PreetNama
ਖੇਡ-ਜਗਤ/Sports News

ਸ਼ੋਇਬ ਅਖਤਰ ਨੇ ਪਾਕਿਸਤਾਨ ‘ਚ ਹਿੰਦੂ ਲੜਕੀ ਦੀ ਹੱਤਿਆ ‘ਤੇ ਮੰਗਿਆ ਇਨਸਾਫ਼

ਪਾਕਿਸਤਾਨ: ਪਾਕਿਸਤਾਨ ਵਿੱਚ ਘੱਟ ਗਿਣਤੀ ਵਾਲੇ ਲੋਕਾਂ ਨਾਲ ਹਿੰਸਾ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ । ਅਜਿਹਾ ਹੀ ਇੱਕ ਮਾਮਲਾ ਪਾਕਿਸਤਾਨ ਦੇ ਸਿੰਧ ਪ੍ਰਾਂਤ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੇ ਦਿਨ ਮੈਡੀਕਲ ਦੀ ਇਕ ਹਿੰਦੂ ਵਿਦਿਆਰਥਣ ਦੇ ਕਤਲ ਦੀ ਖ਼ਬਰ ਸਾਹਮਣੇ ਆਈ ਸੀ । ਹਿੰਦੂ ਲੜਕੀ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੇ ਲੋਕਾਂ ਵਿੱਚ ਕਾਫੀ ਗੁੱਸਾ ਦੇਖਿਆ ਜਾ ਰਿਹਾ ਹੈ । ਦਰਅਸਲ, ਇਸ ਮ੍ਰਿਤਕ ਲੜਕੀ ਦਾ ਨਾਂ ਨਮ੍ਰਿਤਾ ਕੁਮਾਰੀ ਹੈ, ਜੋ ਡੈਂਟਲ ਕਾਲਜ ਦੀ ਬੀ.ਡੀ.ਐੱਸ. ਆਖਰੀ ਸਮੈਸਟਰ ਦੀ ਵਿਦਿਆਰਥਣ ਸੀ । ਬੀਤੇ ਦਿਨ ਨਮ੍ਰਿਤਾ ਦੀ ਲਾਸ਼ ਉਸਦੇ ਹੋਸਟਲ ਵਿੱਚ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀ । ਇਸ ਮਾਮਲੇ ਵਿੱਚ ਲੜਕੀ ਦੇ ਪਰਿਵਾਰ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਸਨੂੰ ਧਰਮ ਬਦਲਣ ਲਈ ਮਜਬੂਰ ਕੀਤਾ ਗਿਆ ਤੇ ਜਦੋਂ ਉਹ ਨਹੀਂ ਮੰਨੀ ਤਾਂ ਉਸਦੀ ਹੱਤਿਆ ਕਰ ਦਿੱਤੀ ਗਈ । ਦੱਸ ਦੇਈਏ ਕਿ ਨਮ੍ਰਿਤਾ ਦੀ ਮੌਤ ਨੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਇਬ ਅਖਤਰ ਨੂੰ ਹਿਲਾ ਕੇ ਰੱਖ ਦਿੱਤਾ. ਹਿੰਦੂ ਲੜਕੀ ਦੀ ਪਾਕਿਸਤਾਨ ਵਿੱਚ ਹੱਤਿਆ ‘ਤੇ ਉਨ੍ਹਾਂ ਨੇ ਟਵੀਟ ਕਰ ਉਸ ਲੜਕੀ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਹੈ ।ਸ਼ੋਇਬ ਅਖਤਰ ਨੇ ਆਪਣੇ ਤਵਵੇਟ ਵਿੱਚ ਹਿੰਦੂ ਲੜਕੀ ਲਈ ਇਨਸਾਫ ਦੀ ਮੰਗ ਕਰਦਿਆਂ ਲਿਖਿਆ ਕਿ ਮਾਸੂਮ ਲੜਕੀ ਨਮ੍ਰਿਤਾ ਕੁਮਾਰੀ ਦੀ ਸ਼ੱਕੀ ਮੌਤ ਦੇ ਬਾਰੇ ਵਿੱਚ ਪੜ੍ਹ ਕੇ ਬੇਹੱਦ ਦੁੱਖ ਹੋਇਆ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਸ ਨੂੰ ਇਨਸਾਫ ਮਿਲੇਗਾ ਅਤੇ ਇਸ ਮਾਮਲੇ ਵਿੱਚ ਦੋਸ਼ੀ ਜਲਦੀ ਹੀ ਫੜੇ ਜਾਣਗੇ । ਉਨ੍ਹਾਂ ਲਿਖਿਆ ਕਿ ਉਨ੍ਹਾਂ ਦਾ ਦਿਲ ਹਰ ਪਾਕਿਸਤਾਨੀ ਲਈ ਧੜਕਦਾ ਹੈ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ।ਦੱਸ ਦੇਈਏ ਕਿ ਨਮਰਤਾ ਦੀ ਲਾਸ਼ ਹੋਸਟਲ ਦੇ ਕਮਰੇ ‘ਚ ਚਾਰਪਾਈ ‘ਤੇ ਪਈ ਮਿਲੀ ਅਤੇ ਉਸ ਦੇ ਗਲੇ ‘ਚ ਰੱਸੀ ਲਪੇਟੀ ਹੋਈ ਸੀ । ਸਵੇਰੇ ਜਦੋਂ ਨਮ੍ਰਿਤਾ ਦੀਆਂ ਦੋਸਤ ਉਸ ਨੂੰ ਬੁਲਾਉਣ ਆਈਆਂ ਤਾ ਦਰਵਾਜ਼ਾ ਅੰਦਰੋਂ ਬੰਦ ਸੀ । ਉਨ੍ਹਾਂ ਨੇ ਨਮ੍ਰਿਤਾ ਨੂੰ ਅਵਾਜ਼ਾਂ ਵੀ ਮਾਰੀਆਂ ਅਤੇ ਦਰਵਾਜ਼ਾ ਵੀ ਖੜਕਾਇਆ, ਪਰ ਅੰਦਰੋਂ ਕੋਈ ਜਵਾਬ ਨਾ ਆਉਣ ‘ਤੇ ਉਸ ਦੀਆਂ ਦੋਸਤਾਂ ਨੂੰ ਫ਼ਿਕਰ ਹੋਣ ਲੱਗੀ । ਉਨ੍ਹਾਂ ਨੇ ਪਹਿਲਾਂ ਹੋਸਟਲ ਵਾਰਡਨ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਫ਼ਿਰ ਇਸ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ । ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਮਰੇ ‘ਚੋਂ ਬਾਹਰ ਕੱਢਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਸੀ ।

Related posts

Bahrain Grand Prix ਵਿਚ ਵੱਡਾ ਹਾਦਸਾ, ਕਾਰ ਨੂੰ ਅੱਗ ਲੱਗਗ, ਮਸਾ ਬਚਿਆ ਡਰਾਈਵਰ

On Punjab

3 ਮਹੀਨਿਆਂ ਬਾਅਦ ਜਰਮਨੀ ਤੋਂ ਭਾਰਤ ਪਰਤੇ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ

On Punjab

WTA Finals 2022 : ਕੈਰੋਲੀਨ ਗਾਰਸੀਆ ਨੇ ਆਰਿਅਨਾ ਸਬਾਲੇਂਕਾ ਨੂੰ ਹਰਾ ਕੇ ਟਰਾਫੀ ਕੀਤੀ ਆਪਣੇ ਨਾਂ

On Punjab