PreetNama
ਖਬਰਾਂ/News

ਵਿਧਾਇਕ ਜ਼ੀਰਾ ਨੇ ਸੁਖਬੀਰ ਬਾਦਲ ਲਈ ਲਾਇਆ ਡੋਪ ਟੈਸਟ ਦਾ ਕੈਂਪ

ਚੰਡੀਗੜ੍ਹ: ਹਲਕਾ ਜ਼ੀਰਾ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਨਸ਼ਿਆਂ ਦੇ ਮੁੱਦੇ ‘ਤੇ ਆਪਣੀ ਹੀ ਸਰਕਾਰ ਨੂੰ ਘੇਰਨ ਮਗਰੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਘੇਰਿਆ ਹੈ। ਉਨ੍ਹਾਂ ਨੇ ਅੱਜ ਸੁਖਬੀਰ ਬਾਦਲ ਵੱਲੋਂ ਵਰਕਰਾਂ ਨਾਲ ਕੀਤੀ ਜਾ ਰਹੀ ਮੀਟਿੰਗ ਨੇੜੇ ਡੋਪ ਟੈਸਟ ਦਾ ਕੈਂਪ ਹੀ ਲਾ ਦਿੱਤਾ। ਇਸ ਮੌਕੇ ਵਿਧਾਇਕ ਜ਼ੀਰੇ ਦੇ ਹਮਾਇਤੀਆਂ ਨੇ ਕਾਲੀਆਂ ਝੰਡੀਆਂ ਫੜ ਕੇ ਸੁਖਬੀਰ ਬਾਦਲ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

ਦਰਅਸਲ ਵਿਧਾਇਕ ਕੁਲਬੀਰ ਜ਼ੀਰਾ ਨੇ ਨਸ਼ਿਆਂ ਦੇ ਮੁੱਦੇ ‘ਤੇ ਘੇਰਦਿਆਂ ਸੁਖਬੀਰ ਬਾਦਲ ਨੂੰ ਡੋਪ ਟੈਸਟ ਕਰਾਉਣ ਦੀ ਚੁਣੌਤੀ ਦਿੱਤੀ ਸੀ। ਇਸ ਨੂੰ ਸੁਖਬੀਰ ਬਾਦਲ ਨੇ ਸਵੀਕਾਰ ਕਰਦਿਆਂ ਕਿਹਾ ਸੀ ਕਿ ਉਹ ਡੋਪ ਟੈਸਟ ਕਰਾਉਣ ਲਈ ਤਿਆਰ ਹਨ। ਇਸ ਲਈ ਹੀ ਅੱਜ ਵਿਧਾਇਕ ਜ਼ੀਰਾ ਨੇ ਸੁਖਬੀਰ ਬਾਦਲ ਦੀ ਮੀਟਿੰਗ ਨੇੜੇ ਡੋਪ ਟੈਸਟ ਦਾ ਕੈਂਪ ਲਾ ਦਿੱਤਾ ਪਰ ਸੁਖਬੀਰ ਨਾ ਪਹੁੰਚੇ।

ਦੂਜੇ ਪਾਸੇ ਸੁਖਬੀਰ ਬਾਦਲ ਨੇ ਵਿਧਾਇਕ ਜ਼ੀਰਾ ’ਤੇ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਵਿਧਾਇਕ ਜ਼ੀਰਾ ਨੂੰ ਗੁੰਡਾ ਤੱਕ ਕਰਾਰ ਦੇ ਦਿੱਤਾ। ਉਨ੍ਹਾਂ ਨੇ ਕੁਲਬੀਰ ਜ਼ੀਰਾ ਉਪਰ ਇਲਾਕਾ ਨਿਵਾਸੀਆਂ ਨੂੰ ਡਰਾ-ਧਮਕਾ ਕੇ ਪੈਸੇ ਇਕੱਠੇ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਮਾਂ ਆਉਣ ‘ਤੇ ਲੋਕ ਵਿਧਾਇਕ ਨੂੰ ਸਬਕ ਸਿਖਾ ਦੇਣਗੇ।

Related posts

10 ਅਕਤੂਬਰ ਨੂੰ ਬੰਦ ਹੋਣਗੇ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ,ਹੁਣ ਤਕ 1.76 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ ਰੋਜ਼ਾਨਾ ਇੱਥੇ ਦੋ ਹਜ਼ਾਰ ਤੋਂ ਵੱਧ ਯਾਤਰੀ ਪਹੁੰਚ ਰਹੇ ਹਨ। ਹੁਣ ਤੱਕ 1.76 ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਆ ਚੁੱਕੇ ਹਨ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਦੇ ਮੁੱਖ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਕਿਵਾੜ ਬੰਦ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

On Punjab

ਭਾਰਤ ਦਾ ਅਰਥਚਾਰਾ ਮੋਦੀ ਅਮਰੀਕਾ ਹੱਥਾਂ ਵਿੱਚ ਵੇਚ ਰਿਹਾ ਹੈ:-ਢੰਡੀਆਂ, ਮਿੱਡਾ

Pritpal Kaur

ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਸਣੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ, ਸ਼ਰਾਬ ਨਾਲ ਭਰੇ ਟਰੱਕ ਨੂੰ ਹਾਈਜੈਕ ਕਰਨ ਦੀ ਸੀ ਯੋਜਨਾ

On Punjab