70.11 F
New York, US
August 4, 2025
PreetNama
ਸਿਹਤ/Health

ਲੰਬਾ ਜੀਵਨ ਚਾਹੁੰਦੇ ਹੋ ਤਾਂ ਖ਼ੂਬ ਖਾਓ ਅਖਰੋਟ, ਪੜ੍ਹੋ – ਕੀ ਕਹਿੰਦਾ ਹੈ ਅਧਿਐਨ

ਚੰਗੀ ਸਿਹਤ ’ਚ ਸੁੱਕੇ ਮੇਵਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਇਨ੍ਹਾਂ ਦੇ ਨਿਯਮਿਤ ਸੇਵਨ ਦੀ ਸਲਾਹ ਦਿੱਤੀ ਜਾਂਦੀ ਹੈ। ਹੁਣ ਇਕ ਨਵੇਂ ਅਧਿਆਇ ’ਚ ਅਖਰੋਟ ਸੇਵਨ ਦਾ ਵੱਡਾ ਫਾਇਦਾ ਸਾਹਮਣੇ ਆਇਆ ਹੈ। ਇਸਦਾ ਦਾਅਵਾ ਹੈ ਕਿ ਰੋਜ਼ਾਨਾ ਅਖਰੋਟ ਖਾਣ ਨਾਲ ਨਾ ਸਿਰਫ਼ ਜੀਵਨ ਲੰਬਾ ਹੋ ਸਕਦਾ ਹੈ ਬਲਕਿ ਮੌਤ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ। ਇਸ ਆਧਾਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਤੁਸੀਂ ਲੰਬੀ ਜ਼ਿੰਦਗੀ ਚਾਹੁੰਦੇ ਹੋ ਤਾਂ ਅਖਰੋਟ ਖ਼ੂਬ ਖਾਓ।

ਨਿਊਟ੍ਰੀਅੰਟਸ ਮੈਗਜ਼ੀਨ ’ਚ ਪ੍ਰਕਾਸ਼ਿਤ ਅਧਿਆਇ ਅਨੁਸਾਰ, ਹਫ਼ਤੇ ’ਚ 150 ਗ੍ਰਾਮ ਜਾਂ ਇਸਤੋਂ ਵੱਧ ਅਖਰੋਟ ਖਾਣ ਨਾਲ ਮੌਤ ਦਾ ਖ਼ਤਰਾ ਕਾਫੀ ਹੱਦ ਤਕ ਘੱਟ ਹੋ ਸਕਦਾ ਹੈ ਅਤੇ ਜੀਵਨ ਲੰਬਾ ਹੋ ਸਕਦਾ ਹੈ। ਅਮਰੀਕਾ ਦੇ ਹਾਵਰਡ ਟੀਐੱਚ ਚੈਨ ਸਕੂਲ ਆਫ ਪਬਲਿਕ ਦੇ ਸੀਨੀਅਰ ਖੋਜੀ ਯਾਨਪਿੰਗ ਲੀ ਨੇ ਕਿਹਾ, ‘ਇਸ ਅਧਿਆਇ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਹਰ ਹਫ਼ਤੇ ਸਿਰਫ ਕੁਝ ਅਖਰੋਟ ਖਾਣ ਨਾਲ ਉਮਰ ਲੰਬੀ ਕਰਨ ’ਚ ਮਦਦ ਮਿਲ ਸਕਦੀ ਹੈ।’ਅਧਿਐਨ ਅਨੁਸਾਰ, ਹਰ ਹਫ਼ਤੇ 150 ਗ੍ਰਾਮ ਜਾਂ ਇਸਤੋਂ ਵੱਧ ਅਖਰੋਟ ਸੇਵਨ ਦਾ ਸਬੰਧ ਕਿਸੀ ਵੀ ਕਾਰਨ ਮੌਤ ਦੇ ਖ਼ਤਰੇ ’ਚ 14 ਫ਼ੀਸਦ ਕਮੀ ਤੋਂ ਪਾਇਆ ਗਿਆ ਹੈ।

ਦਿਲ ਦੇ ਰੋਗ ਨਾਲ ਮਰਨ ਦਾ ਖ਼ਤਰਾ 25 ਫ਼ੀਸਦ ਘੱਟ ਮਿਲਿਆ। ਜਦਕਿ ਅਖਰੋਟ ਨਾ ਖਾਣ ਵਾਲਿਆਂ ਦੀ ਤੁਲਨਾ ’ਚ ਇਨ੍ਹਾਂ ਲੋਕਾਂ ਦੀ ਉਮਰ 1.3 ਸਾਲ ਜ਼ਿਆਦਾ ਪਾਈ ਗਈ। ਇਹ ਸਿੱਟਾ 67 ਹਜ਼ਾਰ 14 ਔਰਤਾਂ ਅਤੇ 26 ਹਜ਼ਾਰ 326 ਪੁਰਸ਼ਾਂ ’ਤੇ ਕੀਤੇ ਗਏ ਅਧਿਆਇ ਦੇ ਆਧਾਰ ’ਤੇ ਕੱਢਿਆ ਗਿਆ ਹੈ। ਇਨ੍ਹਾਂ ਪ੍ਰਤੀਭਾਗੀਆਂ ਦੀ ਔਸਤ ਉਮਰ 63 ਸਾਲ ਸੀ। ਇਹ ਅਧਿਆਇ ਸਾਲ 1998 ਤੋਂ ਲੈ ਕੇ 2018 ਤਕ ਕੀਤਾ ਗਿਆ ਸੀ।

Related posts

Eye Irritation Causes : ਕੀ ਤੁਹਾਡੀਆਂ ਅੱਖਾਂ ‘ਚ ਅਕਸਰ ਰਹਿੰਦੀ ਹੈ ਜਲਨ ਤਾਂ ਮਾਹਿਰਾਂ ਤੋਂ ਜਾਣੋ ਇਸ ਦੇ 7 ਕਾਰਨ

On Punjab

ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ‘ਤੇ ਕੀ ਕਰੀਏ, ਘਰ ਜਾਂ ਹਸਪਤਾਲ ਕਿੱਥੇ ਰਹਿਣਾ ਹੈ ਬਿਹਤਰ

On Punjab

COVID-19 Test Results : ਨਵੇਂ ਚਿਪ ਨਾਲ ਕੋਵਿਡ-19 ਦੀ ਜਾਂਚ ’ਚ ਆਏਗੀ ਤੇਜ਼ੀ,ਜੀਨੋਮ ਸੀਕਵੈਂਸਿੰਗ ਤੇ ਵਾਇਰਸ ਦੇ ਨਵੇਂ ਸਟ੍ਰੇਨ ਬਾਰੇ ਮਿਲੇਗੀ ਜਾਣਕਾਰੀ

On Punjab