PreetNama
ਸਮਾਜ/Social

ਵਿਰਸੇ ਦੀਆਂ ਗੱਲਾਂ

ਕਿੰਜ ਕਰਾਂ ਤਾਰੀਫ ਮੈ,
ਤੇਰੇ ਇਸ ਹਾਲ ਦੀ।
ਨਾ ਤੂੰ ਪਹਿਲਾ ਵਰਗੀ,
ਹੀਰ ਲਗਦੀ ।
ਨਾਂ ਤੇਰੇ ਘੱਗਰੇ ਦੀ ਲੋਨ ਕੁੜੇ।

ਨਾਂ ਤੇਰੇ ਮੁੱਖੜੇ ਤੇ ਸੰਗਾਂ
ਨਾ ਗੁੱਤ ਦਾ ਪਰਾਦਾਂ ਕੁੜੇ।
ਕਿੰਜ ਕਰਾਂ ਤਾਰੀਫ ਮੈ,
ਤੇਰੇ ਇਸ ਹਾਲ ਦੀ।

ਭੁੱਲ ਗਈ ਤੂੰ ਵੱਡਿਆਂ ਦੀਆ ਸੰਗਾਂ,
ਬੇਢੰਗੇ ਪਹਿਨੇ ਤੂੰ ਲਿਬਾਸ ਕੁੜੇ।
ਕਿੰਜ ਕਰਾਂ ਤਾਰੀਫ ਮੈ,
ਤੇਰੇ ਇਸ ਹਾਲ ਦੀ।

ਨਾਂ ਮੈ ਸਕੀਆਂ ਚ ਬਹਿਦੀ ਦੇਖੀ,
ਹੋ ਗਏ ਬੇਰੁਖੇ ਤੇਰੇ ਸਵਾਲ ਕੁੜੇ।
ਕਿੰਜ ਕਰਾਂ ਤਰੀਫ ਮੈ,
ਤੇਰੇ ਇਸ ਹਾਲ ਦੀ।

ਆਪਣਾ ਪਣ ਮੁੱਕਿਆਂ,
ਤੇਰੀ ਇਸ ਮਿੱਠੀ ਜੁਬਾਨ ਚੋ।
ਕਿੰਜ ਕਰਾਂ ਤਾਰੀਫ ਮੈ,
ਤੇਰੇ ਇਸ ਹਾਲ ਦੀ।

ਸੱਚ ਲਿਖਦੀ ਆ ਹਕੀਕਤ,
ਸੁੱਖ ਘੁਮਣ, ਵਾਲੀ
ਵਿਰਸੇ ਦੀਆਂ ਗੱਲਾਂ ਤਾ ਬਸ,
ਮਿਲਦੀਆਂ ਨੇ ਕਿਤਾਬਾਂ ਚੋ।
Sukhpreet ghuman
9877710248

Related posts

Kangana Ranaut says ‘Emergency’ stuck with censor boardKangana Ranaut says ‘Emergency’ stuck with censor board

On Punjab

Floods Alest : ਮਹਾਰਾਸ਼ਟਰ-ਗੁਜਰਾਤ ’ਚ ਅਸਮਾਨ ਤੋਂ ਵਰ੍ਹਿਆ ਕਹਿਰ, ਹੜ੍ਹ ਦੀ ਸਥਿਤੀ, ਹੁਣ ਤਕ 140 ਮੌਤਾਂ

On Punjab

ਡੱਲੇਵਾਲ ਦੀ ਮੈਡੀਕਲ ਜਾਂਚ ਕਰਨ ਗਈ ਪੰਜ ਮੈਂਬਰੀ ਟੀਮ ਹੋਈ ਹਾਦਸੇ ਦਾ ਸ਼ਿਕਾਰ

On Punjab