PreetNama
ਫਿਲਮ-ਸੰਸਾਰ/Filmy

ਵਿਆਹ ਤੋਂ ਦੋ ਮਹੀਨੇ ਬਾਅਦ ਹੀ ਬਾਲੀਵੁੱਡ ਸਿੰਗਰ ਨੇਹਾ ਕੱਕੜ ਪ੍ਰੈਗਨੈਂਟ, ਖੁਦ ਸੁਣਾਈ ਖੁਸ਼ਖਬਰੀ

ਨਵੀਂ ਦਿੱਲੀ: ਅਕਤੂਬਰ 2020 ਵਿੱਚ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਾਉਣ ਵਾਲੀ ਇੰਡੀਅਨ ਆਈਡਲ ਆਈ ਜੱਜ ਤੇ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਅੱਜ ਸਵੇਰੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਗੁੱਡ ਨਿਊਜ਼ ਸਾਂਝੀ ਕੀਤੀ ਹੈ। ਨੇਹਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਗਰਭਵਤੀ ਹੋਣ ਦੀ ਐਲਾਨ ਇੱਕ ਮਨਮੋਹਕ ਤਸਵੀਰ ਦੇ ਨਾਲ ਕੀਤੀ ਹੈ।

ਇਸ ਤਸਵੀਰ ‘ਚ ਉਹ ਆਪਣੇ ਬੇਬੀ ਬੰਪ ਨਾਲ ਨਜ਼ਰ ਆ ਰਹੀ ਹੈ।ਨੇਹਾ ਨੇ ਤਸਵੀਰ ਦੇ ਕੈਪਸ਼ਨ “ਖਿਆਲ ਰੱਖਿਆ ਕਰ”, ਇਸ ਦੇ ਹੇਠਾਂ ਰੋਹਨ ਨੇ ਕੌਮੈਂਟ ਕੀਤਾ, “ਹੁਣ ਤਾਂ ਜ਼ਿਆਦਾ ਹੀ ਖਿਆਲ ਰੱਖਣ ਪੈਣਾ”
ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਅਗਸਤ ਵਿੱਚ ਉਨ੍ਹਾਂ ਦੇ ਗਾਣੇ ‘ਨੇਹੂ ਦਾ ਵਿਆਹਾ’ ਦੇ ਸੈਟ ‘ਤੇ ਮਿਲੇ ਸੀ, ਜਿਥੇ ਦੋਵਾਂ ਦੀ ਮੁਲਾਕਾਤ ਪਿਆਰ ਵਿੱਚ ਤਬਦੀਲ ਹੋ ਗਈ। ਦੋਵਾਂ ਨੇ ਅਕਤੂਬਰ ਵਿੱਚ ਦਿੱਲੀ ਵਿੱਚ ਸ਼ਾਨਦਾਰ ਰਸਮਾਂ ਨਾਲ ਵਿਆਹ ਕੀਤਾ ਸੀ, ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਇੱਕ ਰਿਸੈਪਸ਼ਨ ਪਾਰਟੀ ਵੀ ਦਿੱਤੀ ਸੀ।

ਉਨ੍ਹਾਂ ਦੇ ਵਿਆਹ ਤੋਂ ਤੁਰੰਤ ਬਾਅਦ, ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਆਪਣੇ ਹਨੀਮੂਨ ਦਾ ਅਨੰਦ ਲੈਣ ਲਈ ਦੁਬਈ ਲਈ ਰਵਾਨਾ ਹੋਏ ਸੀ। ਨੇਹਾ ਫਿਲਹਾਲ ਹਿਮੇਸ਼ ਰੇਸ਼ਮੀਆ ਤੇ ਵਿਸ਼ਾਲ ਡਡਲਾਨੀ ਦੇ ਨਾਲ ਇੰਡੀਅਨ ਆਈਡਲ ਆਇਲ ਸੀਜ਼ਨ 12 ਨੂੰ ਜੱਜ ਕਰ ਰਹੀ ਹੈ।

Related posts

ਪੰਜਾਬ 95: ਦਿਲਜੀਤ ਦੋਸਾਂਝ ਦੀ ਫਿਲਮ ਲਈ ਉਡੀਕ ਹੋਈ ਲੰਮੀ

On Punjab

Arijit Singh ਦੀ ਮਾਂ ਦਾ ਦੇਹਾਂਤ, ਕੋਰੋਨਾ ਵਾਇਰਸ ਦੇ ਸਾਹਮਣੇ ਹਾਰੀ ਜ਼ਿੰਦਗੀ ਦੀ ਜੰਗ

On Punjab

ਅੰਬਾਨੀਆਂ ਦੀ ਧੀ ਈਸ਼ਾ ਮੇਟ ਗਾਲਾ ‘ਚ ਛਾਈ, ਤਸਵੀਰਾਂ ਦੇਖ ਹੋ ਜਾਓਗੇ ਹੈਰਾਨ

On Punjab