PreetNama
ਖਾਸ-ਖਬਰਾਂ/Important News

ਸ਼ਿਪ ‘ਚੋਂ ਤੇਲ ਲੀਕ ਮਾਮਲੇ ‘ਚ ਮੌਰੀਸ਼ਸ ‘ਚ ਭਾਰਤੀ ਕਪਤਾਨ ਗ੍ਰਿਫਤਾਰ

ਪੋਰਟ ਲੂਈਸ: ਮੌਰੀਸ਼ਸ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਪਾਨੀ ਮਾਲਕੀਅਤ ਵਾਲੇ ਜਹਾਜ਼ ਦੇ ਭਾਰਤੀ ਕਪਤਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਜਹਾਜ਼ ਮੌਰੀਸ਼ਸ ਦੇ ਸਮੁੰਦਰੀ ਕੰਢੇ ‘ਤੇ ਦੋ ਹਿੱਸਿਆਂ ਵਿੱਚ ਟੁੱਟ ਗਿਆ ਸੀ, ਜਿਸ ਕਾਰਨ ਹਜ਼ਾਰ ਟਨ ਤੇਲ ਦਾ ਲੀਕੇਜ਼ ਹੋਈ ਤੇ ਤੇਲ ਨੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ। ਸਮੁੰਦਰੀ ਜਹਾਜ਼ ਦੇ ਐਮਵੀ ਵਕਾਸੋ 25 ਜੁਲਾਈ ਨੂੰ ਇੱਥੇ ਪਹੁੰਚੇ ਸੀ ਤੇ ਲਗਪਗ ਹਫਤੇ ਬਾਅਦ ਤੇਲ ਲੀਕ ਹੋਣਾ ਸ਼ੁਰੂ ਹੋ ਗਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਕਿ ਸਿੰਗਾਪੁਰ ਤੋਂ ਬ੍ਰਾਜ਼ੀਲ ਜਾ ਰਿਹਾ ਸ਼ਿਪ ਆਖਰ ਮੌਰੀਸ਼ਸ਼ ਕਿਵੇਂ ਆਇਆ ਤੇ ਵਾਤਾਵਰਣ ਦੇ ਸੰਤੁਲਨ ਲਈ ਖ਼ਤਰਾ ਬਣ ਗਿਆ। ਬੁਲਾਰੇ ਇੰਸਪੈਕਟਰ ਸ਼ਿਵਾ ਕੁਥਨ ਨੇ ਦੱਸਿਆ, ‘ਅਸੀਂ ਜਹਾਜ਼ ਦੇ ਕਪਤਾਨ ਤੇ ਦੂਜੀ ਇਨ ਕਮਾਂਡ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੂੰ ਅਦਾਲਤ ਲਿਜਾਇਆ ਗਿਆ।
ਸਮੁੰਦਰੀ ਜਹਾਜ਼ ਦਾ ਕੈਪਟਨ ਭਾਰਤੀ ਮੂਲ ਦਾ ਨਾਗਰਿਕ ਹੈ ਤੇ ਇਸ ਦਾ ਡਿਪਟੀ (ਜੋ ਸ਼੍ਰੀਲੰਕਾ ਦਾ ਵਸਨੀਕ ਹੈ) ਸਮੁੰਦਰੀ ਪਾਈਕੇਸੀ ਤੇ ਸਮੁੰਦਰੀ ਕਾਨੂੰਨਾਂ ਦੀ ਉਲੰਘਣਾ ਦੇ ਤਹਿਤ ਦੋਸ਼ੀ ਪਾਇਆ ਗਿਆ ਹੈ ਤੇ ਉਸ ਨੂੰ ਮੁੜ 25 ਅਗਸਤ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਹਾਸਲ ਜਾਣਕਾਰੀ ਮੁਤਾਬਕ ਸਮੁੰਦਰੀ ਜਹਾਜ਼ ਵਿੱਚ ਤਕਰੀਬਨ 4000 ਟਨ ਬਾਲਣ ਸੀ, ਜਿਸ ਵਿੱਚੋਂ 1000 ਟਨ ਲੀਕ ਹੋ ਗਈ ਜਦਕਿ ਬਾਕੀ ਤਿੰਨ ਹਜ਼ਾਰ ਟਨ ਬਾਲਣ ਜਹਾਜ਼ ਵਿੱਚੋਂ ਬਾਹਰ ਕੱਢਿਆ ਗਿਆ। ਜਾਪਾਨ ਨੇ ਤੇਲ ਸਾਫ਼ ਕਰਨ ਦੀ ਮੁਹਿੰਮ ਲਈ ਆਪਣੀ ਛੇ ਲੋਕਾਂ ਦੀ ਟੀਮ ਨੂੰ ਮੌਰੀਸ਼ਸ ਭੇਜਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਆਪਣੇ ਸੱਤ ਮਾਹਿਰਾਂ ਦੀ ਇੱਕ ਹੋਰ ਟੀਮ ਭੇਜਣ ਦਾ ਐਲਾਨ ਕੀਤਾ ਹੈ।ਦਲ ਦੇ ਹੋਰ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।”

Related posts

ਚੰਡੀਗੜ੍ਹ ਦੇ ਇੰਜਨੀਅਰਿੰਗ ਵਿਭਾਗ ਵੱਲ ਨਿਗਮ ਦਾ ਕਰੋੜਾਂ ਦਾ ਟੈਕਸ ਬਕਾਇਆ

On Punjab

China Belt And Road Initiative : ਨੇਪਾਲ ਦੀ ਆਰਥਿਕਤਾ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ ਚੀਨ, ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਐਮਓਯੂ ਤੋਂ ਹੋਇਆ ਵੱਡਾ ਖੁਲਾਸਾ

On Punjab

ਸ਼ੁਭਾਂਸ਼ੂ ਸ਼ੁਕਲਾ ਨੇ ਪੁਲਾੜ ਸਟੇਸ਼ਨ ਤੱਕ ਸੁਰੱਖਿਅਤ ਯਾਤਰਾ ਯਕੀਨੀ ਬਣਾਉਣ ਲਈ ਇਸਰੋ ਦੇ ਯਤਨਾਂ ਨੂੰ ਸਰਾਹਿਆ

On Punjab