49.78 F
New York, US
April 27, 2026
PreetNama
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਵੱਡੀ ਖ਼ਬਰ : ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਦਾ ਐਲਾਨ

ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਰਨ ਸਬੰਧੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮੁੱਖ ਦਫਤਰ ਵਿਖੇ ਹੋਈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਜਦਕਿ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਣੇ ਰਹਿਣਗੇ।

ਗਿਆਨੀ ਰਘਬੀਰ ਸਿੰਘ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾਉਣਗੇ। ਜਥੇਦਾਰ ਸੁਲਤਾਨ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾਉਣਗੇ। ਗਿਆਨੀ ਸੁਲਤਾਨ ਸਿੰਘ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।

ਘੱਟ ਸਮੇਂ ਦੇ ਰਹਿੰਦਿਆਂ ਕਿਸੇ ਜਰੂਰੀ ਪੰਥਕ ਮਸਲੇ ‘ਤੇ ਤੁਰੰਤ ਮੀਟਿੰਗ ਸੱਦਣ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਪ੍ਰਧਾਨ ਐਡਵੋਕੇਟ ਧਾਮੀ ਨੇ ਇਹ ਇਕੱਤਰਤਾ ਸੱਦੀ ਹੈ। ਇਕੱਤਰਤਾ ਦਾ ਏਜੰਡਾ ਭਾਵੇਂ ਜਨਤਕ ਨਹੀਂ ਕੀਤਾ ਗਿਆ, ਇਥੋਂ ਤੱਕ ਕਿ ਕਿਸੇ ਵੀ ਅੰਤ੍ਰਿੰਗ ਕਮੇਟੀ ਜਾਂ ਦਫਤਰ ਦੇ ਅਧਿਕਾਰੀ ਨੂੰ ਵੀ ਇਸ ਮੀਟਿੰਗ ਵਿਚ ਵਿਚਾਰੇ ਜਾਣ ਵਾਲੇ ਮਾਮਲੇ ਦੀ ਭਿਣਕ ਨਹੀਂ ਸੀ, ਪਰ ਸ਼੍ਰੋਮਣੀ ਕਮੇਟੀ ਗਲਿਆਰੇ ਵਿਚ ਚਰਚਾਵਾਂ ਦਾ ਜੋਰ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲਗਾਤਾਰ ਵਿਵਾਦਾਂ ਵਿਚ ਘਿਰ ਰਹੇ ਹਨ। ਜਿਸ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਸਮੇਂ ਵਿਦੇਸ਼ੀ ਦੌਰੇ ‘ਤੇ ਹਨ, ਜੋ 17 ਜੂਨ ਨੂੰ ਵਾਪਸ ਪਰਤਣਗੇ। ਇਥੇ ਇਹ ਵੀ ਦਸਣਯੋਗ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਆਪ ਆਗੂ ਰਾਘਵ ਚੱਢਾ ਦੀ ਮੰਗਣੀ ਵਿਚ ਸ਼ਾਮਲ ਹੋਣ ਦੇ ਵਿਵਾਦ ਨੂੰ ਸ਼੍ਰੋਮਣੀ ਕਮੇਟੀ ਨੇ ਵਿਚਾਰ ਅਧੀਨ ਰੱਖਿਆ ਸੀ। 6 ਜੂਨ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਰਕਾਰਾਂ ਤੋਂ ਆਸ ਨਾ ਰੱਖਦਿਆਂ ਅਪੀਲ ਨਾ ਕਰਨ ਦਾ ਕੌਮ ਨੂੰ ਸੰਦੇਸ਼ ੁਦੱਤਾ ਸੀ, ਜਿਸ ਤੋਂ ਬਾਅਦ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਜਥੇਦਾਰ ਖਿਲ਼ਾਫ ਸਖਤ ਟਿੱਪਣੀ ਵੀ ਕੀਤੀ ਗਈ ਸੀ। ਹੁਣ 2015 ਵਿਚ ਹੋਏ ਸਰਬੱਤ ਖਾਲਸਾ ਨਾਮੀਂ ਇਕੱਠ ਵਿਚ ਥਾਪੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸੰਧੀ ਕਰਨ ਸਬੰਧੀ 12 ਜੂਨ ਨੂੰ ਲਿਖਤੀ ਪ੍ਰਸਤਾਵ ਵੀ ਦਿੱਤਾ ਹੈ। ਇਥੇ ਇਹ ਵੀ ਦਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਬਤੌਰ ਜਥੇਦਾਰ ਅਪ੍ਰੈਲ 2017 ਵਿਚ ਲਗਾਇਆ ਸੀ ਅਤੇ ਇਸ ਦੇ ਅਕਤੂਬਰ 2018 ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਜੋਂ ਵਾਧੂ ਸੇਵਾਵਾਂ ਸੋਂਪੀਆਂ ਸਨ। ਇਥੇ ਇਹ ਵੀ ਦਸਣਯੋਗ ਹੈ ਕਿ ਤਖਤ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੀ ਜਥੇਦਾਰ ਦੀ ਸੇਵਾ ਦੀ ਥਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਲਗਾਉਂਣ ਦੀ ਮੰਗ ਕਰ ਰਹੇ ਹਨ।

Related posts

ਆਪ’ ਨੂੰ ਅਲਵਿਦਾ ਕਹਿ ਵਿਧਾਇਕ ਬਲਦੇਵ ਸਿੰਘ ਨਵੀਂ ਕਿਸ਼ਤੀ ‘ਚ ਸਵਾਰ

Pritpal Kaur

Japan PM Resigns: ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਦਿੱਤਾ ਅਸਤੀਫਾ, ਸਿਹਤ ਕਾਰਨਾਂ ਦਾ ਦਿੱਤਾ ਹਵਾਲਾ

On Punjab

ਸੁਰੱਖਿਆ ਬਲਾਂ ਦੇ ਕਾਫਲੇ ਨੂੰ ਬਣਾਇਆ ਨਿਸ਼ਾਨਾ, 15 ਕਮਾਂਡੋ ਸ਼ਹੀਦ

On Punjab