੈਪੋਟਿਜ਼ਮ ਤੇ ਤਨਜ਼ ਕੱਸਿਆ ਹੈ। ਕੰਗਨਾ ਨੇ ਆਪਣੀ ਵੀਡੀਓ ਵਿੱਚ ਇਹ ਵੀ ਕਿਹਾ ਸੀ ਕੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਖ਼ੁਦਕੁਸ਼ੀ ਨਹੀਂ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਹੈ। ਇਸ ਦਾ ਸਿੱਧਾ ਨਿਸ਼ਾਨਾ ਨੈਪੋਟਿਜ਼ਮ ਤੇ ਸਟਾਰ ਕਿੱਡਜ਼ ਨੂੰ ਬਣਾਇਆ ਗਿਆ।ਇਸ ਤੋਂ ਬਾਅਦ ਸੁਸ਼ਾਂਤ ਦੇ ਫੈਨਸ ਨੇ ਨੈਪੋਟਿਜ਼ਮ ਨੂੰ ਬਾਈਕਾਟ ਕਰਨ ਦੀ ਡਿਬੇਟ ਸ਼ੁਰੂ ਕਰ ਦਿੱਤੀ ਜਿਸ ਕਰਕੇ ਹੁਣ ਸਲਮਾਨ ਖ਼ਾਨ ਦਾ ਸ਼ੋਅ ਬਿੱਗ ਬੌਸ ਸੁਸ਼ਾਂਤ ਦੇ ਫੈਨਸ ਦੇ ਨਿਸ਼ਾਨੇ ਤੇ ਹੈ।

Related posts

ਕੈਨੇਡਾ ਤੋਂ ਪਰਤਦਿਆਂ ਹੀ ਰੱਬ ਦੇ ਰੰਗ ‘ਚ ਰੰਗੇ ਗੁਰਦਾਸ ਮਾਨ

On Punjab

ਬੇਹੱਦ ਖਾਸ ਅੰਦਾਜ਼ ‘ਚ ਸਲਮਾਨ ਨੇ ਕੀਤਾ ਕੈਟਰੀਨ ਨੂੰ ਬਰਥਡੇ ਵਿਸ਼, ਸ਼ੇਅਰ ਕੀਤੀ ਫੋਟੋ

On Punjab

Box Office : ‘ਬ੍ਰਹਮਾਸਤਰ’ ਨੂੰ 200 ਕਰੋੜ ਦਾ ਅੰਕੜਾ ਪਾਰ ਕਰਨ ਲਈ ਲੱਗੇ10 ਦਿਨ… ਇਹ ਫਿਲਮਾਂ ਹਨ ਸਭ ਤੋਂ ਹੌਲੀ ਤੇ ਤੇਜ਼

On Punjab