PreetNama
ਖੇਡ-ਜਗਤ/Sports News

ਸ਼ਿਖਰ ਦੇ ਆਊਟ ਹੋਣ ਮਗਰੋਂ ਰਿਸ਼ਭ, ਰਹਾਣੇ ਤੇ ਰਾਇਡੂ ‘ਚੋਂ ਕਿਸ ਦੀ ਲੱਗੇਗੀ ਲਾਟਰੀ?

ਨਵੀਂ ਦਿੱਲੀਭਾਰਤੀ ਕ੍ਰਿਕਟ ਟੀਮ ਨੂੰ ਵਰਲਡ ਕੱਪ 2019 ‘ਚ ਵੱਡਾ ਝਟਕਾ ਲੱਗਿਆ ਹੈ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅੰਗੂਠੇ ਦੀ ਸੱਟ ਕਰਕੇ ਤਿੰਨ ਹਫਤੇ ਲਈ ਖੇਡ ਨਹੀਂ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਦੀ ਥਾਂ ਕਿਹੜੇ ਖਿਲਾੜੀ ਨੂੰ ਟੀਮ ‘ਚ ਥਾਂ ਮਿਲਦੀ ਹੈਇਸ ਬਾਰੇ ਕਿਆਸ ਲਾਏ ਜਾ ਰਹੇ ਹਨ।

ਉਮੀਦ ਕੀਤੀ ਜਾ ਰਹੀ ਹੈ ਕਿ ਰਿਸ਼ਭ ਪੰਤਸ਼ਰੇਅਸ ਅਈਅਰਅੰਬਾਤੀ ਰਾਇਡੂ ਜਾਂ ਅਜਿੰਕੀਆ ਰਹਾਣੇ ਵਿੱਚੋਂ ਕੋਈ ਇੱਕ ਖਿਡਾਰੀ ਖਾਲੀ ਥਾਂ ਨੂੰ ਭਰ ਸਕਦਾ ਹੈ। ਰਹਾਣੇ ਕੋਲ ਓਪਨਿੰਗ ਕਰਨ ਦਾ ਤਜ਼ਰਬਾ ਵੀ ਹੈ। ਇਸ ਦੇ ਨਾਲ ਹੀ ਬੀਸੀਸੀਆਈ ਨੇ ਟੀਮ ਦੀ ਚੋਣ ਤੋਂ ਬਾਅਦ ਸਾਫ਼ ਕਰ ਦਿੱਤਾ ਸੀ ਕਿ ਪਹਿਲਾ ਸਟੈਂਡਬਾਈ ਪੰਤ ਤੇ ਦੂਜਾ ਸਟੈਂਡਬਾਈ ਰਾਇਡੂ ਹੈ

ਧਵਨ 13 ਜੂਨ ਨੂੰ ਨਿਊਜ਼ੀਲੈਂਡ, 16 ਜੂਨ ਪਾਕਿਸਤਾਨ, 22 ਜੂਨ ਅਫਗਾਨਿਸਤਾਨ, 27 ਜੂਨ ਵੈਸਟਇੰਡੀਜ਼, 30 ਜੂਨ ਇੰਗਲੈਂਡ ਤੇ ਦੋ ਜੁਲਾਈ ਬੰਗਲਾਦੇਸ਼ ਖਿਲਾਫ ਖੇਡੇ ਜਾਣ ਵਾਲੇ ਮੈਚਾਂ ਤੋਂ ਬਾਹਰ ਹਨ ਪਰ ਜੇਕਰ ਉਹ ਠੀਕ ਹੋ ਗਏ ਤਾਂ ਉਹ ਵਾਪਸੀ ਵੀ ਕਰ ਸਕਦੇ ਹਨ। ਇਸ ਦੇ ਨਾਲ ਹੀ 15 ਮੈਂਬਰੀ ਟੀਮ ‘ਚ ਕੇਐਲ ਰਾਹੁਲ ਤੇ ਦਿਨੇਸ਼ ਕਾਰਤਿਕ ਵਿੱਚੋਂ ਕੋਈ ਰੋਹਿਤ ਸ਼ਰਮਾ ਨਾਲ ਓਪਨਿੰਗ ਕਰ ਸਕਦਾ ਹੈ।

Related posts

‘ਨੋ ਓਲੰਪਿਕ 2021’, ‘ਓਲੰਪਿਕ ਗਰੀਬਾਂ ਨੂੰ ਮਾਰਦਾ ਹੈ’ ਦੇ ਜਾਪਾਨ ‘ਚ ਲੱਗੇ ਨਾਅਰੇ

On Punjab

ICC Player of the Month Award ਦੇ ਨਾਮੀਨੇਸ਼ਨ ’ਚ ਆਇਆ ਇਸ ਭਾਰਤੀ ਦਾ ਨਾਂ

On Punjab

ਮੁੰਬਈ ਨੇ ਪੰਜਵੀਂ ਵਾਰ ਕੀਤਾ ਆਈਪੀਐਲ ਦਾ ਖਿਤਾਬ ਆਪਣੇ ਨਾਮ, ਦਰਜ ਕੀਤੀ ਸ਼ਾਨਦਾਰ ਜਿੱਤ

On Punjab