PreetNama
ਰਾਜਨੀਤੀ/Politics

ਵੋਟਿੰਗ ਦੇ ਦਿਨ ਟਵਿਟਰ ‘ਤੇ ਕੇਜਰੀਵਾਲ ਅਤੇ ਸਮ੍ਰਿਤੀ ਇਰਾਨੀ ਦੀ ਟੱਕਰ

kejriwal and smriti tweet: ਦਿੱਲੀ ਚੋਣਾਂ ਵਿੱਚ ਵੋਟਿੰਗ ਦੌਰਾਨ ਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਵਿੱਚਕਾਰ ਜਵਾਬੀ ਹਮਲੇ ਦਾ ਦੌਰ ਜਾਰੀ ਹੈ। ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਕਰਕੇ ਲੋਕਾਂ ਨੂੰ ਆਪਣੀਆਂ ਵੋਟਾਂ ਪਾਉਣ ਦਾ ਸੱਦਾ ਦਿੱਤਾ ਸੀ। ਵਿਸ਼ੇਸ਼ ਤੌਰ ‘ਤੇ, ਉਨਾਂ ਨੇ ਔਰਤਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ। ਕੇਜਰੀਵਾਲ ਦੀ ਇਸ ਅਪੀਲ ‘ਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਕੇਜਰੀਵਾਲ ਔਰਤਾਂ ਨੂੰ ਇੰਨਾ ਕਾਬਲ ਨਹੀਂ ਮੰਨਦੇ ਕਿ ਉਹ ਆਪਣੀ ਵੋਟ ਆਪਣੇ ਆਪ ਪਾ ਸਕਣ।

ਦਰਅਸਲ, ਕੇਜਰੀਵਾਲ ਨੇ ਟਵੀਟ ਕੀਤਾ ਕਿ “ਆਪਣੀ ਵੋਟ ਜ਼ਰੂਰ ਦਿਓ, ਸਾਰੀਆਂ ਔਰਤਾਂ ਲਈ ਇੱਕ ਵਿਸ਼ੇਸ਼ ਅਪੀਲ ਹੈ ,ਜਿਸ ਤਰ੍ਹਾਂ ਤੁਸੀਂ ਘਰ ਦੀ ਜ਼ਿੰਮੇਵਾਰੀ ਨਿਭਾਉਂਦੇ ਹੋ, ਉਸੇ ਤਰ੍ਹਾਂ ਦੇਸ਼ ਅਤੇ ਦਿੱਲੀ ਦੀ ਜ਼ਿੰਮੇਵਾਰੀ ਵੀ ਤੁਹਾਡੇ ਮੋਢਿਆਂ ‘ਤੇ ਹੈ।” ਤੁਹਾਨੂੰ ਸਾਰਿਆਂ ਨੂੰ ਵੋਟ ਪਾਉਣ ਜਾਣਾ ਚਾਹੀਦਾ ਹੈ ਅਤੇ ਆਪਣੇ ਘਰ ਦੇ ਆਦਮੀਆਂ ਨੂੰ ਵੀ ਨਾਲ ਲੈ ਕਿ ਜਾਣਾ ਚਾਹੀਦਾ ਹੈ, ਅਤੇ ਉਨਾਂ ਨਾਲ ਵਿਚਾਰ ਜਰੂਰ ਕਰੋ ਕਿ ਵੋਟ ਕਿਸ ਨੂੰ ਪਾਉਣਾ ਸਹੀ ਹੈ।

ਇਸ ਟਵੀਟ ਤੇ ਜਵਾਬੀ ਹਮਲਾ ਕਰਦਿਆਂ ਸਮ੍ਰਿਤੀ ਇਰਾਨੀ ਨੇ ਟਵੀਟ ਕੀਤਾ, “ਕੀ ਤੁਹਾਨੂੰ ਨਹੀਂ ਲਗਦਾ ਕਿ ਔਰਤਾਂ ਇੰਨੀਆਂ ਕਾਬਿਲ ਹਨ ਕਿ ਉਹ ਖੁਦ ਫੈਸਲਾ ਕਰ ਸਕਦੀਆਂ ਹਨ ਕਿ ਕਿਸ ਨੂੰ ਵੋਟ ਪਾਉਣੀ ਹੈ?”

Related posts

ਮੁਗਲ ਯੁੱਗ ਦੀਆਂ ਕਹਾਣੀਆਂ ਛੱਡ ਦਹਿਸ਼ਤੀ ਰਾਤ ਬਿਆਨ ਰਹੇ ਟੂਰਿਸਟ ਗਾਈਡ

On Punjab

ਪੁਣੇ ਪੌਸ਼ ਮਾਮਲੇ ’ਚ 17 ਸਾਲਾ ਮੁਲਜ਼ਮ ਖ਼ਿਲਾਫ਼ ਨਾਬਾਲਗ ਵਜੋਂ ਚੱਲੇਗਾ ਮੁਕੱਦਮਾ

On Punjab

Union Budget 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦਾ ਬਜਟ: ਮੋਦੀ

On Punjab