PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵੰਤਾਰਾ ਜੀਵ-ਰੱਖ ’ਚ ਹਾਥੀ ਤਬਦੀਲ ਕਰਨ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ

ਨਵੀਂ ਦਿੱਲੀ- ਸੁਪਰੀਮ ਕੋਰਟ ਕੋਲਹਾਪੁਰ ਦੇ ਮੰਦਰ ਦੇ ਹਾਥੀ ਮਹਾਦੇਵੀ ਨੂੰ ਜਾਮਨਗਰ ਦੀ ਵੰਤਾਰਾ ਜੀਵ-ਰੱਖ ਦੇ ਰਾਧੇ ਕ੍ਰਿਸ਼ਨਾ ਟੈਂਪਲ ਐਲੀਫੈਂਟ ਵੈਲਫੇਅਰ ਟਰੱਸਟ ’ਚ ਤਬਦੀਲ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਵੀਰਵਾਰ ਨੂੰ ਸੁਣਵਾਈ ਲਈ ਸਹਿਮਤ ਹੋ ਗਿਆ। ਇਹ ਪਟੀਸ਼ਨ ਚੀਫ਼ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇ. ਵਿਨੋਦ ਚੰਦਰਨ ਅਤੇ ਏ.ਐਸ. ਚੰਦੂਕਰ ਦੀ ਬੈਂਚ ਸਾਹਮਣੇ ਪੇਸ਼ ਕੀਤੀ ਗਈ ਸੀ।

ਜੁਲਾਈ ’ਚ ਬੰਬੇ ਹਾਈ ਕੋਰਟ ਨੇ ਹਾਥੀ ਨੂੰ ਰਾਧੇ ਕ੍ਰਿਸ਼ਨਾ ਐਲੀਫੈਂਟ ਵੈਲਫੇਅਰ ਟਰੱਸਟ ‘ਚ ਤਬਦੀਲ ਕਰਨ ਲਈ ਇੱਕ ਉੱਚ ਅਧਿਕਾਰ ਪ੍ਰਾਪਤ ਕਮੇਟੀ ਦੀ ਸਿਫ਼ਾਰਿਸ਼ ਨੂੰ ਚੁਣੌਤੀ ਦੇਣ ਵਾਲੀ ਮੰਦਰ ਟਰੱਸਟ ਦੁਆਰਾ ਦਾਇਰ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਹਾਈ ਕੋਰਟ ਨੇ ਕਮੇਟੀ ਦੇ ਇਸ ਵਿਚਾਰ ਨੂੰ ਬਰਕਰਾਰ ਰੱਖਿਆ ਸੀ ਕਿ ਧਾਰਮਿਕ ਰੀਤੀ-ਰਿਵਾਜਾਂ ਦੇ ਮੁਕਾਬਲੇ ਹਾਥੀ ਦੀ ਭਲਾਈ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਬਾਅਦ ’ਚ ਜਸਟਿਸ ਜੇ.ਬੀ. ਪਾਰਦੀਵਾਲਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ 28 ਜੁਲਾਈ ਨੂੰ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਬੈਂਚ ਨੇ ਤਬਦੀਲੀ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ਸੀ, ਤਾਂ ਜੋ ਯਾਤਰਾ ਦੌਰਾਨ ਹਾਥੀ ਦੀ ਸੁਰੱਖਿਆ ਅਤੇ ਆਰਾਮ ਨੂੰ ਯਕੀਨੀ ਬਣਾਇਆ ਜਾ ਸਕੇ। ਨਵੀਂ ਪਟੀਸ਼ਨ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੰਦੀ ਹੈ।

Related posts

ਟਰੰਪ ਦਾ ਵੱਡਾ ਦਾਅਵਾ, ਲਾਦੇਨ ਦੇ ਮੁੰਡੇ ਨੂੰ ਮਾਰ ਕੇ 9/11 ਦਾ ਲਿਆ ਬਦਲਾ

On Punjab

NATO : ਫਿਨਲੈਂਡ ਨੇ ਹੰਗਰੀ ਤੇ ਤੁਰਕੀ ਨੂੰ ਨਾਟੋ ਦੀਆਂ ਅਰਜ਼ੀਆਂ ਸਵੀਕਾਰ ਕਰਨ ਦੀ ਕੀਤੀ ਅਪੀਲ

On Punjab

ਟਰੰਪ ਟੈਕਸ: ਅਮਰੀਕਾ ਨੂੰ ਕੁੱਲ ਵਪਾਰਕ ਬਰਾਮਦ ਦੇ 55 ਫੀਸਦੀ ’ਤੇ ਅਸਰ ਪਵੇਗਾ: ਵਿੱਤ ਰਾਜ ਮੰਤਰੀ

On Punjab