60.03 F
New York, US
April 30, 2024
PreetNama
ਖੇਡ-ਜਗਤ/Sports News

ਸਚਿਨ ਤੇਂਦੁਲਕਰ ਨੇ ਵੀਡੀਓ ਰਾਹੀਂ ਟਵਿੱਟਰ ‘ਤੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਕੀਤੀ ਅਪੀਲ

coronavirus sachin tendulkar appeals: ਕੋਰੋਨਾ ਦਾ ਪ੍ਰਕੋਪ ਪੂਰੇ ਵਿਸ਼ਵ ਦੇ ਨਾਲ-ਨਾਲ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਅਜਿਹੀ ਸਥਿਤੀ ਵਿੱਚ ਦੇਸ਼ ‘ਚ ਹੁਣ ਤੱਕ ਤਕਰੀਬਨ 150 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਥੇ ਤਿੰਨ ਲੋਕਾਂ ਦੀ ਮੌਤ ਵੀ ਹੋਈ ਹੈ। ਸਰਕਾਰ ਨੇ ਜਿੱਥੇ ਲੋਕਾਂ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ, ਉਥੇ ਦੂਜੇ ਪਾਸੇ ਬਾਲੀਵੁੱਡ ਦੇ ਨਾਲ-ਨਾਲ ਖਿਡਾਰੀ ਅਤੇ ਹੋਰ ਐਥਲੀਟ ਵੀ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ ਜਿੱਥੇ ਉਹ ਲੋਕਾਂ ਨੂੰ ਦੱਸ ਰਹੇ ਹਨ ਕਿ ਕੋਰੋਨਾ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਅਤੇ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਇਸ ਵੀਡੀਓ ਨੂੰ ਟਵਿੱਟਰ ‘ਤੇ ਪਾਉਂਦੇ ਹੋਏ ਸਚਿਨ ਨੇ ਲਿਖਿਆ ਕਿ, “ਇੱਕ ਨਾਗਰਿਕ ਹੋਣ ਦੇ ਨਾਤੇ ਸਾਡੀਆਂ ਕੁੱਝ ਜ਼ਿੰਮੇਵਾਰੀਆਂ ਹਨ। ਅਸੀਂ ਕੁੱਝ ਸੌਖੇ ਕਦਮਾਂ ਦੀ ਪਾਲਣਾ ਕਰਕੇ ਕੋਰੋਨਾ ਵਾਇਰਸ (COVID-19) ਨੂੰ ਦੂਰ ਰੱਖ ਸਕਦੇ ਹਾਂ। ਮੈਂ ਤੁਹਾਨੂੰ ਮੁੱਢਲੀਆਂ ਗੱਲਾਂ ਦਾ ਧਿਆਨ ਰੱਖਣ ਦੀ ਬੇਨਤੀ ਕਰਦਾ ਹਾਂ ਤਾਂ ਜੋ ਅਸੀਂ ਸਾਰੇ ਸੁਰੱਖਿਅਤ ਰਹਿ ਸਕੀਏ।”# IndiaFightsCorona

ਸਚਿਨ ਤੇਂਦੁਲਕਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਉ ਅਤੇ ਘਰ ਤੋਂ ਵੀ ਬਾਹਰ ਨਾ ਜਾਉ। ਅਜਿਹੀ ਸਥਿਤੀ ਵਿੱਚ ਸਚਿਨ ਨੇ ਬਿਮਾਰ ਲੋਕਾਂ ਨੂੰ ਅਪੀਲ ਵੀ ਕੀਤੀ ਅਤੇ ਕਿਹਾ ਕਿ ਤੁਸੀਂ ਜਿੰਨੀ ਜਲਦੀ ਹੋ ਸਕੇ ਡਾਕਟਰ ਕੋਲ ਜਾਓ। ਸਚਿਨ ਨੇ ਆਪਣੀ ਵੀਡੀਓ ਦੇ ਤਹਿਤ ਹੈਲਪਲਾਈਨ ਨੰਬਰ ਅਤੇ ਵੈੱਬਸਾਈਟ ਦੀ ਜਾਣਕਾਰੀ ਵੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਕਾਰਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਕੇ ਐਲ ਰਾਹੁਲ, ਸ਼੍ਰੇਅਸ ਅਈਅਰ ਵਰਗੇ ਖਿਡਾਰੀ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਲੋੜੀਂਦੇ ਸੰਦੇਸ਼ ਦੇ ਚੁੱਕੇ ਹਨ। ਇਸ ਦੇ ਨਾਲ ਹੀ ਸਚਿਨ ਵੀ ਇਸ ਵਿੱਚ ਸ਼ਾਮਿਲ ਹੋ ਗਏ ਹਨ। ਇਸ ਤੋਂ ਪਹਿਲਾਂ ਵੀ ਸਚਿਨ ਤੇਂਦੁਲਕਰ ਨੇ ਮੰਗਲਵਾਰ ਨੂੰ ਇੱਕ ਵੀਡੀਓ ਜਾਰੀ ਕੀਤਾ ਸੀ। ਸਚਿਨ ਦੇ ਇਸ ਵੀਡੀਓ ਵਿੱਚ ਕੁੱਝ ਸਧਾਰਣ ਉਪਚਾਰ ਦੱਸੇ ਗਏ ਹਨ, ਤਾਂ ਜੋ ਤੁਸੀਂ ਇਸ ਖਤਰਨਾਕ ਵਾਇਰਸ ਨੂੰ ਆਪਣੇ ਤੱਕ ਆਉਣ ਤੋਂ ਰੋਕ ਸਕੋ।

Related posts

3 ਮਾਰਚ ਨੂੰ ਏਸ਼ੀਆ ਕੱਪ ਦੇ ਸਥਾਨ ‘ਤੇ ACC ਲਵੇਗੀ ਫੈਸਲਾ: ਪੀ.ਸੀ.ਬੀ

On Punjab

ਦਾਨੀ ਓਲਮੋ ਨੇ ਲਿਪਜਿਗ ਦੀ ਟੀਮ ਨੂੰ ਦਿਵਾਈ ਜਿੱਤ, ਸਟੁਟਗਾਰਟ ਨੂੰ 1-0 ਨਾਲ ਦਿੱਤੀ ਮਾਤ

On Punjab

ਆਸਟ੍ਰੇਲੀਅਨ ਓਪਨ: ਸਖ਼ਤ ਨਿਯਮਾਂ ਦੇ ਪੱਖ ‘ਚ ਹਨ ਨਡਾਲ ਤੇ ਸੇਰੇਨਾ

On Punjab