PreetNama
ਰਾਜਨੀਤੀ/Politics

ਵਾਰਾਣਸੀ ਪਹੁੰਚੇ PM ਨਰਿੰਦਰ ਮੋਦੀ, ਰਾਜਪਾਲ ਤੇ CM ਯੋਗੀ ਨੇ ਕੀਤਾ ਸਵਾਗਤ

PM Modi Reaches Varanasi: ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10 ਵਜੇ ਆਪਣੇ ਸੰਸਦੀ ਖੇਤਰ ਵਾਰਾਣਸੀ ਪਹੁੰਚੇ । ਵਾਰਾਣਸੀ ਦੇ ਲਾਲ ਬਹਾਦੁਰ ਸ਼ਾਸਤਰੀ ਹਵਾਈ ਅੱਡੇ ‘ਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੀਐਮ ਮੋਦੀ ਦਾ ਸਵਾਗਤ ਕੀਤਾ । ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਿਰਫ 6 ਘੰਟੇ ਵਾਰਾਣਸੀ ਵਿੱਚ ਰਹਿਣਗੇ ।

ਇਸ ਦੌਰਾਨ ਪ੍ਰਧਾਨ ਮੰਤਰੀ ਕਾਸ਼ੀ ਦੇ ਲੋਕਾਂ ਨੂੰ 1600 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸੌਗਾਤ ਦੇਣਗੇ। ਉਹ ਇਥੇ ਇਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ । ਪਹਿਲਾਂ ਉਹ ਸਵੇਰੇ 11 ਵਜੇ ਬੀਐਚਯੂ ਤੋਂ ਜੰਗਬੰਦੀ ਮੱਠ ਜਾਣਗੇ । ਪੀਐੱਮ ਜੰਗਮਬਾੜੀ ਮਠ ਵਿਖੇ ਹੋਏ ਸਮਾਰੋਹ ਵਿੱਚ ਸ਼ਿਰਕਤ ਕਰਨਗੇ ਅਤੇ ‘ਸ੍ਰੀ ਸਿੱਧੰਤ ਸਿੱਖਵਾਨੀ ਗਰੰਥ’ ਜਾਰੀ ਕਰਨਗੇ ਅਤੇ ਇੱਕ ਮੋਬਾਇਲ ਐਪ ਲਾਂਚ ਕਰਨਗੇ ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਲਿੰਕ ਰਾਹੀਂ IRCTC ਦੀ ਮਹਾਂਕਾਲ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ । ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ 30 ਤੋਂ ਵੱਧ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ । ਉੱਥੇ ਹੀ ਪੀਐਮ ਮੋਦੀ BHU ਵਿੱਚ ਇੱਕ 430 ਬਿਸਤਰਿਆਂ ਵਾਲਾ ਸੁਪਰ ਸਪੈਸ਼ਲਿਟੀ ਸਰਕਾਰੀ ਹਸਪਤਾਲ ਵੀ ਤੋਹਫੇ ਵਜੋਂ ਦੇਣਗੇ ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਈਆਰਸੀਟੀਸੀ ਦੀ ਮਹਾਕਾਲ ਐਕਸਪ੍ਰੈੱਸ ਨੂੰ ਵਿਡੀਓ ਲਿੰਕ ਰਾਹੀਂ ਹਰੀ ਝੰਡੀ ਵਿਖਾਉਣਗੇ । ਰਾਤ ਭਰ ਚੱਲਣ ਵਾਲੀ ਇਹ ਟ੍ਰੇਨ ਤਿੰਨ ਤੀਰਥ ਸਥਾਨਾਂ ਵਾਰਾਨਸੀ, ਉਜੈਨ ਤੇ ਓਂਕਾਰੇਸ਼ਵਰ ਨੂੰ ਜੋੜੇਗੀ । ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਪੰਡਤ ਦੀਨਦਿਆਲ ਉਪਾਧਿਆਇ ਯਾਦਗਾਰੀ ਕੇਂਦਰ ਵਿੱਚ ਪੰ. ਦੀਨਦਿਆਲ ਉਪਾਧਿਆਇ ਦੇ 63 ਫ਼ੁੱਟ ਉੱਚੇ ਬੁੱਤ ਤੋਂ ਪਰਦਾ ਵੀ ਹਟਾਉਣਗੇ ।

Related posts

ਬਜਟ ਸੈਸ਼ਨ ਰਾਸ਼ਟਰਪਤੀ ਦੇ ਸੰਬੋਧਨ ਨਾਲ 31 ਜਨਵਰੀ ਨੂੰ ਹੋਵੇਗੀ ਬਜਟ ਇਜਲਾਸ ਦੀ ਸ਼ੁਰੂਆਤ

On Punjab

ਮਨ ਕੀ ਬਾਤ : ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨਾਲ ਗੱਲਬਾਤ ਕਰਦਿਆਂ ਕਿਹਾ, ਹੁਣ ਹੋਰ ਸਾਵਧਾਨੀ ਵਰਤਣੀ ਪਏਗੀ

On Punjab

ਭਾਰਤੀ ਤੇ ਹਰਸ਼ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ, NCB ਨੇ ਮੰਗੀ ਸੀ ਰਿਮਾਂਡ

On Punjab