PreetNama
ਸਿਹਤ/Health

ਸਕਿਨ ਦੇ ਰੋਗਾਂ ਲਈ ਫ਼ਾਇਦੇਮੰਦ ਹੁੰਦੀ ਹੈ ‘ਗੁਲਕੰਦ’ !

Gulkand Health benefits: ਆਮ ਤੌਰ ਉੱਤੇ ਭੋਜਨ ਦਾ ਸਵਾਦ ਵਧਾਉਣ ਲਈ ਵਰਤਿਆ ਜਾਣ ਵਾਲਾ ਗੁਲਕੰਦ ਮਹਿਲਾਵਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਆਯੁਰਵੈਦ ਵਿੱਚ ਪਿੱਤ ਦੋਸ਼ ਕਾਰਨ ਪੈਦਾ ਹੋਣ ਵਾਲੀਆਂ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਗੁਲਕੰਦ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਗੁਲਕੰਦ ਵਿੱਚ ਮੌਜੂਦ ਕਈ ਗੁਣਾਂ ਕਾਰਨ ਵਿਅਕਤੀ ਨੂੰ ਸੁਸਤੀ, ਖੁੱਜਲੀ, ਸਰੀਰ ਦਾ ਦਰਦ, ਥਕਾਨ ਦੇ ਨਾਲ-ਨਾਲ ਜਲਨ ਕਾਰਨ ਪੈਦਾ ਹੋਣ ਵਾਲੀ ਬਿਮਾਰੀਆਂ ਵਿੱਚ ਰਾਹਤ ਮਿਲਦੀ ਹੈ। ਇੰਨਾ ਹੀ ਨਹੀਂ ਗੁਲਕੰਦ ਦੀ ਵਰਤੋਂ ਕਰਨ ਨਾਲ ਮਹਿਲਾਵਾਂ ਨੂੰ ਸਿਹਤ ਨਾਲ ਜੁੜੀਆਂ ਆਪਣੀਆਂ ਵੱਡੀਆਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ।
ਪੇਟ ਲਈ ਹੁੰਦੀ ਹੈ ਫ਼ਾਇਦੇਮੰਦ: ਗੁਲਕੰਦ ਦਾ ਸੇਵਨ ਕਰਨ ਵਾਲ ਪੇਟ ਵਿੱਚ ਤੇਜਾਬੀ ਪੈਦਾ ਨਹੀਂ ਹੁੰਦੀ। ਇਹ ਪੇਟ ਦੀ ਗਰਮੀ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਕਰਨ ਨਾਲ ਆਂਤੜੀਆਂ ਦੇ ਅਲਸਰ ਅਤੇ ਸੋਜ ਵਿੱਚ ਵੀ ਰਾਹਤ ਮਿਲਦੀ ਹੈ। ਇਹ ਅੰਤੜੀਆਂ ਦਾ ਇਲਾਜ ਕਰਦਾ ਹੈ ਅਤੇ ਲੀਵਰ ਨੂੰ ਮਜ਼ਬੂਤ ਕਰਦਾ ਹੈ। ਇਹ ਭੁੱਖ ਅਤੇ ਪਾਚਨ ਵਿੱਚ ਸੁਧਾਰ ਕਰਦਾ ਹੈ।

ਸਕਿਨ ਲਈ ਲਾਹੇਵੰਦ: ਗੁਲਕੰਦ ਦਾ ਸੇਵਨ ਕਰਨ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਦਾਗ਼ ਥੱਬੇ ਦੂਰ ਹੁੰਦੇ ਹਨ। ਚਿਹਰੇ ਦੀ ਸੋਜ ਅਤੇ ਅੱਖਾਂ ਦੀ ਲਾਲੀ ਨੂੰ ਘੱਟ ਕਰਕੇ ਮੂੰਹ ਦੇ ਛਾਲਿਆਂ ਦਾ ਵੀ ਇਲਾਜ ਕਰਦਾ ਹੈ।

ਪੀਰੀਅਡਸ ਦੌਰਾਨ ਗੁਣਕਾਰੀ: ਪੀਰੀਅਡਸ ਦੌਰਾਨ ਮਹਿਲਾਵਾਂ ਨੂੰ ਹੋਣ ਵਾਲੀ ਜ਼ਿਆਦਾ ਬਲੀਡਿੰਗ ਅਤੇ ਲੂਕੋਰੀਆ ਵਰਗੀ ਪ੍ਰੇਸ਼ਾਨੀ ਦਾ ਵੀ ਇਲਾਜ ਕਰਦਾ ਹੈ। ਰੋਜ਼ਾਨਾ ਇੱਕ ਚੱਮਚ ਗੁਲਕੰਦ ਦਾ ਸੇਵਨ ਕਰਨ ਨਾਲ ਤੁਹਾਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਮੁਕਤੀ ਮਿਲ ਸਕਦੀ ਹੈ।

ਗੁਲਕੰਦ ਲੈਣ ਦਾ ਤਰੀਕਾ: ਇਸ ਦਾ ਲਾਭ ਲੈਣ ਲਈ ਸਿਰਫ਼ 2 ਦਿਨਾਂ ਵਿੱਚ ਇਕ ਵਾਰ ਇਸ ਦਾ ਇੱਕ ਚੱਮਚ ਲਓ। ਤੁਸੀਂ ਇਸ ਨੂੰ ਲੱਸੀ, ਜੂਸ, ਮਿਲਕ ਸ਼ੇਕ, ਆਈਸ ਕਰੀਮ ਜਾਂ ਗੁਲਾਬ ਦੀ ਚਾਹ ਵਿੱਚ ਮਿਲਾ ਕੇ ਲੈ ਸਕਦੇ ਹੋ।

Related posts

ਸੈਂਸਰ ਅੱਧੇ ਘੰਟੇ ‘ਚ ਕਰੇਗਾ ਹਾਰਟ ਅਟੈਕ ਦੀ ਪਛਾਣ, ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਹੀ ਮਰੀਜ਼ ਨੂੰ ਕਰੇਗਾ ਸਾਵਧਾਨ

On Punjab

ਅੱਖਾਂ ਦੀ ਰੋਸ਼ਨੀ ਨੂੰ ਕਰਨਾ ਹੈ ਤੇਜ਼ ਤਾਂ ਖਾਓ ਹਰੀ ਮਿਰਚ !

On Punjab

ਜਾਣੋ ਕੀ ਹੁੰਦਾ ਹੈ ਟਿਸ਼ੂ ਕੈਂਸਰ, ਜਿਸ ਨਾਲ ਹੋਈ ਸੀ ਅਰੁਣ ਜੇਤਲੀ ਦੀ ਮੌਤ

On Punjab