55.42 F
New York, US
October 27, 2026
PreetNama
ਖੇਡ-ਜਗਤ/Sports News

ਸ਼ਿਖਰ ਦੇ ਆਊਟ ਹੋਣ ਮਗਰੋਂ ਰਿਸ਼ਭ, ਰਹਾਣੇ ਤੇ ਰਾਇਡੂ ‘ਚੋਂ ਕਿਸ ਦੀ ਲੱਗੇਗੀ ਲਾਟਰੀ?

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਨੂੰ ਵਰਲਡ ਕੱਪ 2019 ‘ਚ ਵੱਡਾ ਝਟਕਾ ਲੱਗਿਆ ਹੈ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅੰਗੂਠੇ ਦੀ ਸੱਟ ਕਰਕੇ ਤਿੰਨ ਹਫਤੇ ਲਈ ਖੇਡ ਨਹੀਂ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਦੀ ਥਾਂ ਕਿਹੜੇ ਖਿਲਾੜੀ ਨੂੰ ਟੀਮ ‘ਚ ਥਾਂ ਮਿਲਦੀ ਹੈ, ਇਸ ਬਾਰੇ ਕਿਆਸ ਲਾਏ ਜਾ ਰਹੇ ਹਨ।

ਉਮੀਦ ਕੀਤੀ ਜਾ ਰਹੀ ਹੈ ਕਿ ਰਿਸ਼ਭ ਪੰਤ, ਸ਼ਰੇਅਸ ਅਈਅਰ, ਅੰਬਾਤੀ ਰਾਇਡੂ ਜਾਂ ਅਜਿੰਕੀਆ ਰਹਾਣੇ ਵਿੱਚੋਂ ਕੋਈ ਇੱਕ ਖਿਡਾਰੀ ਖਾਲੀ ਥਾਂ ਨੂੰ ਭਰ ਸਕਦਾ ਹੈ। ਰਹਾਣੇ ਕੋਲ ਓਪਨਿੰਗ ਕਰਨ ਦਾ ਤਜ਼ਰਬਾ ਵੀ ਹੈ। ਇਸ ਦੇ ਨਾਲ ਹੀ ਬੀਸੀਸੀਆਈ ਨੇ ਟੀਮ ਦੀ ਚੋਣ ਤੋਂ ਬਾਅਦ ਸਾਫ਼ ਕਰ ਦਿੱਤਾ ਸੀ ਕਿ ਪਹਿਲਾ ਸਟੈਂਡਬਾਈ ਪੰਤ ਤੇ ਦੂਜਾ ਸਟੈਂਡਬਾਈ ਰਾਇਡੂ ਹੈ

ਧਵਨ 13 ਜੂਨ ਨੂੰ ਨਿਊਜ਼ੀਲੈਂਡ, 16 ਜੂਨ ਪਾਕਿਸਤਾਨ, 22 ਜੂਨ ਅਫਗਾਨਿਸਤਾਨ, 27 ਜੂਨ ਵੈਸਟਇੰਡੀਜ਼, 30 ਜੂਨ ਇੰਗਲੈਂਡ ਤੇ ਦੋ ਜੁਲਾਈ ਬੰਗਲਾਦੇਸ਼ ਖਿਲਾਫ ਖੇਡੇ ਜਾਣ ਵਾਲੇ ਮੈਚਾਂ ਤੋਂ ਬਾਹਰ ਹਨ ਪਰ ਜੇਕਰ ਉਹ ਠੀਕ ਹੋ ਗਏ ਤਾਂ ਉਹ ਵਾਪਸੀ ਵੀ ਕਰ ਸਕਦੇ ਹਨ। ਇਸ ਦੇ ਨਾਲ ਹੀ 15 ਮੈਂਬਰੀ ਟੀਮ ‘ਚ ਕੇਐਲ ਰਾਹੁਲ ਤੇ ਦਿਨੇਸ਼ ਕਾਰਤਿਕ ਵਿੱਚੋਂ ਕੋਈ ਰੋਹਿਤ ਸ਼ਰਮਾ ਨਾਲ ਓਪਨਿੰਗ ਕਰ ਸਕਦਾ ਹੈ।

Related posts

ਵਰਲਡ ਕੱਪ ਮਗਰੋਂ ਕਈਆਂ ਦੀ ਛੁੱਟੀ! ਕ੍ਰਿਕਟ ਬੋਰਡ ਨੂੰ ਨਵੇਂ ਚਿਹਰੀਆਂ ਦੀ ਭਾਲ

On Punjab

ਸਾਢੇ 6 ਫੁੱਟ ਲੰਮੇ ਤੇ 140 ਕਿੱਲੋ ਵਜ਼ਨ ਵਾਲੇ ਕ੍ਰਿਕੇਟਰ ਨਾਲ ਹੋਏਗਾ ਟੀਮ ਇੰਡੀਆ ਦਾ ਸਾਹਮਣਾ

On Punjab

Australian Open 2022: ਨਡਾਲ ਕੁਆਰਟਰ ਫਾਈਨਲ ’ਚ, 21ਵੇਂ ਗ੍ਰੈਂਡਸਲੈਮ ਤੋਂ ਤਿੰਨ ਕਦਮ ਦੂਰ

On Punjab