PreetNama
ਰਾਜਨੀਤੀ/Politics

ਲੋਕ ਸਭਾ ਚੋਣਾਂ ‘ਚ ਝਟਕੇ ਨੇ ਉਡਾਏ ਕੇਜਰੀਵਾਲ ਦੇ ਹੋਸ਼, ਦਿੱਲੀ ‘ਚ ਇਕੱਠੇ ਹੋਏ ਲੀਡਰ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕ ਸਭਾ ਚੋਣਾਂ ਵਿੱਚ ਕਰਾਰੀ ਮਾਤ ਦਾ ਸਾਹਮਣਾ ਕਰਨ ਤੋਂ ਬਾਅਦ ਹਾਰ ਦੇ ਕਾਰਨਾਂ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਅੱਜ ਦਿੱਲੀ ਦੇ ਪੰਜਾਬੀ ਬਾਗ਼ ਕਲੱਬ ਵਿੱਚ ਵਰਕਰਾਂ ਦੀ ਬੈਠਕ ਸੱਦੀ ਹੈ। ਇਸ ਬੈਠਕ ਵਿੱਚ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਦੌਰਾਨ ਹੋਈ ਪਾਰਟੀ ਦੀ ਕਰਾਰੀ ਹਾਰ ਦੇ ਕਾਰਨਾਂ ਤੇ ਆਉਂਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਬਣਾਈ ਜਾਵੇਗੀ।

ਇਨ੍ਹਾਂ ਆਮ ਚੋਣਾਂ ਵਿੱਚ ‘ਆਪ’ ਦਾ ਸਿਰਫ ਪੰਜਾਬ ਵਿੱਚੋਂ ਇੱਕ ਸੰਸਦ ਮੈਂਬਰ ਭਗਵੰਤ ਮਾਨ ਹੀ ਜਿੱਤਿਆ ਹੈ। ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ‘ਤੇ ‘ਆਪ’ ਦੀ ਕਰਾਰੀ ਹਾਰ ਹੋਈ ਹੈ, ਉੱਧਰ ਪਾਰਟੀ ਦਾ ਵੋਟ ਫੀਸਦ ਵੀ 18 ਫ਼ੀਸਦ ‘ਤੇ ਹੀ ਸੁੰਗੜ ਗਿਆ। ਇਸ ਦੇ ਉਲਟ ਭਾਜਪਾ ਦਾ ਵੋਟ ਫੀਸਦ 56 ਫ਼ੀਸਦ ਰਿਹਾ ਤੇ ਕਾਂਗਰਸ ਨੇ 23 ਫ਼ੀਸਦ ਵੋਟਾਂ ਹਾਸਲ ਕੀਤੀਆਂ।

‘ਆਪ’ ਨੇ ਪੰਜਾਬ ਤੇ ਦਿੱਲੀ ਤੋਂ ਇਲਾਵਾ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਸਨ ਪਰ ਇੱਥੇ ਵੀ ਕੋਈ ਵੀ ਉਮੀਦਵਾਰ ਜਿੱਤ ਨਹੀਂ ਸਕਿਆ। ਪਾਰਟੀ ਦੇ ਇਸ ਖਰਾਬ ਪ੍ਰਦਰਸ਼ ਤੋਂ ਬਾਅਦ ਹੁਣ ‘ਆਪ’ ਦੇ ਕੌਮੀ ਕਨਵੀਨਰ ਹਾਰ ‘ਤੇ ਵਿਚਾਰ ਚਰਚਾ ਕਰ ਰਹੇ ਹਨ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਵੀ ਤਿਆਰ ਕਰਨਗੇ।

Related posts

ਭਾਰਤ ਦੇ ਏਕੀਕ੍ਰਿਤ ਹਵਾਈ ਰੱਖਿਆ ਗਰਿੱਡ ਨੇ ਕਿਵੇਂ ਨਾਕਾਮ ਕੀਤੇ ਪਾਕਿ ਦੇ ਮਿਜ਼ਾਈਲ ਹਮਲੇ

On Punjab

2024 ਤਕ ਅਮਰੀਕਾ ਵਰਗੀਆਂ ਹੋਣਗੀਆਂ ਭਾਰਤ ਦੀਆਂ ਸੜਕਾਂ, ਕੇਂਦਰ ਸਰਕਾਰ ਬਣਾ ਰਹੀ ਹੈ ਵੱਡੀ ਸੜਕ ਯੋਜਨਾ

On Punjab

ਇਜ਼ਰਾਈਲ ਤੇ ਹਮਾਸ ਵੱਲੋਂ ਬੰਦੀਆਂ ਦਾ ਤਬਾਦਲਾ

On Punjab