PreetNama
ਸਿਹਤ/Health

ਸ਼ੂਗਰ ਨੂੰ ਕੰਟਰੋਲ ਕਰਦੇ ਹਨ ਨਿੰਮ ਦੇ ਪੱਤੇ

neem leaves benefits: ਨਵੀਂ ਦਿੱਲੀ : ਪੁਰਾਣੇ ਲੋਕ ਅੱਜ ਵਾਂਗ ਟੂਥਪੇਸਟ ਜਾਂ ਬੁਰਸ਼ ਦੀ ਵਰਤੋਂ ਨਹੀਂ ਕਰਦੇ ਸਨ। ਉਹ ਸਿਰਫ਼ ਰੁੱਖਾਂ ਦੀਆਂ ਟਾਹਣੀਆਂ ਦੀ ਹੀ ਵਰਤੋਂ ਕਰਦੇ ਸਨ ਜਿਸਨੂੰ ਅਸੀਂ ਦਾਤਣ ਦੇ ਨਾਂ ਨਾਲ ਜਾਣਦੇ ਹਾਂ। ਨਿੰਮ ਦੀ ਦਾਤਣ ਦੇ ਨਾਲ ਉਸ ਦੇ ਪੱਤੇ ਵੀ ਬਹੁਤ ਕੰਮ ਦੇ ਹੁੰਦੇ ਹਨ।  ਨਿੰਮ ਦੇ ਪੱਤੇ ਬਹੁਤ ਹੀ ਗੁਣਕਾਰੀ ਹੁੰਦੇ ਹਨ। ਇਹ ਸਵਾਦ‘ਚ ਕੌੜੇ ਜ਼ਰੂਰ ਹੁੰਦੇ ਹਨ ਪਰ ਸਾਡੀ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ। ਦੱਸ ਦੇਈਏ ਕਿ ਰੋਜਾਨਾ ਸਵੇਰੇ ਨਿੰਮ ਦੇ ਪੱਤਿਆਂ ਨੂੰ ਚਬਾਉਣ ਨਾਲ ਸਾਡੀ ਚਮੜੀ ਨਾਲ ਸਬੰਧਤ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਨਿੰਮ ਦੇ ਪੱਤਿਆਂ ਦੀ ਵਰਤੋਂ ਨਾਲ ਸਾਡੀਆਂ ਕਈ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ। ਵਾਲਾਂ ‘ਚ ਸਿਕਰੀ ਨੂੰ ਵੀ ਨਿੰਮ ਦੇ ਪੱਤਿਆਂ ਨਾਲ ਖਤਮ ਕੀਤਾ ਜਾ ਸਕਦਾ ਹੈ। ਨਿੰਮ ਦੇ ਪੱਤਿਆਂ ‘ਚ ਫੰਗਸਰੋਧੀ ਅਤੇ ਜੀਵਾਣੁਰੋਧੀ ਗੁਣ ਮੌਜੂਦ ਹੁੰਦੇ ਹਨ। ਇਹ ਸਿਕਰੀ ਦੇ ਉਪਚਾਰ ਅਤੇ ਸਿਰ ਦੀ ਚਮੜੀ ਨੂੰ ਠੀਕ ਰੱਖਣ ‘ਚ ਕਾਫੀ ਮਦਦ ਕਰਦੇ ਹਨ। ਨਿੰਮ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਵਰਤੋਂ ਕਰਨ ਨਾਲ ਸਿਕਰੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਂਦਾ ਹੈ।

* ਨਿੰਮ ਦੇ ਪੱਤੇ ਪੇਟ ਦੇ ਕੀੜਿਆਂ ਨੂੰ ਵੀ ਮਾਰਣ ਦਾ ਕੰਮ ਕਰਦੇ ਹਨ। ਖਾਲੀ ਪੇਟ ਨਿੰਮ ਦੇ ਪੱਤਿਆਂ ਨੂੰ ਚਬਾਉਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।ਨਿੰਮ ਨੂੰ ਪਾਣੀ ‘ਚ ਉਬਾਲ ਕੇ ਉਸ ਨਾਲ ਮੂੰਹ ਧੋਣ ਨਾਲ ਚਿਹਰੇ ਦੀ ਚਮੜੀ ਨੂੰ ਰੋਗਮੁਕਤ ਕਰਦੀ ਹੈ। ਇਸ ਤੋਂ ਇਲਾਵਾ ਚਿਹਰੇ ‘ਤੇ ਨਿਕਲੇ ਦਾਣਿਆਂ ਦਾ ਵੀ ਸਫਾਇਆ ਕਰਦੀ ਹੈ।

* ਅਸੀਂ ਸਵੇਰੇ ਖਾਲੀ ਪੇਟ 10 ਕੁ ਪੱਤਿਆਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਪਾਣੀ ਨੂੰ ਪੀ ਸਕਦੇ ਹਾਂ ਜਿਸ ਨਾਲ ਸਾਡਾ ਪੇਟ ਸਾਫ਼ ਹੋ ਜਾਂਦਾ ਹੈ ਅਤੇ ਕਈ ਤਰ੍ਹਾਂ ਦੇ ਹੋਰ ਲਾਭ ਵੀ ਪ੍ਰਾਪਤ ਹੁੰਦੇ ਹਨ।

* ਨਿੰਮ ਡਾਇਬਿਟੀਜ਼ ਰੋਗੀਆਂ ਲਈ ਫਾਇਦੇਮੰਦ ਹੁੰਦੇ ਹਨ। ਇਹ ਸ਼ੂਗਰ ਨੂੰ ਕੰਟਰੋਲ ‘ਚ ਕਰਦਾ ਹੈ। ਨਿੰਮ ਦੇ ਪੱਤਿਆਂ ਨੂੰ ਖਾਣ ਨਾਲ ਡਾਇਬਿਟੀਜ਼ ਰੋਗੀਆਂ ਨੂੰ ਲਾਭ ਮਿਲਦਾ ਹੈ।

Related posts

Walking Benefits: ਤੰਦਰੁਸਤ ਤੇ ਸਿਹਤਮੰਦ ਸਰੀਰ ਅਤੇ ਤਣਾਅ ਮੁਕਤ ਜੀਵਨ ਲਈ ਰੋਜ਼ਾਨਾ ਕਰੋ ਸੈਰ

On Punjab

ਯਾਤਰਾ ਪਾਬੰਦੀ ਲਾਉਣ ‘ਤੇ ਭੜਕਿਆ ਦੱਖਣੀ ਅਫਰੀਕਾ, ਕਿਹਾ- ਸਾਨੂੰ ਨਵੇਂ ਵੇਰੀਐਂਟ ਦਾ ਜਲਦੀ ਪਤਾ ਲਾਉਣ ਦੀ ਮਿਲੀ ਸਜ਼ਾ

On Punjab

On Punjab