PreetNama
ਖਾਸ-ਖਬਰਾਂ/Important News

ਵਿਦੇਸ਼ੀ ਯਾਤਰੀਆਂ ਦੇ ਕੈਨੇਡਾ ’ਚ ਦਾਖ਼ਲੇ ’ਤੇ ਸਖਤੀ, ਇਨ੍ਹਾਂ ਲੋਕਾਂ ਨੂੰ ਮਿਲੀ ਛੋਟ

ਓਟਾਵਾ: ਕੈਨੇਡਾ ਸਰਕਾਰ ਨੇ ਹੋਰਨਾਂ ਦੇਸ਼ਾਂ ਦੇ ਯਾਤਰੀਆਂ ਦੇ ਕੈਨੇਡਾ ਆਉਣ ’ਤੇ ਪਾਬੰਦੀ ਹੋਰ ਅੱਗੇ ਵਧਾ ਦਿੱਤੀ ਹੈ। ਅਜਿਹਾ ਕੋਰੋਨਾਵਾਇਰਸ ਦੇ ਹੋਰ ਫੈਲਣ ਤੋਂ ਰੋਕਣ ਦੀ ਮਨਸ਼ਾ ਨਾਲ ਕੀਤਾ ਗਿਆ ਹੈ। ਦਰਅਸਲ, ਕੈਨੇਡਾ ’ਚ ਵੀ ਹੁਣ ਮਹਾਮਾਰੀ ਦਾ ਦੂਜਾ ਗੇੜ ਸ਼ੁਰੂ ਹੋ ਗਿਆ ਹੈ।

ਜਨ ਸੁਰੱਖਿਆ ਤੇ ਐਮਰਜੈਂਸੀ ਤਿਆਰੀ ਬਾਰੇ ਕੈਨੇਡਾ ਦੇ ਮੰਤਰੀ ਬਿੱਲ ਬਲੇਅਰ ਨੇ ਐਲਾਨ ਕੀਤਾ ਕਿ ਅਮਰੀਕੀ ਨਾਗਰਿਕਾਂ ’ਤੇ 21 ਦਸੰਬਰ ਤੱਕ ਤੇ ਹੋਰਨਾਂ ਦੇਸ਼ਾਂ ਤੋਂ ਯਾਤਰੀਆਂ ਦੇ ਆਉਣ ਉੱਤੇ ਹੁਣ ਪਾਬੰਦੀ 21 ਜਨਵਰੀ ਤੱਕ ਲੱਗੀ ਰਹੇਗੀ। ਕੈਨੇਡਾ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਦੇ ਸਕੇ ਰਿਸ਼ਤੇਦਾਰਾਂ, ਕੋਈ ਬਹੁਤ ਜ਼ਰੂਰੀ ਲੋੜੀਂਦੇ ਕਰਮਚਾਰੀਆਂ, ਸੀਜ਼ਨਲ ਕਾਮਿਆਂ; ਬੱਚਿਆਂ, ਬੀਮਾਰਾਂ ਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲਿਆਂ ਦੇ ਨਾਲ-ਨਾਲ ਕੌਮਾਂਤਰੀ ਵਿਦਿਆਰਥੀਆਂ ਦੇ ਆਉਣ ਉੱਤੇ ਕੋਈ ਰੋਕ ਨਹੀਂ। ਪਹਿਲਾਂ ਕੈਨੇਡਾ ਹਰੇਕ ਮਹੀਨੇ ਦੀ ਆਖ਼ਰੀ ਤਰੀਕ ਤੱਕ ਕੌਮਾਂਤਰੀ ਯਾਤਰੀਆਂ ਦੇ ਆਉਣ ’ਤੇ ਪਾਬੰਦੀ ਦੀ ਮਿਆਦ ਵਧਾਉਂਦਾ ਰਿਹਾ ਹੈ। ਸਰਕਾਰ ਲਗਾਤਾਰ ਯਾਤਰਾ ਪਾਬੰਦੀਆਂ ਦਾ ਮੁੱਲੰਕਣ ਕਰਦੀ ਰਹੀ ਹੈ।ਯਾਤਰੀਆਂ ਉੱਤੇ ਇਸ ਵਰ੍ਹੇ ਦੀ 16 ਮਾਰਚ ਨੂੰ ਪਾਬੰਦੀਆਂ ਲਾਈਆਂ ਸਨ। ਉਂਝ ਬਹੁਤ ਜ਼ਰੂਰੀ ਕੰਮ ਲਈ ਆਉਣ-ਜਾਣ ਵਾਲਿਆਂ ਦੀ ਸੁਵਿਧਾ ਲਈ ਕੁਝ ਖ਼ਾਸ ਉਡਾਣਾਂ ਚੱਲ ਰਹੀਆਂ ਹਨ।

ਕੈਨੇਡਾ ’ਚ ਹੁਣ ਤੱਕ 3 ਲੱਖ 70 ਹਜ਼ਾਰ 278 ਲੋਕ ਕੋਵਿਡ-19 ਦੇ ਸ਼ਿਕਾਰ ਹੋ ਚੁੱਕੇ ਹਨ; ਜਿਨ੍ਹਾਂ ਵਿੱਚੋਂ 12,032 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੇ ਮੁੱਖ ਜਨ–ਸਿਹਤ ਅਧਿਕਾਰੀ ਥੈਰੇਸੇ ਟੈਮ ਨੇ ਕਿਹਾ ਕਿ ਜੇ ਕੋਰੋਨਾਵਾਇਰਸ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਇਸੇ ਰਫ਼ਤਾਰ ਨਾਲ ਵਧਦੀ ਰਹੀ, ਤਾਂ ਦਸੰਬਰ ਮਹੀਨੇ ਦੇ ਅੱਧ ਤੱਕ ਰੋਜ਼ਾਨਾ 10,000 ਮਰੀਜ਼ ਨਵੇਂ ਵੇਖਣ ਨੂੰ ਮਿਲਣ ਲੱਗ ਪੈਣਗੇ।

Related posts

ਭਾਰਤ-ਅਮਰੀਕਾ ਵਪਾਰ ਸਮਝੌਤਾ ਸਿਰੇ ਲੱਗਣ ਦੀ ਆਸ ਦਰਮਿਆਨ ਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਬਾਜ਼ਾਰ ਚੜ੍ਹਿਆ

On Punjab

ਕਰਨਲ ਬਾਠ ਮਗਰੋਂ ਹੁਣ ਸੁਖਬੀਰ ਬਾਦਲ ਨੇ ਪੰਜਾਬ ਪੁਲੀਸ ਦੀ ਜਾਂਚ ’ਤੇ ਸਵਾਲ ਚੁੱਕੇ

On Punjab

Smart Phone: ਨੇਤਰਹੀਣਾਂ ਨੂੰ ਸਮਾਰਟਫੋਨ ਬੋਲ ਕੇ ਦੱਸੇਗਾ, ਕਿੰਨੇ ਦਾ ਹੈ ਨੋਟ

Pritpal Kaur